75 ਸਾਲ ਬਾਅਦ ਮਿਲੇ ਸਕੇ ਭੈਣ ਭਰਾ, ਇੱਕ ਦੂਜੇ ਦੇ ਗਲ ਲੱਗ ਰੋਏ ਦੋਵੇਂ

ਮੁਲਕ ਦੀ ਵੰਡ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਆਪਣਿਆਂ ਤੋਂ ਅਲੱਗ ਕਰ ਦਿੱਤਾ। ਉਸ ਸਮੇਂ ਹਾਲਾਤ ਅਜਿਹੇ ਸਨ ਕਿ ਕੋਈ ਚਾਹ ਕੇ ਵੀ ਆਪਣਿਆ ਨਾਲ ਦੁਬਾਰਾ ਨਹੀਂ ਮਿਲ ਸਕਿਆ। ਕਈਆਂ ਨੇ ਤਾਂ ਇਹ ਹੀ ਮੰਨ ਲਿਆ ਕਿ ਜਿਨ੍ਹਾਂ ਨਾਲ ਉਹ ਵਿਛੜ ਗਏ ਸਨ। ਉਹ ਹੁਣ ਇਸ ਦੁਨੀਆ ਤੇ ਹੀ ਨਹੀਂ ਰਹੇ ਪਰ ਰੱਬ ਦੇ ਰੰਗਾਂ ਨੂੰ ਕੌਣ ਸਮਝ ਸਕਦਾ ਹੈ। ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਗਿੱਲੀਆਂ ਹੋ ਜਾਣਗੀਆਂ।

ਇਹ ਮਾਮਲਾ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਹੈ, ਜਿਥੇ 75 ਸਾਲ ਬਾਅਦ ਵਿਛੜੇ ਹੋਏ ਭੈਣ ਭਰਾ ਇੱਕ ਦੂਜੇ ਨੂੰ ਮਿਲੇ। ਇਹ ਭੈਣ-ਭਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲੇ ਸਨ। ਪਾਕਿਸਤਾਨੀ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਨੇ ਇਨ੍ਹਾਂ ਦੀ 17 ਸਕਿੰਟ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਜਲੰਧਰ ਦੇ ਪਿੰਡ ਪੱਬਵਾਂ ਦਾ ਰਹਿਣ ਵਾਲਾ ਅਮਰਜੀਤ ਸਿੰਘ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ।

ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਪਾਕਿਸਤਾਨ ਵਿੱਚ ਹੈ ਅਤੇ ਉਹ ਮੁਸਲਮਾਨ ਹੈ। ਇਹ ਜਾਣਕਾਰੀ ਮਿਲਣ ਤੇ ਉਹ ਬਹੁਤ ਹੈਰਾਨ ਹੋ ਗਿਆ। ਉਸ ਦੀ ਭੈਣ ਜੋ ਪਾਕਿਸਤਾਨ ਵਿੱਚ ਪੈਦਾ ਹੋਈ ਸੀ। ਉਸ ਦਾ ਕਹਿਣਾ ਹੈ ਕਿ ਭਰਾ ਨੂੰ ਇੱਕ ਸਿੱਖ ਪਰਿਵਾਰ ਨੇ ਗੋਦ ਲਿਆ ਸੀ ਅਤੇ 1947 ਦੀ ਵੰਡ ਸਮੇਂ ਉਹ ਅਲੱਗ ਅਲੱਗ ਹੋ ਗਏ। ਹੁਣ ਇੱਕ ਦੂਜੇ ਨੂੰ ਮਿਲਣ ਤੇ ਉਹ ਬਹੁਤ ਖੁਸ਼ ਹੋਏ। ਭੈਣ ਕੁਲਸੂਮ ਅਨੁਸਾਰ ਉਨ੍ਹਾਂ ਦੀ ਮਾਂ ਅਕਸਰ ਹੀ ਭਾਰਤ ਵਿੱਚ ਰਹਿੰਦੇ ਆਪਣੇ ਪੁੱਤ ਬਾਰੇ ਉਸ ਨੂੰ ਦੱਸਦੀ ਰਹਿੰਦੀ ਸੀ।

65 ਸਾਲਾ ਭੈਣ ਆਪਣੇ ਭਰਾ ਨੂੰ ਦੇਖ ਕੇ ਬਹੁਤ ਜਜ਼ਬਾਤੀ ਹੋ ਗਈ ਅਤੇ ਦੋਵੇਂ ਇੱਕ ਦੂਜੇ ਦੇ ਗਲੇ ਲੱਗਕੇ ਰੋਂਦੇ ਦਿਖਾਈ ਦਿੱਤੇ। ਇਨ੍ਹਾਂ ਨੂੰ ਦੇਖਣ ਵਾਲਾ ਵੀ ਆਪਣੇ ਹੰ ਝੂ ਨਾ ਰੋਕ ਸਕਿਆ। ਇਹ ਤਾਂ ਉਹ ਪਰਿਵਾਰ ਸੀ, ਜਿਸ ਤੇ ਰੱਬ ਨੇ ਕਿਰਪਾ ਕਰ ਕੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਮਿਲਾ ਦਿੱਤਾ ਪਰ ਪਤਾ ਨਹੀਂ ਕਿੰਨੇ ਹੀ ਅਜਿਹੇ ਲੋਕ ਹਾਲੇ ਵੀ ਆਪਣਿਆਂ ਤੋਂ ਵਿਛੜੇ ਹੋਏ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਬਾਰੇ ਇਹ ਵੀ ਨਹੀਂ ਪਤਾ ਕਿ ਉਹ ਇਸ ਦੁਨੀਆਂ ਤੇ ਹਨ ਵੀ ਜਾਂ ਨਹੀਂ।

Leave a Reply

Your email address will not be published.