ਇਸ ਬੰਦੇ ਦੀਆਂ 15 ਘਰਵਾਲੀਆਂ ਤੇ 107 ਬੱਚੇ, ਇੱਕੋ ਪਿੰਡ ਚ ਰਹਿੰਦੇ ਨੇ ਸਾਰੇ ਮਿਲਕੇ

ਅੱਜ ਅਸੀਂ ਤੁਹਾਨੂੰ ਕੀਨੀਆ ਦੇ ਇਕ ਅਜਿਹੇ ਵਿਅਕਤੀ ਬਾਰੇ ਜਾਣਕਾਰੀ ਦੇ ਰਹੇ ਹਾਂ, ਜੋ ਕਿ15 ਔਰਤਾਂ ਦਾ ਪਤੀ ਹੈ ਅਤੇ 107 ਬੱਚਿਆਂ ਦਾ ਪਿਤਾ ਹੈ। ਇਸ ਵਿਅਕਤੀ ਦਾ ਨਾਮ ਡੇਵਿਡ ਸਕਾਯੋ ਕਲੁਹਾਨਾ ਹੈ। ਜੋ ਕਿ ਪੱਛਮੀ ਕੀਨੀਆ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। 61 ਸਾਲਾ ਇਹ ਵਿਅਕਤੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹੈ। ਉਸ ਦੀਆਂ ਪਤਨੀਆਂ ਦੇ ਨਾਮ ਜੈਸਿਕਾ ਕਲੁਹਾਨਾ, ਡੁਰੀਨ ਕਲੁਹਾਨਾ

ਅਤੇ ਰੋਜ਼ ਡੇਵਿਡ ਕਲੁਹਾਨਾ ਆਦਿ ਹਨ। ਜੈਸਿਕਾ ਕਲੁਹਾਨਾ ਨੇ 13 ਬੱਚਿਆਂ ਨੂੰ ਜਨਮ ਦਿੱਤਾ। ਜਿਨ੍ਹਾਂ ਵਿੱਚੋਂ 11 ਜ਼ਿਉਂਦੇ ਹਨ ਅਤੇ 2 ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਰੋਜ਼ ਡੇਵਿਡ ਕਲੁਹਾਨਾ ਨੇ 15 ਬੱਚਿਆਂ ਨੂੰ ਜਨਮ ਦਿੱਤਾ ਹੈ। ਡੇਵਿਡ ਸਕਾਯੋ ਕਲੁਹਾਨਾ ਦੀਆਂ ਸਾਰੀਆਂ ਹੀ ਪਤਨੀਆਂ ਅਤੇ ਬੱਚੇ ਮਿਲਜੁਲ ਕੇ ਪਿਆਰ ਨਾਲ ਰਹਿੰਦੇ ਹਨ। ਡੇਵਿਡ ਸਕਾਯੋ ਕਲੁਹਾਨਾ ਦਾ ਮੰਨਣਾ ਹੈ ਕਿ ਜੇਕਰ ਉਸ ਦੀਆਂ 5 ਪਤਨੀਆਂ ਹੋਰ ਵੀ ਹੁੰਦੀਆਂ ਤਾਂ ਵੀ ਕੋਈ ਚੱਕਰ ਨਹੀਂ ਸੀ।

ਉਹ ਖੁਦ ਨੂੰ ਰਾਜਾ ਸੁਲੇਮਾਨ ਮਹਿਸੂਸ ਕਰਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਾਜਾ ਸੁਲੇਮਾਨ ਦੀਆਂ 700 ਪਤਨੀਆਂ ਅਤੇ 300 ਦਾਸੀਆਂ ਸਨ। ਡੇਵਿਡ ਸਕਾਯੋ ਕਲੁਹਾਨਾ ਦੀਆਂ ਸਾਰੀਆਂ ਹੀ ਪਤਨੀਆਂ ਬਹੁਤ ਖੁਸ਼ ਹਨ। ਇਨ੍ਹਾਂ ਵਿਚਕਾਰ ਕਦੇ ਕੋਈ ਵਿਵਾਦ ਨਹੀਂ ਹੁੰਦਾ ਕਿਉਂਕਿ ਡੇਵਿਡ ਸਕਾਯੋ ਕਲੁਹਾਨਾ ਨੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਹਨ। ਉਸ ਦੀ ਹਰ ਪਤਨੀ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲਦੀ ਹੈ। ਜਿਸ ਸਦਕਾ ਪਰਿਵਾਰ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ।

Leave a Reply

Your email address will not be published.