ਕਨੇਡਾ ਚ ਹੋ ਗਿਆ ਵੱਡਾ ਕਾਂਡ, ਇੱਕ ਘਰ ਚੋਂ ਮਿਲੀਆਂ 2 ਮ੍ਰਿਤਕ ਦੇਹਾਂ

ਵੈਨਕੂਵਰ ਟੋਰਾਂਟੋ ਵਿੱਚ ਇੰਨੇ ਪੰਜਾਬੀ ਲੋਕ ਜਾ ਵਸੇ ਹਨ ਕਿ ਇਨ੍ਹਾਂ ਨੂੰ ਮਿੰਨੀ ਪੰਜਾਬ ਹੀ ਸਮਝਿਆ ਜਾ ਰਿਹਾ ਹੈ। ਜਦੋਂ ਵੀ ਇਥੇ ਕੋਈ ਘਟਨਾ ਵਾਪਰਦੀ ਹੈ ਤਾਂ ਹਰ ਪੰਜਾਬੀ ਇਸ ਨੂੰ ਬੜੀ ਦਿਲਚਸਪੀ ਨਾਲ ਸੁਣਦਾ ਹੈ। ਨਾਰਥ ਯਾਰਕ ਦੇ ਵਿਲੋਡਿਲ ਖੇਤਰ ਤੋਂ 2 ਮ੍ਰਿਤਕ ਦੇਹਾਂ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਦੋਂ ਬੁਲਾਏ ਜਾਣ ਤੇ ਟੋਰਾਂਟੋ ਪੁਲਿਸ ਉੱਥੇ ਪਹੁੰਚੀ ਤਾਂ ਇਕ ਔਰਤ ਅਤੇ ਇੱਕ ਮਰਦ ਮ੍ਰਿਤਕ ਰੂਪ ਵਿਚ ਪਏ ਸਨ। ਇਹ ਦੋਵੇਂ ਕੌਣ ਹਨ? ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ

ਅਤੇ ਨਾ ਹੀ ਪੁਲਿਸ ਨੇ ਇਸ ਬਾਰੇ ਕੁਝ ਦੱਸਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਇਸ ਘਟਨਾ ਦੀ ਜਾਣਕਾਰੀ ਮ੍ਰਿਤਕਾਂ ਦੇ ਨਜ਼ਦੀਕੀਆਂ ਨੂੰ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦੀ ਸਲਾਹ ਮੁਤਾਬਕ ਇਸ ਦੀ ਜਾਣਕਾਰੀ ਆਮ ਜਨਤਾ ਨੂੰ ਦਿੱਤੀ ਜਾਂਦੀ ਹੈ। ਇਹ ਘਟਨਾ ਕਿਵੇਂ ਅਤੇ ਕਿਉਂ ਵਾਪਰੀ? ਇਸ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਨੇ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਪੁਲਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਜਾਂ ਕੋਈ ਵੀਡੀਓ ਫੁਟੇਜ ਹੋਵੇ ਤਾਂ ਇਸ ਸਬੰਧ ਵਿਚ ਪੁਲਿਸ ਨੂੰ ਦੱਸਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਲਗਭਗ 11 ਵਜੇ ਵਾਪਰੀ ਹੈ। ਮਾਮਲੇ ਦੀ ਅਸਲੀਅਤ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਕਰ ਰਹੀ ਹੈ।

Leave a Reply

Your email address will not be published.