ਹਸਪਤਾਲ ਚੋਂ ਚੁੱਕ ਸੁੱਟ ਦਿੱਤਾ ਬਾਹਰ, ਇਕੱਠੇ ਲੋਕਾਂ ਨੇ ਬਣਾਈ ਹਸਪਤਾਲ ਵਾਲਿਆਂ ਦੀ ਰੇਲ

ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ ਪਰ ਦੂਜੇ ਪਾਸੇ ਕਈ ਲੋਕ ਸਰਕਾਰੀ ਹਸਪਤਾਲਾਂ ਦੇ ਸਟਾਫ ਦੀ ਕਾਰਗੁਜ਼ਾਰੀ ਤੋਂ ਨਾ ਖੁ ਸ਼ ਹੋ ਕੇ ਨਾ ਅ ਰੇ ਬਾ ਜ਼ੀ ਕਰ ਰਹੇ ਹਨ। ਇਸ ਦੀ ਉਦਾਹਰਨ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲੀ। ਇੱਥੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਹਸਪਤਾਲ ਦੇ ਸਟਾਫ ਪ੍ਰਤੀ ਜਮ ਕੇ ਨਾ ਅ ਰੇ ਬਾ ਜ਼ੀ ਕੀਤੀ ਅਤੇ ਸਟਾਫ ਤੇ ਜ਼ਿੰਮੇਵਾਰੀ ਨਾ ਨਿਭਾਉਣ ਦੇ ਦੋਸ਼ ਲਗਾਏ।

ਜਿਸ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਨੇ ਨਾ ਅ ਰੇ ਬਾ ਜ਼ੀ ਕਰਨ ਵਾਲਿਆਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਦੀ ਮੰਗ ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਇਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਸ਼ਿਕਵਾ ਸੀ ਕਿ ਹਸਪਤਾਲ ਦੇ ਸਟਾਫ ਵੱਲੋਂ ਰਾਤ ਸਮੇਂ ਇਕ ਪਰਵਾਸੀ ਮਜ਼ਦੂਰ ਹਸਪਤਾਲ ਵਿੱਚੋਂ ਚੁੱਕ ਕੇ ਵੱਡੇ ਰੋਡ ਉੱਤੇ ਸੁੱਟ ਦਿੱਤਾ। ਜਦੋਂ ਸਵੇਰੇ ਕੋਈ ਵਿਅਕਤੀ ਇਸ ਪਾਸੇ ਆਇਆ ਤਾਂ ਉਸ ਨੇ ਮਜ਼ਦੂਰ ਨੂੰ ਸੜਕ ਤੇ ਪਏ ਦੇਖਿਆ। ਉਸ ਨੇ ਮਜ਼ਦੂਰ ਨੂੰ ਪਾਣੀ ਪਿਲਾਇਆ। ਉਸ ਦਾ ਹਾਲ ਚਾਲ ਪੁੱਛਿਆ।

ਮਜ਼ਦੂਰ ਵੱਲੋਂ ਆਪਬੀਤੀ ਦੱਸੇ ਜਾਣ ਤੇ ਇਸ ਵਿਅਕਤੀ ਨੇ ਫੋਨ ਕਰਕੇ ਲੋਕਾਂ ਨੂੰ ਇਕੱਠੇ ਕਰ ਲਿਆ। ਫੇਰ ਇਹ ਲੋਕ ਇਕੱਠੇ ਹੋ ਕੇ ਮਜ਼ਦੂਰ ਨੂੰ ਚੁੱਕ ਕੇ ਹਸਪਤਾਲ ਲਿਆਏ। ਇਨ੍ਹਾਂ ਨੇ ਜੰਮ ਕੇ ਨਾ ਅ ਰੇ ਬਾ ਜ਼ੀ ਕੀਤੀ। ਉਨ੍ਹਾਂ ਨੇ ਹਸਪਤਾਲ ਦੇ ਸਟਾਫ ਤੇ ਦੋਸ਼ ਲਗਾਏ ਕਿ ਡਾਕਟਰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਇਨ੍ਹਾਂ ਕੋਲ ਜੋ ਵੀ ਵਿਅਕਤੀ ਆਉਂਦਾ ਹੈ, ਉਸ ਨੂੰ ਡਾਕਟਰੀ ਸਹਾਇਤਾ ਦੇਣ ਦੀ ਬਜਾਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ 2 ਵਜੇ ਤੋਂ ਬਾਅਦ ਇੱਥੇ ਕੋਈ ਡਾਕਟਰ ਨਜ਼ਰ ਨਹੀਂ ਆਉਂਦਾ।

ਉਨ੍ਹਾਂ ਦੀਆਂ ਨਜ਼ਰਾਂ ਵਿੱਚ ਡਾਕਟਰ ਮੁਫ਼ਤ ਦੀਆਂ ਤਨਖਾਹਾਂ ਲੈਂਦੇ ਹਨ। ਉਨ੍ਹਾਂ ਦੀ ਮੰਗ ਸੀ ਕਿ ਹਸਪਤਾਲ ਵਿਚ ਦਵਾਈ ਲੈਣ ਆਏ ਹਰ ਵਿਅਕਤੀ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਮਾਮਲਾ ਜ਼ਿਆਦਾ ਤੂਲ ਫੜ ਗਿਆ ਤਾਂ ਸੀਨੀਅਰ ਮੈਡੀਕਲ ਅਫਸਰ ਨੇ ਖ਼ੁਦ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਉਨ੍ਹਾਂ ਦੀ ਗੱਲ ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਪਰਵਾਸੀ ਮਜ਼ਦੂਰ ਨੂੰ ਡਾਕਟਰੀ ਸਹਾਇਤਾ ਦੇਣੀ ਸ਼ੁਰੂ ਕੀਤੀ ਗਈ। ਸਿਵਲ ਸਰਜਨ ਨੇ ਕਿਸੇ ਵਿਅਕਤੀ ਨੂੰ ਹਸਪਤਾਲ ਵਿੱਚੋਂ ਬਾਹਰ ਕੱਢੇ ਜਾਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਲੋੜ ਪੈਣ ਤੇ ਹੀ ਕਿਸੇ ਵਿਅਕਤੀ ਨੂੰ ਰੈਫਰ ਕੀਤਾ ਜਾਂਦਾ ਹੈ।

Leave a Reply

Your email address will not be published.