ਸੋਨਾ ਚਾਂਦੀ ਖਰੀਦਣ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ, ਤਿਓਹਾਰਾਂ ਦੇ ਸੀਜਨ ਤੋਂ ਪਹਿਲਾਂ ਹੋ ਗਿਆ ਇਹ ਕੰਮ

ਤਿਉਹਾਰਾਂ ਦਾ ਸੀਜ਼ਨ ਨੇੜੇ ਹੋਣ ਕਾਰਨ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸ਼ੁੱਕਰਵਾਰ ਐਮ.ਸੀ.ਐਕਸ ਤੇ 10 ਕੈਰੇਟ ਸੋਨੇ ਦੇ ਰੇਟ ਵਿੱਚ 181 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਣ ਨਾਲ ਇਹ 50537 ਰੁਪਏ ਪ੍ਰਤੀ 10 ਗਰਾਮ ਤੇ ਕਾਰੋਬਾਰ ਕਰ ਰਿਹਾ ਹੈ। ਇਸ ਤਰ੍ਹਾਂ ਹੀ ਚਾਂਦੀ ਦੀ ਕੀਮਤ ਵਿੱਚ 600 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਇਆ ਹੈ। ਜਿਸ ਨਾਲ ਚਾਂਦੀ 54910 ਰੁਪਏ ਪ੍ਰਤੀ ਕਿੱਲੋ ਤੇ ਕਾਰੋਬਾਰ ਕਰ ਰਹੀ ਹੈ।

ਜੇਕਰ ਵਿਸ਼ਵ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਨਿਊਯਾਰਕ ਵਿੱਚ ਸੋਨੇ ਦੀ ਕੀਮਤ ਵਿੱਚ 0.13 ਫ਼ੀਸਦੀ ਦਾ ਵਾਧਾ ਹੋਇਆ ਹੈ। ਜਿਸ ਨਾਲ ਸੋਨਾ1730 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਤਿਉਹਾਰਾਂ ਦੇ ਨਾਲ ਨਾਲ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ। ਜਿਸ ਨਾਲ ਸੋਨੇ ਅਤੇ ਚਾਂਦੀ ਦੀ ਖ਼ਰੀਦ ਵਧਣਾ ਤੈਅ ਹੈ। ਜਦੋਂ ਇਨ੍ਹਾਂ ਚੀਜ਼ਾਂ ਦੀ ਖਰੀਦ ਵਧੇਗੀ ਤਾਂ ਕੀਮਤ ਵਿੱਚ ਵੀ ਉਛਾਲ ਆਵੇਗਾ। ਵੀਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ

ਵਿਚ 251 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਸੀ ਅਤੇ ਇਹ ਕੀਮਤ 51056 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਸੀ। ਜੋ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ 50805 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਤਰ੍ਹਾਂ ਹੀ ਚਾਂਦੀ ਦੀ ਕੀਮਤ ਵਿੱਚ ਵੀ ਪ੍ਰਤੀ ਕਿਲੋ 862 ਰੁਪਏ ਦਾ ਦਾ ਵਾਧਾ ਹੋਇਆ ਸੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਸ ਦੀ ਕੀਮਤ ਪ੍ਰਤੀ ਕਿਲੋ 54072 ਰੁਪਏ ਪ੍ਰਤੀ ਕਿਲੋ ਸੀ ਜੋ 862 ਰੁਪਏ ਦੇ ਵਾਧੇ ਨਾਲ ਵੀਰਵਾਰ ਨੂੰ 54934 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ।

ਭਾਵੇਂ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ ਪਰ ਅਜੇ ਵੀ ਇਹ ਕੀਮਤਾਂ ਉਸ ਮੁਕਾਮ ਤੇ ਨਹੀਂ ਪਹੁੰਚੀਆਂ, ਜਿਸ ਮੁਕਾਮ ਤੇ 7 ਅਗਸਤ 2020 ਨੂੰ ਪਹੁੰਚ ਗਈਆਂ ਸਨ। ਉਸ ਸਮੇਂ ਸੋਨੇ ਦੀ ਕੀਮਤ 56200 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 77840 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ। ਉਸ ਸਮੇਂ ਕੋ ਰੋ ਨਾ ਦਾ ਦੌਰ ਹੋਣ ਕਾਰਨ ਸਾਰੇ ਕਾਰੋਬਾਰ ਬੰਦ ਸਨ ਅਤੇ ਲੋਕ ਸੋਨਾ ਖਰੀਦਣ ਨੂੰ ਤਰਜੀਹ ਦੇ ਰਹੇ ਸਨ।

Leave a Reply

Your email address will not be published.