ਕਨੇਡਾ ਜਾਣ ਦੇ ਚੱਕਰ ਚ ਪਤਨੀ ਕਰ ਗਈ ਮਾੜੀ, ਵੀਜ਼ਾ ਨਾ ਲੱਗਣ ਤੇ ਜਾ ਬੈਠੀ ਪੇਕੇ

ਪਤੀ ਪਤਨੀ ਵਿਚਕਾਰ ਅ ਣ ਬ ਣ ਹੋਣ ਕਾਰਨ 2 ਘਰਾਂ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਕਈ ਵਾਰ ਤਾਂ ਮਾਮਲਾ ਥਾਣੇ ਜਾਂ ਅਦਾਲਤ ਤੱਕ ਪਹੁੰਚ ਜਾਂਦਾ ਹੈ। ਨਕੋਦਰ ਦੇ ਮੁਹੱਲਾ ਰਹਿਮਾਨਪੁਰਾ ਦੀ ਇਕ ਵਿਆਹੁਤਾ ਕਮਲਜੀਤ ਕੌਰ ਅਤੇ ਉਸ ਦੇ ਪਤੀ ਅੰਮ੍ਰਿਤ ਪਾਲ ਸਿੰਘ ਵਿਚਕਾਰ ਅਣਬਣ ਹੋਣ ਕਾਰਨ ਕਮਲਜੀਤ ਕੌਰ 6 ਮਹੀਨੇ ਤੋਂ ਆਪਣੇ ਪੇਕੇ ਘਰ ਪਿੰਡ ਚੱਕ ਕਲਾਂ ਵਿੱਚ ਰਹਿ ਰਹੀ ਹੈ। ਦੋਵੇਂ ਪਰਿਵਾਰਾਂ ਵੱਲੋਂ ਇਕ ਦੂਜੇ ਤੇ ਕਈ ਕਿਸਮ ਦੇ ਦੋਸ਼ ਲਗਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਦੋਸ਼ ਹੈ

ਕਿ ਕਮਲਜੀਤ ਕੌਰ ਉਨ੍ਹਾਂ ਦੇ ਘਰ ਰਹਿਣਾ ਨਹੀਂ ਚਾਹੁੰਦੀ। ਉਸ ਨੇ ਤਾਂ ਕੈਨੇਡਾ ਜਾਣ ਲਈ ਵਿਆਹ ਕਰਵਾਇਆ ਸੀ। ਜਦੋਂ ਉਸ ਦੀ ਫਾਈਲ ਲਗਾਉਣ ਤੋਂ ਬਾਅਦ ਵੀਜ਼ਾ ਨਹੀਂ ਲੱਗਾ ਤਾਂ ਉਹ ਬਹਾਨੇ ਨਾਲ ਆਪਣੇ ਪੇਕੇ ਘਰ ਜਾ ਕੇ ਬੈਠ ਗਈ। ਕਮਲਜੀਤ ਕੌਰ ਦੇ ਸਹੁਰੇ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕਮਲਜੀਤ ਕੌਰ ਨੇ ਪਹਿਲਾਂ ਵੀ ਕਿਸੇ ਹੋਰ ਪਰਿਵਾਰ ਤੋਂ ਵਿਦੇਸ਼ ਜਾਣ ਲਈ ਪੈਸੇ ਖਰਚ ਕਰਵਾਏ ਸਨ। ਉਸ ਦੇ ਆਈ.ਲੈਟਸ ਵਿੱਚ ਬੈਂਡ ਘੱਟ ਸਨ। ਜਿਸ ਕਰਕੇ ਉਸ ਦਾ ਵੀਜ਼ਾ ਨਹੀਂ ਲੱਗਾ।

ਇਸ ਤੋਂ ਬਾਅਦ ਕਮਲਜੀਤ ਕੌਰ ਦੇ ਪਰਿਵਾਰ ਨੇ ਉਸ ਪਰਿਵਾਰ ਨਾਲੋਂ ਕਮਲਜੀਤ ਕੌਰ ਦਾ ਰਿਸ਼ਤਾ ਤੋੜ ਦਿੱਤਾ ਅਤੇ ਕਮਲਜੀਤ ਕੌਰ ਨੇ ਦੁਬਾਰਾ ਆਈਲੈੱਟਸ ਕਰਕੇ ਸਾਢੇ 6 ਬੈਂਡ ਹਾਸਲ ਕਰ ਲਏ। ਇਸ ਤੋਂ ਬਾਅਦ ਕਮਲਜੀਤ ਕੌਰ ਦੇ ਪਰਿਵਾਰ ਨੇ ਕਮਲਜੀਤ ਕੌਰ ਦਾ ਰਿਸ਼ਤਾ ਅੰਮ੍ਰਿਤਪਾਲ ਸਿੰਘ ਨਾਲ ਕਰ ਦਿੱਤਾ। ਜਦੋਂ ਇਸ ਵਾਰ ਵੀ ਕਮਲਜੀਤ ਕੌਰ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਉਹ ਪੇਕੇ ਜਾ ਕੇ ਬੈਠ ਗਈ। ਕਮਲਜੀਤ ਕੌਰ ਦੇ ਸਹੁਰਾ ਪਰਿਵਾਰ ਨੇ ਕਮਲਜੀਤ ਕੌਰ ਦੇ ਪਤੀ ਗੁਰਮੇਲ ਸਿੰਘ ਤੇ ਅਮਲ ਪਦਾਰਥ ਦੀ ਵਿਕਰੀ ਕਰਨ ਦੇ ਵੀ ਦੋਸ਼ ਲਗਾਏ ਹਨ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਗੁਰਮੇਲ ਸਿੰਘ ਤੇ ਕਈ ਮਾਮਲੇ ਦਰਜ ਹਨ ਅਤੇ ਉਹ ਜੇ ਲ ਵੀ ਜਾ ਚੁੱਕਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਕਮਲਜੀਤ ਕੌਰ ਦੇ ਵਿਆਹ ਹੋਏ ਨੂੰ 2 ਸਾਲ ਬੀਤ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਦੇ ਸਹੁਰੇ ਪਰਿਵਾਰ ਵੱਲੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਦਾਜ ਮੰਗਣ ਅਤੇ ਕਮਲਜੀਤ ਕੌਰ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਗਏ ਹਨ। ਦੋਵੇਂ ਧਿਰਾਂ ਦੇ ਦੋਸ਼ਾਂ ਵਿੱਚ ਕਿੰਨੀ ਕੁ ਸਚਾਈ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ।

Leave a Reply

Your email address will not be published.