ਲੰਗਰ ਹਾਲ ਚ ਔਰਤਾਂ ਦੀ ਗੱਲ ਪਿੱਛੇ ਪਿਆ ਪੰਗਾ, ਉਤਾਰ ਦਿੱਤੀਆਂ ਇਕ ਦੂਜੇ ਦੀਆਂ ਪੱਗਾਂ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ 2 ਧਿਰਾਂ ਆਪਸ ਵਿੱਚ ਹੱ ਥੋ ਪਾਈ ਹੋ ਰਹੀਆਂ ਹਨ। ਇਸ ਦੌਰਾਨ ਦੋਵੇਂ ਧਿਰਾਂ ਦੀਆਂ ਦਸਤਾਰਾਂ ਉੱਤਰ ਗਈਆਂ। ਇਹ ਘਟਨਾ ਲੁਧਿਆਣਾ ਦੇ ਸ਼ਿਮਲਾਪੁਰੀ ਵਿਚ ਡਾਬਾ ਰੋਡ ਸਥਿਤ ਗੁਰਦੁਆਰਾ ਸਤਿਸੰਗ ਸਾਹਿਬ ਵਿੱਚ ਵਾਪਰੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਨੂੰਹ ਸੱਸ ਦੇ ਆਪਸੀ ਝਮੇਲੇ ਕਾਰਨ ਵਧਿਆ ਹੈ। ਅਸਲ ਵਿੱਚ ਨੂੰਹ ਤੇਜਿੰਦਰ ਕੌਰ ਅਤੇ ਸੱਸ ਤਰਨਜੀਤ ਕੌਰ ਵਿਚਕਾਰ ਖਿਚੋਤਾਣ ਚੱਲ ਰਹੀ ਸੀ।

ਇਸ ਮਸਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਗੁਰੂ ਘਰ ਦੇ ਲੰਗਰ ਹਾਲ ਵਿੱਚ ਇਕੱਠੀਆਂ ਹੋਈਆਂ ਸਨ। ਇਹ ਲੋਕ ਇਕੱਠੇ ਤਾਂ ਮਸਲਾ ਸਲਝਾਉਣ ਲਈ ਹੋਏ ਸੀ ਪਰ ਕਿਸੇ ਕਾਰਨ ਇਨ੍ਹਾਂ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ। ਜਿਸ ਕਾਰਨ 2 ਵਿਅਕਤੀਆਂ ਦੀਆਂ ਦਸਤਾਰਾਂ ਲਹਿ ਗਈਆਂ। ਇਸ ਤੋ ਬਾਅਦ ਮਾਮਲਾ ਥਾਣੇ ਪਹੁੰਚ ਗਿਆ। ਦੋਵੇਂ ਧਿਰਾਂ ਨੇ ਥਾਣੇ ਦਰਖਾਸਤਾਂ ਦੇ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਾਰਨ ਹੋਂਦ ਵਿਚ ਆਇਆ ਹੈ।

ਪਰਧਾਨ ਦਾ ਇਸ ਘਰ ਵਿੱਚ ਆਉਣਾ ਜਾਣਾ ਹੈ। ਜੋ ਸੱਸ ਤਰਨਜੀਤ ਕੌਰ ਨੂੰ ਪਸੰਦ ਨਹੀਂ। ਮੁਹੱਲਾ ਵਾਸੀ ਵੀ ਨਹੀਂ ਚਾਹੁੰਦੇ ਕਿ ਪ੍ਰਧਾਨ ਇਸ ਘਰ ਵਿਚ ਆਵੇ। ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੈ। ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਉਪਰੰਤ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਗੁਰੂ ਘਰ ਵਿਚ ਇਸ ਤਰਾਂ ਦੀਆਂ ਘਟਨਾਵਾਂ ਦਾ ਵਾਪਰਨਾ ਕੋਈ ਚੰਗਾ ਸੰਦੇਸ਼ ਨਹੀਂ ਦਿੰਦਾ।

Leave a Reply

Your email address will not be published. Required fields are marked *