ਨਿਹੰਗ ਸਿੰਘ ਨੇ ਮਾਰਿਆ ਵੱਡੇ ਅਮੀਰ ਦੇ ਘਰ ਛਾਪਾ, ਰਿਹਾਅ ਕਰਵਾਇਆ ਕਈ ਸਾਲਾਂ ਤੋਂ ਡੱਕਿਆ ਨੌਜਵਾਨ

ਹਰ ਇਨਸਾਨ ਆਪਣੇ ਹੱਕਾਂ ਪ੍ਰਤੀ ਤਾਂ ਜਾਗਰੂਕ ਹੈ ਪਰ ਜਦੋਂ ਦੂਸਰੇ ਦੇ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਇਹ ਲੋਕ ਅਣਜਾਣ ਬਣ ਜਾਂਦੇ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਨਿਹੰਗ ਸਿੰਘ ਇੱਕ ਜ਼ਿਮੀਂਦਾਰ ਪਰਿਵਾਰ ਦੇ ਘਰ ਪਹੁੰਚਦੇ ਹਨ। ਇਹ ਨਿਹੰਗ ਸਿੰਘ ਫਤਿਹ ਟਰਸਟ ਬਿਰਧ ਆਸ਼ਰਮ ਨਾਲ ਸਬੰਧਿਤ ਹਨ। ਇਹ ਨਿਹੰਗ ਸਿੰਘ ਇਸ ਜ਼ਿਮੀਂਦਾਰ ਪਰਿਵਾਰ ਕੋਲੋਂ ਇੱਕ ਨੌਜਵਾਨ ਨੂੰ ਛੁਡਾਉਣ ਲਈ ਆਏ ਹਨ। ਨਿਹੰਗ ਸਿੰਘਾਂ ਮੁਤਾਬਕ ਜਿਸ ਨੂੰ 8 ਸਾਲ ਤੋਂ

ਇਸ ਜ਼ਿਮੀਂਦਾਰ ਪਰਿਵਾਰ ਨੇ ਰੱਖਿਆ ਹੋਇਆ ਹੈ। ਇਸ ਨੌਜਵਾਨ ਦਾ ਕੋਈ ਪਤਾ ਟਿਕਾਣਾ ਨਹੀਂ। ਇਹ ਪਰਿਵਾਰ ਉਸ ਤੋਂ ਗੋਹੇ ਕੂੜੇ ਦਾ ਕੰਮ ਕਰਵਾਉਂਦਾ ਹੈ। ਬਦਲੇ ਵਿੱਚ ਉਸ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ। ਸਿਰਫ ਰੋਟੀ ਬਦਲੇ ਹੀ ਉਸ ਤੋਂ ਸਾਰਾ ਦਿਨ ਕੰਮ ਲਿਆ ਜਾਂਦਾ ਹੈ। ਇਸ ਪਰਿਵਾਰ ਦੇ ਜੀਅ ਖੁਦ ਕਮਰਿਆਂ ਅੰਦਰ ਪੱਖੇ ਲਗਾ ਕੇ ਰਹਿ ਰਹੇ ਹਨ ਪਰ ਇਹ ਨੌਜਵਾਨ ਵਿਹੜੇ ਵਿੱਚ ਮੰਜੇ ਤੇ ਬੈਠਾ ਹੈ। ਉਸ ਨੂੰ ਪੱਖੇ ਦੀ ਸਹੂਲਤ ਵੀ ਨਹੀਂ ਹੈ। ਇਹ ਨੌਜਵਾਨ ਮਾਨਸਿਕ ਤੌਰ ਤੇ ਠੀਕ ਨਹੀਂ ਹੈ।

ਇਸ ਜ਼ਿਮੀਂਦਾਰ ਪਰਿਵਾਰ ਨੇ ਇਸ ਨੌਜਵਾਨ ਬਾਰੇ ਪੁਲਿਸ ਨੂੰ ਇਤਲਾਹ ਕਰਨ ਦੀ ਬਜਾਏ ਨੌਜਵਾਨ ਤੋਂ ਘਰ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਫਤਿਹ ਟਰਸਟ ਬਿਰਧ ਆਸ਼ਰਮ ਨਾਲ ਸਬੰਧਿਤ ਇਹ ਨਿਹੰਗ ਸਿੰਘ ਆਪਣੇ ਨਾਲ ਪੁਲਿਸ ਵੀ ਲੈ ਕੇ ਆਏ ਸਨ। ਉਹ ਜ਼ਿਮੀਂਦਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਰਹੇ ਹਨ ਕਿ ਜਿੰਨੀ ਦੇਰ ਨੌਜਵਾਨ ਨੇ ਕੰਮ ਕੀਤਾ ਹੈ, ਉਸ ਦੀ ਮਜ਼ਦੂਰੀ ਦੇਣੀ ਪਵੇਗੀ। ਇਹ ਨਿਹੰਗ ਸਿੰਘ ਨੌਜਵਾਨ ਨੂੰ ਆਪਣੇ ਨਾਲ ਲੈ ਗਏ। ਇਨ੍ਹਾਂ ਨਿਹੰਗ ਸਿੰਘਾਂ ਨੇ ਸਪੱਸ਼ਟ ਕੀਤਾ

ਕਿ ਉਹ ਇਸ ਨੌਜਵਾਨ ਦਾ ਟਿਕਾਣਾ ਪਤਾ ਕਰ ਕੇ ਇਸ ਨੂੰ ਉੱਥੇ ਭੇਜ ਦੇਣਗੇ। ਇਹ ਲੋਕ ਇੱਕ ਅਜਿਹੇ ਵਿਅਕਤੀ ਤੋਂ ਮੁਫ਼ਤ ਵਿੱਚ ਕੰਮ ਕਰਵਾ ਰਹੇ ਸਨ, ਜੋ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਪਰ ਜਦੋਂ ਇਨ੍ਹਾਂ ਲੋਕਾਂ ਨਾਲ ਕੋਈ ਧੱ ਕਾ ਹੁੰਦਾ ਹੈ ਤਾਂ ਇਹ ਲੋਕ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੰਦੇ ਹਨ। ਦੂਜੇ ਦੀ ਗੱਲ ਹੋਵੇ ਤਾਂ ਇਹ ਲੋਕ ਅਣਜਾਣ ਬਣ ਜਾਂਦੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *