ਕਨੇਡਾ ਦੇ ਇਸ ਇਲਾਕੇ ਚ ਵੱਡਾ ਕਹਿਰ, ਚਾਰੇ ਪਾਸੇ ਘੁੰਮਣ ਹੈਲੀਕਾਪਟਰ

8 ਸਤੰਬਰ ਦੀ ਸ਼ਾਮ ਨੂੰ ਕੈਨੇਡਾ ਦੇ ਹਾਈਵੇ 1 ਨੇੜੇ ਫਲੱਡ ਫਾਲਸ ਟਰੇਲ ਉੱਤੇ ਹੋਪ ਨੇੜੇ ਲੱਗੀ ਅੱਗ ਕਾਰਨ ਬਹੁਤ ਜ਼ਿਆਦਾ ਨੁ ਕ ਸਾ ਨ ਹੋ ਚੁੱਕਾ ਹੈ। ਇਸ ਦੀ ਵਜ੍ਹਾ ਕਾਰਨ ਚਾਰ ਚੁਫੇਰੇ ਧੂੰਆਂ ਹੀ ਧੂੰਆਂ ਦਿਖਾਈ ਦੇਣ ਲੱਗਾ। ਜਿਸ ਨੇ ਹਵਾ ਦੀ ਗੁਣਵੱਤਾ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਕੀਤਾ ਹੈ। ਸਾਹ ਲੈਣ ਵਿੱਚ ਸਹਿਜ ਮਹਿਸੂਸ ਨਹੀਂ ਕੀਤਾ ਜਾ ਸਕਦਾ। ਕਿੰਨੇ ਹੀ ਪੰਛੀ ਅਤੇ ਹੋਰ ਜਾਨਵਰ ਇਸ ਅੱਗ ਦੀ ਭੇਟ ਚੜ੍ਹ ਗਏ ਹਨ। ਸ਼ਨੀਵਾਰ ਸਵੇਰ ਤੱਕ ਹਾਲਾਤ ਠੀਕ ਨਹੀਂ ਸਨ। ਭਾਵੇਂ 6 ਹੈਲੀਕਾਪਟਰ

ਪਾਣੀ ਦੀ ਸਪਲਾਈ ਕਰਨ ਵਿੱਚ ਲੱਗੇ ਹੋਏ ਸਨ ਪਰ ਅੱਗ ਆਪਣਾ ਪੂਰਾ ਜਲਵਾ ਦਿਖਾ ਰਹੀ ਸੀ। ਜਿਸ ਨੂੰ ਦੇਖ ਕੇ ਜਾਪਦਾ ਸੀ ਅੱਗ ਤੇ ਜਲਦੀ ਕਾਬੂ ਪਾਇਆ ਨਹੀਂ ਜਾ ਸਕਦਾ। ਅਧਿਕਾਰੀਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਹੋ ਸਕਦਾ ਹੈ ਇੱਥੇ ਵੱਸਦੇ ਘਰਾਂ ਨੂੰ ਖਾਲੀ ਕਰਵਾਉਣਾ ਪੈ ਜਾਵੇ ਪਰ ਅਜਿਹੀ ਨੌਬਤ ਨਹੀਂ ਆਈ। ਜਿੱਥੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਹੋਪ ਚਿਲਾਵੈਕ ਦੇ ਨਾਲ ਨਾਲ ਹੋਰ ਖੇਤਰਾਂ ਦੀ ਹਵਾ ਦੀ ਗੁਣਵੱਤਾ ਤੇ ਵੀ ਪ੍ਰਭਾਵ ਪਿਆ ਹੈ। ਬੀਤੇ ਸਮੇਂ ਦੌਰਾਨ ਜਦੋਂ ਐਮਾਜ਼ੋਨ ਦੇ ਜੰਗਲਾਂ ਵਿਚ ਅੱਗ ਲੱਗੀ ਸੀ ਉਸ ਸਮੇਂ ਵੀ ਕਾਫ਼ੀ ਜ਼ਿਆਦਾ ਨੁ ਕ ਸਾ ਨ ਹੋਇਆ ਸੀ। ਅੱਗ ਲੱਗਣ ਨਾਲ ਜਿੱਥੇ ਮਨੁੱਖੀ ਜੀਵਨ ਪ੍ਰਭਾਵਤ ਹੁੰਦਾ ਹੈ ਉੱਥੇ ਹੀ ਇਸ ਦਾ ਅਸਰ ਜੀਵ ਜੰਤੂਆਂ ਦੇ ਨਾਲ ਨਾਲ ਬਨਸਪਤੀ ਤੇ ਵੀ ਪੈਂਦਾ ਹੈ।

Leave a Reply

Your email address will not be published.