ਸੜਕ ਵਿਚਾਲੇ ਹੋਈ ਬੱਸਾਂ ਦੀ ਟੱਕਰ, ਮੌਕੇ ਤੇ ਪਲਟੀ ਇੱਕ ਬੱਸ

ਅਕਸਰ ਹੀ ਬੱਸ ਚਾਲਕ ਸਵਾਰੀਆਂ ਚੁੱਕਣ ਦੇ ਲਾ – ਲ ਚ ਵਿੱਚ ਬੱਸਾਂ ਨੂੰ ਤੇਜ਼ ਭਜਾਉਂਦੇ ਹਨ। ਇਸ ਤੇਜ਼ੀ ਕਾਰਨ ਹੀ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਜੋ ਜਾ ਨੀ ਮਾਲੀ ਨੁਕਸਾਨ ਦਾ ਕਾਰਨ ਬਣਦੇ ਹਨ। ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿਖੇ 2 ਬੱਸਾਂ ਵਿਚਕਾਰ ਆਹਮੋ ਸਾਹਮਣੇ ਤੋਂ ਟੱਕਰ ਹੋਈ ਹੈ। ਜਿਸ ਵਿੱਚ 19 ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 2 -3 ਦੇ ਸੱ ਟਾਂ ਜ਼ਿਆਦਾ ਹਨ। ਜਿਨ੍ਹਾਂ ਦੀ ਹਾਲਤ ਕੁਝ ਠੀਕ ਸੀ।

ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਕਰ ਦਿੱਤੀ ਗਈ ਹੈ। ਦਰਜਨ ਦੇ ਲਗਭਗ ਸਵਾਰੀਆਂ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਇਨ੍ਹਾਂ ਵਿਚੋਂ ਕੁਝ ਦੇ ਟੈਸਟ ਕਰਵਾਉਣੇ ਪੈਣਗੇ। ਇਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ। ਇਨ੍ਹਾਂ ਬੱਸਾਂ ਵਿੱਚੋਂ ਇਕ ਬੱਸ ਪੀ ਆਰ ਟੀ ਸੀ ਦੀ ਦੱਸੀ ਜਾਂਦੀ ਹੈ, ਜਦਕਿ ਦੂਜੀ ਬੱਸ ਨਿੱਜੀ ਕੰਪਨੀ ਕੰਪਨੀ ਦੀ ਹੈ। ਦੂਜੀ ਕੰਪਨੀ ਦੀ ਬੱਸ ਟਾਂਡਾ ਤੋ ਭੋਗਪੁਰ ਨੂੰ ਆ ਰਹੀ ਸੀ। ਇਸ ਬੱਸ ਦਾ ਡਰਾਈਵਰ ਵੀ ਹਸਪਤਾਲ ਵਿਚ ਭਰਤੀ ਹੈ।

ਨਿੱਜੀ ਕੰਪਨੀ ਦੀ ਬੱਸ ਟੱਕਰ ਵੱਜਣ ਕਾਰਨ ਸੜਕ ਤੇ ਪਲਟ ਗਈ। ਇਸ ਬੱਸ ਦੀਆਂ ਸਵਾਰੀਆਂ ਦੇ ਹੀ ਸੱ ਟਾਂ ਲੱਗੀਆਂ ਹਨ। ਇਸ ਬੱਸ ਦੇ ਚਾਲਕ ਦੀ ਨਜ਼ਰ ਵਿੱਚ ਗ ਲ ਤੀ ਸਰਕਾਰੀ ਬੱਸ ਦੇ ਡਰਾਈਵਰ ਦੀ ਹੈ। ਜੋ ਪਿੱਛੇ ਵੱਲ ਦੇਖ ਰਿਹਾ ਸੀ। ਨਿੱਜੀ ਕੰਪਨੀ ਦੀ ਬੱਸ ਆਪਣੀ ਸਾਈਡ ਸੀ। ਇਸ ਬੱਸ ਦੇ ਚਾਲਕ ਨੇ ਹਾਰਨ ਵੀ ਵਜਾਏ ਅਤੇ ਲਾਈਟਾਂ ਵੀ ਦਿੱਤੀਆਂ ਪਰ ਸਰਕਾਰੀ ਬੱਸ ਦੇ ਚਾਲਕ ਨੇ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਦੋਵੇਂ ਬੱਸਾਂ ਆਪਸ ਵਿੱਚ ਟਕਰਾ ਗਈਆਂ।‌

ਘਟਨਾ ਦਾ ਪਤਾ ਲੱਗਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਦੇ ਸੱ ਟਾਂ ਲੱਗੀਆਂ ਸਨ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਦਸਾ ਵਾਪਰਨ ਦੇ ਕੀ ਕਾਰਨ ਹਨ? ਗ ਨੀ ਮ ਤ ਇਹ ਰਹੀ ਕਿ ਇਸ ਹਾਦਸੇ ਵਿੱਚ ਜਾਨੀ ਨੁ ਕ ਸਾ ਨ ਤੋਂ ਬਚਾਅ ਰਿਹਾ ਹੈ।

Leave a Reply

Your email address will not be published.