ਸ਼ਗਨਾਂ ਵਾਲੇ ਘਰ ਚ ਛਾਈ ਸੋਗ ਦੀ ਲਹਿਰ, ਵਾਪਰਿਆ ਭਾਣਾ ਹੋਈਆਂ 3 ਮੋਤਾਂ

ਗੱਡੀਆਂ ਦੀ ਤੇਜ਼ ਸਪੀਡ ਹੋਣ ਕਾਰਨ ਹਰ ਰੋਜ਼ ਹੀ ਹਾਦਸੇ ਹੁੰਦੇ ਹਨ। ਕਈ ਵਾਰ ਘਰੋਂ ਤਾਂ ਇਨਸਾਨ ਚੰਗੇ ਕੰਮ ਲਈ ਜਾਂਦਾ ਹੈ ਪਰ ਰਸਤੇ ਵਿਚ ਹਾਦਸਾ ਹੋ ਜਾਂਦਾ ਹੈ। ਜਿਸ ਕਾਰਨ ਇਹ ਹਾਦਸਾ ਆਪਣੇ ਮਗਰ ਅਮਿਟ ਨਿਸ਼ਾਨ ਛੱਡ ਜਾਂਦਾ ਹੈ। ਲੱਖ ਭੁਲਾਇਆਂ ਵੀ ਇਹ ਘਟਨਾਵਾਂ ਨਹੀਂ ਭੁੱਲਦੀਆਂ। ਮੋਗਾ ਤੋਂ ਨਵਾਂ ਸ਼ਹਿਰ ਨੂੰ ਸ਼ਗਨ ਪ੍ਰੋਗਰਾਮ ਲਈ ਜਾ ਰਹੇ 4 ਕਾਰ ਸਵਾਰਾਂ ਨਾਲ ਹਾਦਸਾ ਵਾਪਰਿਆ ਹੈ। ਜਿਸ ਵਿਚ 3 ਜਾਨਾਂ ਚਲੀਆਂ ਗਈਆਂ ਹਨ ਅਤੇ ਇਕ ਵਿਅਕਤੀ ਹਸਪਤਾਲ ਵਿਚ ਭਰਤੀ ਹੈ।

ਬਜ਼ੁਰਗ ਔਰਤ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਉਹ ਪਿੰਡ ਗਹਿਲਾਂ ਦੇ ਰਹਿਣ ਵਾਲੇ ਹਨ। 3 ਵੱਖ-ਵੱਖ ਗੱਡੀਆਂ ਵਿਚ ਸਵਾਰ ਹੋ ਕੇ ਉਹ ਨਵਾਂ ਸ਼ਹਿਰ ਵਿਖੇ ਸ਼ਗਨ ਪਾਉਣ ਜਾ ਰਹੇ ਸੀ। ਉਨ੍ਹਾਂ ਦੀ ਗੱਡੀ ਪੁਲ ਤੋਂ ਹੇਠਲੇ ਰਸਤੇ ਤੇ ਜਾ ਰਹੀ ਸੀ, ਜਦ ਕਿ ਹਾਦਸੇ ਵਾਲੀ ਗੱਡੀ ਪੁਲ ਦੇ ਉੱਪਰ ਤੋਂ ਲੰਘ ਰਹੀ ਸੀ। ਇਸ ਗੱਡੀ ਵਿੱਚ ਉਨ੍ਹਾਂ ਦੀ ਧੀ, ਜਵਾਈ, ਕੁੜਮਣੀ ਅਤੇ ਇਕ ਹੋਰ ਮੁੰਡਾ ਕੁਲ 4 ਸਵਾਰ ਸਨ। ਅਮਰਜੀਤ ਕੌਰ ਦਾ ਕਹਿਣਾ ਹੈ ਕਿ ਗੱਡੀ ਪੁਲ ਤੋਂ ਥੱਲੇ ਜਾ ਡਿੱਗੀ।

ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਦੀ ਕੁੜਮਣੀ, ਧੀ ਅਤੇ ਇੱਕ ਮੁੰਡਾ ਬੇਹੋਸ਼ ਪਏ ਸੀ। ਇਸ ਹਾਦਸੇ ਵਿਚ 3 ਜਾਨਾਂ ਚਲੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਜਵਾਈ ਬਚ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੋਕ ਮੋਗਾ ਦੇ ਰਹਿਣ ਵਾਲੇ ਸਨ ਅਤੇ ਨਵਾਂ ਸ਼ਹਿਰ ਨੂੰ ਸ਼ਗਨ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਜਾ ਰਹੇ ਸੀ। ਜਦੋਂ ਇਹ ਲੋਕ ਲਾਡੋਵਾਲ ਟੋਲ ਪਲਾਜ਼ੇ ਨੇੜੇ ਪਹੁੰਚੇ ਤਾਂ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹਨਾਂ ਦੀ ਗੱਡੀ ਬੇ ਕਾ ਬੂ ਹੋ ਕੇ ਪੁਲ ਦੀ ਫੈਂਸਿੰਗ ਨੂੰ ਤੋੜਦੀ ਹੋਈ ਥੱਲੇ ਆ ਡਿੱਗੀ।

ਇਸ ਗੱਡੀ ਵਿਚ 4 ਸਵਾਰ ਸਨ। ਜਿਨ੍ਹਾਂ ਵਿੱਚੋਂ 3 ਦੀ ਜਾਨ ਚਲੀ ਗਈ ਹੈ ਜਦਕਿ ਇਕ ਸਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਸ ਨੂੰ ਹਸਪਤਾਲ ਵਿਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਹਾਦਸਾ ਸਵੇਰੇ 9-30 ਵਜੇ ਵਾਪਰਿਆ ਹੈ।

Leave a Reply

Your email address will not be published. Required fields are marked *