ਸੋਨੂੰ ਸੂਦ ਨੇ 16 ਕਰੋੜ ਇਕੱਠੇ ਕਰਨ ਲਈ ਲੋਕਾਂ ਤੋਂ ਇਸ ਤਰ੍ਹਾਂ ਮੰਗੀ ਮਦਦ

ਸੋਨੂੰ ਸੂਦ ਨੂੰ ਪ੍ਰਸਿੱਧ ਬਾਲੀਵੁੱਡ ਅਦਾਕਾਰ ਦੇ ਨਾਲ ਨਾਲ ਇਕ ਸਮਾਜ ਸੇਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਕੋ ਰੋ ਨਾ ਕਾਲ ਦੌਰਾਨ ਉਨ੍ਹਾਂ ਨੇ ਜੋ ਗ਼ਰੀਬ ਲੋਕਾਂ ਲਈ ਕੀਤਾ, ਉਸ ਦਾ ਵਰਣਨ ਕਰਨ ਦੀ ਜ਼ਰੂਰਤ ਨਹੀਂ। ਉਨ੍ਹਾਂ ਦੇ ਇਸ ਉਪਰਾਲੇ ਕਾਰਨ ਹਰ ਕੋਈ ਉਨ੍ਹਾਂ ਦੀ ਪ੍ਰਸੰਸਾ ਕਰਦਾ ਹੈ। ਸੋਨੂੰ ਸੂਦ ਹਰ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਤਾ ਲੱਗਾ ਹੈ ਕਿ ਅੱਜ ਕੱਲ੍ਹ ਸੋਨੂੰ ਸੂਦ 16 ਕਰੋੜ ਰੁਪਏ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਰੁਪਏ ਉਨ੍ਹਾਂ ਨੂੰ ਖ਼ੁਦ ਲਈ ਨਹੀਂ ਚਾਹੀਦੇ ਸਗੋਂ 7 ਮਹੀਨੇ ਦੇ ਇੱਕ ਬੱਚੇ ਅਨਮਯ ਦੀ ਜਾਨ ਬਚਾਉਣ ਦਾ ਮਸਲਾ ਹੈ। ਜਾਣਕਾਰੀ ਮਿਲੀ ਹੈ ਕਿ ਇਹ ਬੱਚਾ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਨਾਲ ਸਬੰਧਤ ਹੈ। ਇਹ ਬੱਚਾ ਅਜਿਹੀ ਹਾਲਤ ਵਿੱਚੋਂ ਲੰਘ ਰਿਹਾ ਹੈ ਕਿ ਉਸ ਨੂੰ ਜਲਦੀ ਦਵਾਈ ਦੀ ਜ਼ਰੂਰਤ ਹੈ। ਇਸ ਦਵਾਈ ਦੀ ਕੀਮਤ 16 ਕਰੋੜ ਰੁਪਏ ਹੈ। ਇਸ ਲਈ ਸੋਨੂੰ ਸੂਦ ਇਸ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਟੀਚਾ ਭਾਵੇਂ ਵੱਡਾ ਹੈ ਪਰ ਜੇਕਰ ਹਿੰਮਤ ਕੀਤੀ ਜਾਵੇ

ਤਾਂ ਇਹ ਟੀਚਾ ਪੂਰਾ ਹੋ ਸਕਦਾ ਹੈ। ਬਹੁਤ ਇਨਸਾਨ ਇਸ ਬੱਚੇ ਦੀ ਜਾਨ ਬਚਾਉਣ ਲਈ ਅੱਗੇ ਆਉਣਗੇ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਕ ਟਵੀਟ ਕੀਤਾ ਹੈ। ਜਿਸ ਵਿੱਚ ਸੰਜੇ ਸਿੰਘ ਨੇ ਮਾਸੂਮ ਬੱਚੇ ਦੀ ਹਾਲਤ ਬਿਆਨ ਕੀਤੀ ਹੈ। ਸੰਜੇ ਸਿੰਘ ਲਿਖਦੇ ਹਨ ਕਿ ਜਿਸ ਹਾਲਤ ਵਿੱਚ ਇਹ ਬੱਚਾ ਹੈ, ਅਜਿਹੀ ਹਾਲਤ ਦੁਨੀਆਂ ਵਿੱਚ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ। ਬੱਚੇ ਨੂੰ SMA ਟਾਈਪ 1 ਦਵਾਈ ਦੀ ਜ਼ਰੂਰਤ ਹੈ।

ਜਿਸ ਦੀ ਕੀਮਤ 16 ਕਰੋੜ ਰੁਪਏ ਹੈ। ਜੇਕਰ ਬੱਚੇ ਦੀ ਮਦਦ ਨਾ ਕੀਤੀ ਗਈ ਤਾਂ ਬੱਚਾ ਆਪਣਾ ਅਗਲਾ ਜਨਮ ਦਿਨ ਨਹੀਂ ਮਨਾ ਸਕੇਗਾ। ਬੱਚੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ। ਅੱਗੇ ਲਿਖਿਆ ਗਿਆ ਹੈ, ਸੋਨੂੰ ਸੂਦ ਜੀ ਦੀ ਆਪ ਤੋਂ ਮਦਦ ਲਈ ਅਪੀਲ। ਇਸ ਦੇ ਨਾਲ ਹੀ ਅਕਾਊਂਟ ਨੰਬਰ ਦਿੱਤਾ ਗਿਆ ਹੈ। ਜਿਸ ਰਾਹੀਂ ਆਰਥਿਕ ਮਦਦ ਕਰਨੀ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਬੱਚੇ ਦੀ ਜਾਨ ਬਚ ਜਾਵੇ। ਇਸ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published.