102 ਸਾਲਾ ਬਾਬੇ ਨੇ ਕੱਢੀ ਬਰਾਤ, ਸਾਰੇ ਪਾਸੇ ਇਸੇ ਬਾਬੇ ਦੀ ਹੋ ਰਹੀ ਹੈ ਚਰਚਾ

ਵਾਹ ਸਰਕਾਰੇ, ਤੇਰੇ ਰੰਗ ਨਿਆਰੇ। ਮੇਰੇ ਭਾਰਤ ਮਹਾਨ ਵਿੱਚ ਪਤਾ ਨਹੀਂ ਕੀ ਕੀ ਹੋਈ ਜਾ ਰਿਹਾ ਹੈ? ਇੱਥੇ ਜਿਉਂਦੇ ਲੋਕਾਂ ਦੀ ਪੈਨਸ਼ਨ ਬੰਦ ਹੋਈ ਜਾ ਰਹੀ ਹੈ ਅਤੇ ਕਈ ਮਾਮਲਿਆਂ ਵਿੱਚ ਮਿ੍ਤਕ ਲੋਕਾਂ ਦੀ ਪੈਨਸ਼ਨ ਬੰਦ ਕਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਮਾਮਲਾ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਗੰਧਾਰਾ ਦਾ ਹੈ। ਇਸ ਪਿੰਡ ਦਾ 102 ਸਾਲਾ ਬਜ਼ੁਰਗ ਦੁਲੀ ਚੰਦ ਭਾਵੇਂ ਅਜੇ ਜਿਊਂਦਾ ਹੈ ਪਰ ਹਰਿਆਣਾ ਦੇ ਸਮਾਜ ਕਲਿਆਣ ਵਿਭਾਗ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕੇ

ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ। ਦੁਲੀ ਚੰਦ ਨੂੰ 2 ਮਾਰਚ 2022 ਤੋਂ ਬਾਅਦ ਪੈਨਸ਼ਨ ਨਹੀਂ ਮਿਲੀ। ਇਸ ਤੋਂ ਬਾਅਦ ਦੁਲੀ ਚੰਦ ਨੇ ਖ਼ੁਦ ਨੂੰ ਜ਼ਿਊਂਦਾ ਸਾਬਤ ਕਰਨ ਲਈ ਇਕ ਅਜੀਬ ਤਰੀਕਾ ਅਪਣਾਇਆ। ਉਸ ਨੇ ਬੈਂਡ ਅਤੇ ਬੱਘੀ ਮੰਗਵਾਈ। ਉਹ ਬੱਘੀ ਤੇ ਸਵਾਰ ਹੋ ਕੇ ਬੈਂਡ ਸਮੇਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਹਤਕ ਪਹੁੰਚ ਗਿਆ। ਜਿੱਥੇ ਦੁਲੀ ਚੰਦ ਨੇ ਪ੍ਰ ਦ ਰ ਸ਼ ਨ ਕਰਕੇ ਇਹ ਸਾਬਤ ਕੀਤਾ ਕਿ ਉਹ ਅਜੇ ਜਿਊਂਦਾ ਹੈ। ਦੁਲੀ ਚੰਦ ਦੇ ਹੱਥ ਵਿੱਚ ਇਕ ਤਖ਼ਤੀ ਫੜੀ ਹੋਈ ਸੀ।

ਜਿਸ ਉੱਤੇ ਲਿਖਿਆ ਸੀ, ‘ਥਾਰਾ ਫੂਫਾ ਅਭੀ ਜ਼ਿੰਦਾ ਹੈ।’ ਜਿਸ ਤੋਂ ਬਾਅਦ ਇਕ ਸਾਬਕਾ ਮੰਤਰੀ ਨੇ ਬਜ਼ੁਰਗ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ। ਬਜ਼ੁਰਗ ਦੁਲੀ ਚੰਦ ਦੁਆਰਾ ਚੁੱਕੇ ਗਏ ਇਸ ਕਦਮ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਸਰਕਾਰੀ ਅਧਿਕਾਰੀਆਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ।

Leave a Reply

Your email address will not be published.