ਚੋਟੀ ਦੇ ਕਬੱਡੀ ਖਿਡਾਰੀ ਦੀ ਕਿਸੇ ਸਮੇਂ ਦੀ ਫੁੱਲ ਚੜਾਈ, ਅੱਜ ਘਰ ਦੇ ਹਾਲ ਦੇਖ ਆਉਂਦਾ ਹੈ ਰੋਣਾ

ਕਿਸਮਤ ਸਦਾ ਹੀ ਇਨਸਾਨ ਨਾਲ ਲੁਕਣਮੀਟੀ ਖੇਡਦੀ ਰਹਿੰਦੀ ਹੈ। ਇਹ ਆਦਮੀ ਨੂੰ ਕਦੇ ਅਰਸ਼ ਤੇ ਪੁਚਾ ਦਿੰਦੀ ਹੈ ਅਤੇ ਕਦੇ ਫਰਸ਼ ਤੇ ਲਿਆ ਸੁੱਟਦੀ ਹੈ। ਫਿਰ ਇਨਸਾਨ ਆਪਣੇ ਬੀਤੇ ਸਮੇਂ ਨੂੰ ਯਾਦ ਕਰਦਾ ਰਹਿੰਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਕਬੱਡੀ ਪ੍ਰਸਿੱਧ ਖਿਡਾਰੀ ਸੰਮਾਂ ਵਰਨਾਲੀਆ ਦੀ। ਜਿਨ੍ਹਾਂ ਨੂੰ ਇੱਕ ਨਾਮੀ ਜਾਫੀ ਵਜੋਂ ਜਾਣਿਆ ਜਾਂਦਾ ਸੀ। ਸੰਮਾ ਵਰਨਾਲੀਆ ਤਰਨਤਾਰਨ ਨਾਲ ਸਬੰਧਤ ਹੈ। 2006-07 ਵਿੱਚ ਕਬੱਡੀ ਖਿਡਾਰੀਆਂ ਵਿੱਚ ਉਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਸੀ।

ਉਨ੍ਹਾਂ ਨੇ ਕਬੱਡੀ ਖੇਡਣ ਲਈ 2 ਟੂਰ ਇੰਗਲੈਂਡ ਦੇ ਲਗਾਏ। ਡੁਬਈ ਵੀ ਖੇਡਣ ਗਏ। ਸੰਮਾ ਵਰਨਾਲੀਆ ਮੌਜੂਦਾ ਐੱਮ.ਐੱਲ.ਏ ਗੁਰਲਾਲ ਘਨੌਰ ਨਾਲ ਇੱਕ ਹੀ ਟੀਮ ਵਿੱਚ ਕਬੱਡੀ ਖੇਡਦੇ ਰਹੇ ਹਨ। ਸੰਮਾ ਵਰਨਾਲੀਆ ਨੇ ਅਨੇਕਾਂ ਹੀ ਇਨਾਮ ਜਿੱਤੇ। ਜਦੋਂ ਉਹ ਇੰਗਲੈਂਡ ਤੋਂ ਮੈਚ ਜਿੱਤ ਕੇ ਆਏ ਤਾਂ ਪਿੰਡ ਤੋਂ 13-14 ਗੱਡੀਆਂ ਉਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਲਈ ਗਈਆਂ। ਉਨ੍ਹਾਂ ਦਾ ਬਹੁਤ ਮਾਣ-ਸਤਿਕਾਰ ਹੋਇਆ ਸੀ ਪਰ ਲੱਕ ਵਿੱਚ ਸੱਟ ਲੱਗ ਜਾਣ ਕਾਰਨ ਉਹ ਕਬੱਡੀ ਖੇਡਣ ਦੇ ਯੋਗ ਨਾ ਰਹੇ।

ਅੱਜ ਉਹ ਬਹੁਤ ਮੰ ਦੇ ਦੌਰ ਵਿੱਚੋਂ ਲੰਘ ਰਹੇ ਹਨ। ਉਹ ਇੱਟਾਂਂ ਬਾਲਿਆਂ ਵਾਲੇ ਮਕਾਨ ਵਿਚ ਰਹਿ ਰਹੇ ਹਨ। ਆਮਦਨ ਦਾ ਕੋਈ ਸਾਧਨ ਨਹੀਂ ਹੈ। ਕਈ ਵਾਰ ਤਾਂ ਅਜਿਹੀ ਹਾਲਤ ਹੁੰਦੀ ਹੈ ਕਿ ਚਾਹ ਤੋਂ ਬਿਨਾ ਹੀ ਕੰਮ ਚਲਾਉਣਾ ਪੈਂਦਾ ਹੈ। ਪਰਿਵਾਰ ਵਾਰ ਦੇ ਕੁੱਲ 4 ਜੀਅ ਹਨ। ਜਿਨ੍ਹਾਂ ਵਿੱਚ ਉਹ ਦੋਵੇਂ ਪਤੀ ਪਤਨੀ ਅਤੇ 2 ਧੀਆਂ ਹਨ। ਸੰਮਾ ਵਰਨਾਲੀਆ ਦੀ ਵੱਡੀ ਧੀ ਸੱਤਵੀਂ ਵਿੱਚ ਅਤੇ ਛੋਟੀ ਧੀ ਪੰਜਵੀਂ ਵਿਚ ਪੜ੍ਹਦੀ ਹੈ। ਦੋਵੇਂ ਬੱਚੀਆਂ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਹਨ। ਸੰਮਾ ਵਰਨਾਲੀਆ ਦੀ ਮੰਗ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ। ਉਹ ਬੀਤੇ ਵੇਲੇ ਨੂੰ ਯਾਦ ਕਰ ਕੇ ਭਾਵੁਕ ਹੋ ਜਾਂਦੇ ਹਨ।

ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੁਰਾਣੇ ਸਾਥੀ ਅਤੇ ਮੌਜੂਦਾ ਵਿਧਾਇਕ ਗੁਰਲਾਲ ਘਨੌਰ ਜ਼ਰੂਰ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਸਾਰ ਲੈਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਇਲੈਕਟ੍ਰੀਸ਼ਨ ਦਾ ਕੰਮ ਛੱਡ ਕੇ ਕਬੱਡੀ ਵਾਲੇ ਪਾਸੇ ਨਾ ਆਉਂਦੇ ਤਾਂ ਚੰਗਾ ਸੀ। ਨਾ ਉਨ੍ਹਾਂ ਦੇ ਸੱਟ ਲੱਗਦੀ ਅਤੇ ਉਹ ਇਲੈਕਟਰੀਸ਼ਨ ਦਾ ਕੰਮ ਕਰ ਕੇ ਆਪਣਾ ਪਰਿਵਾਰ ਪਾਲਦੇ ਰਹਿੰਦੇ। ਹੁਣ ਦੇਖਣਾ ਹੋਵੇਗਾ ਕਿ ਜਿਸ ਕਬੱਡੀ ਖਿਡਾਰੀ ਤੇ ਕਬੱਡੀ ਪ੍ਰੇਮੀ ਮਾਣ ਕਰਦੇ ਸਨ, ਉਹ ਉਨ੍ਹਾਂ ਦੀ ਮੱਦਦ ਲਈ ਅੱਗੇ ਆਉਂਦੇ ਹਨ ਜਾਂ ਨਹੀਂ?

Leave a Reply

Your email address will not be published. Required fields are marked *