ਵਿਆਹੀ ਧੀ ਦੀ ਲਾਸ਼ ਦੇਖ ਫੁੱਟ ਫੁੱਟ ਰੋਈ ਮਾਂ, 2 ਨਿੱਕੀਆਂ ਬੱਚੀਆਂ ਨੂੰ ਛੱਡ ਗਈ ਇਕੱਲਾ

ਥਾਣਾ ਭਿੱਖੀਵਿੰਡ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਕਰਕੇ ਪਿੰਡ ਚੀਚਾ ਦੇ ਇੱਕ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਾਮਲਾ ਜਸਬੀਰ ਕੌਰ ਨਾਮ ਦੀ ਵਿਆਹੁਤਾ ਦੁਆਰਾ ਪੱਖੇ ਨਾਲ ਲਟਕ ਕੇ ਜਾਨ ਦੇਣ ਦਾ ਹੈ। ਮਿ੍ਤਕਾ 2 ਧੀਆਂ ਦੀ ਮਾਂ ਸੀ। ਮ੍ਰਿਤਕਾ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਹ ਪਿੰਡ ਚੀਚਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੂੰ ਦੌਰਾ ਪਿਆ ਹੈ।

ਉਹ ਬੋਲਦੀ ਨਹੀਂ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ ਗਈ ਹੈ। ਬਲਵਿੰਦਰ ਕੌਰ ਦੇ ਦੱਸਣ ਮੁਤਾਬਕ ਮਾਮੂਲੀ ਵਿਵਾਦ ਤਾਂ ਘਰ ਵਿੱਚ ਚੱਲਦਾ ਹੀ ਰਹਿੰਦਾ ਸੀ। ਜਸਬੀਰ ਕੌਰ ਦਾ ਕੋਈ ਪੁੱਤਰ ਨਾ ਹੋਣ ਕਾਰਨ ਸਹੁਰੇ ਪਰਿਵਾਰ ਦਾ ਕੋਈ ਜੀਅ ਉਸ ਨੂੰ ਨਹੀਂ ਸੀ ਬੁਲਾਉੰਦਾ। ਉਹ ਆਪਣੀਆਂ ਦੋਵੇਂ ਧੀਆਂ ਨਾਲ ਹੀ ਗੱਲ ਬਾਤ ਕਰਦੀ ਸੀ। ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਜਸਬੀਰ ਕੌਰ ਦੇ ਸਹੁਰੇ ਪਰਿਵਾਰ ਨੇ ਮਕਾਨ ਬਣਾਇਆ ਸੀ।

ਜਿਸ ਕਰਕੇ ਜਸਬੀਰ ਕੌਰ ਤੋਂ ਪੈਸਿਆਂ ਦੀ ਮੰਗ ਕੀਤਾ ਜਾ ਰਹੀ ਸੀ। ਬਲਵਿੰਦਰ ਕੌਰ ਦੀ ਮੰਗ ਹੈ ਕਿ ਮਿ੍ਤਕਾ ਦੇ ਸਹੁਰੇ ਪਰਿਵਾਰ ਨੂੰ ਫੜਿਆ ਜਾਵੇ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਜਸਬੀਰ ਕੌਰ ਨੂੰ ਪੱਖੇ ਨਾਲ ਟੰਗ ਕੇ ਉਸ ਦੀ ਜਾਨ ਲਈ ਗਈ ਹੈ। ਜਦੋਂ ਉਹ ਆਏ ਤਾਂ ਮਿ੍ਤਕਾ ਨੂੰ ਮੰਜੇ ਉੱਤੇ ਪਾਇਆ ਹੋਇਆ ਸੀ। ਉਸ ਦੀ ਚੁੰਨੀ ਫਟੀ ਹੋਈ ਸੀ ਅਤੇ ਚੱਪਲਾਂ ਉਸ ਦੇ ਨੇੜੇ ਰੱਖੀਆਂ ਹੋਈਆਂ ਸੀ। ਮਿ੍ਤਕਾ ਦੀਆਂ ਧੀਆਂ ਨੂੰ ਕਿਸੇ ਹੋਰ ਦੇ ਘਰ ਬਿਠਾਇਆ ਹੋਇਆ ਸੀ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਗਾਇਕ ਸੁਰਜੀਤ ਭੁੱਲਰ ਕਹਿ ਰਿਹਾ ਹੈ ਕਿ ਰਾਜ਼ੀਨਾਮਾ ਕਰ ਲਵੋ। ਇਸ ਵਿਅਕਤੀ ਨੂੰ ਸ਼ਿਕਵਾ ਹੈ ਕਿ ਸਾਰਾ ਪਿੰਡ ਮਿ੍ਤਕਾ ਦੇ ਸਹੁਰੇ ਪਰਿਵਾਰ ਨੂੰ ਸ਼ਰੀਫ ਦੱਸ ਰਿਹਾ ਹੈ ਜਦਕਿ ਰਿਪੋਰਟ ਮੁਤਾਬਕ ਜਸਬੀਰ ਕੌਰ ਦੀ ਜਾਨ ਗਲਾ ਘੁੱਟਣ ਨਾਲ ਹੋਈ ਹੈ। 15 ਦਿਨ ਬੀਤ ਜਾਣ ਉਪਰੰਤ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਕ ਹੋਰ ਵਿਅਕਤੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਘਟਨਾ ਲਈ ਜ਼ਿੰਮੇਵਾਰ ਵਿਅਕਤੀ 72 ਘੰਟੇ ਦੌਰਾਨ ਨਾ ਫੜੇ ਗਏ ਤਾਂ ਉਨ੍ਹਾਂ ਵੱਲੋਂ ਰੋਡ ਜਾਮ ਕੀਤਾ ਜਾਵੇਗਾ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਿ੍ਤਕਾ ਨੇ ਦੁਪਹਿਰ ਸਮੇਂ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਸੀ। ਥਾਣਾ ਭੀਖੀਵਿੰਡ ਵਿੱਚ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਅਕਤੀਆਂ ਤੇ ਮਾਮਲਾ ਦਰਜ ਹੈ ਉਨ੍ਹਾਂ ਨੂੰ ਫੜਨ ਦਾ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਫੜਨਾ ਪੁਲਿਸ ਦੀ ਜ਼ਿੰਮੇਵਾਰੀ ਹੈ ਪਰ ਜਿਨ੍ਹਾਂ ਦੇ ਨਾਮ ਮਾਮਲੇ ਵਿੱਚ ਨਹੀਂ ਹਨ, ਉਨ੍ਹਾਂ ਨੂੰ ਪੁਲਿਸ ਨਹੀਂ ਫੜ ਸਕਦੀ। ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.