ਕਿਸਾਨ ਦੇ 25 ਲੱਖ ਲੁੱਟਕੇ ਟੋਹਰ ਨਾਲ ਘੁੰਮ ਰਹੇ ਸੀ ਮੁੰਡੇ, ਸਾਹਮਣੇ ਆਈ ਹੈਰਾਨ ਕਰਨ ਵਾਲੀ ਅਸਲੀਅਤ

ਪਿਛਲੇ ਦਿਨੀਂ ਖੰਨਾ ਦੇ ਇੱਕ ਪਿੰਡ ਵਿੱਚੋਂ 4 ਵਿਅਕਤੀਆਂ ਦੁਆਰਾ ਆਪਣੇ ਆਪ ਨੂੰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਦੱਸ ਕੇ ਘਰ ਦੀ ਤ ਲਾ ਸ਼ੀ ਲੈਣ ਬਹਾਨੇ ਘਰ ਵਿੱਚੋਂ ਵੱਡੀ ਰਕਮ ਚੁੱਕੇ ਜਾਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਜਾਣ ਲੱਗੇ ਇਹ ਵਿਅਕਤੀ ਇਸ ਪਰਿਵਾਰ ਨੂੰ ਇਕ ਕਮਰੇ ਵਿਚ ਬੰਦ ਕਰ ਗਏ ਸਨ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿਚ 9 ਵਿਅਕਤੀ ਸ਼ਾਮਲ ਸਨ। ਜਿਨ੍ਹਾਂ ਵਿੱਚੋਂ ਪੁਲਿਸ ਨੇ 4 ਨੂੰ ਫੜ ਲਿਆ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਸੱਜਣ ਸਿੰਘ ਦੇ ਪਰਿਵਾਰ ਵਿਚ ਵਿਵਾਦ ਚੱਲ ਰਿਹਾ ਸੀ। ਜਿਸ ਨੂੰ ਸੁਲਝਾਉਣ ਲਈ ਗੁਰਚੰਦ ਸਿੰਘ ਨਾਮ ਦਾ ਵਿਅਕਤੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਿਅਕਤੀ ਨੂੰ ਪਤਾ ਸੀ ਕਿ ਸੱਜਣ ਸਿੰਘ ਦੇ ਪਰਿਵਾਰ ਕੋਲ ਇੰਨੀ ਵੱਡੀ ਰਕਮ ਘਰ ਵਿੱਚ ਰੱਖੀ ਹੋਈ ਹੈ। ਗੁਰਚੰਦ ਸਿੰਘ ਨੇ ਇਹ ਜਾਣਕਾਰੀ ਆਪਣੇ ਸਾਥੀ ਗੁਰਪ੍ਰੀਤ ਸਿੰਘ ਨਾਲ ਸਾਂਝੀ ਕੀਤੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਗੁਰਪ੍ਰੀਤ ਸਿੰਘ ਨੇ ਇਹ ਖ਼ਬਰ ਰਾੜਾ ਸਾਹਿਬ ਦੇ ਰਹਿਣ ਵਾਲੇ ਸੁਖਵਿੰਦਰ ਮਾਨ ਤਕ ਪੁਚਾ ਦਿੱਤੀ।

ਜਿਸ ਤੋਂ ਬਾਅਦ ਇਨ੍ਹਾਂ ਨੇ ਹਮ ਮਸ਼ਵਰਾ ਹੋ ਕੇ ਇਹ ਰਕਮ ਹ ਥਿ ਆ ਉ ਣ ਦੀ ਸਕੀਮ ਬਣਾਈ। ਇਸ ਮਾਮਲੇ ਵਿੱਚ ਬਿਹਾਰ ਦਾ ਰਜੀਵ ਕੁਮਾਰ ਸਾਹਨੀ, ਹੱਡੀਆਂ ਦਾ ਡਾਕਟਰ ਮੁਹੰਮਦ ਹਲੀਮ, ਕਾਰ ਡੀਲਰ ਪਰਮਦੀਪ ਸਿੰਘ ਉਰਫ ਵਿੱਕੀ ਉਰਫ ਲੋਟੇ, ਕਾਰ ਡੀਲਰ ਰਜਨੀਸ਼ ਕੁਮਾਰ ਉਰਫ਼ ਸੋਨੂੰ, ਮਲੇਰਕੋਟਲੇ ਦਾ ਰਹਿਣ ਵਾਲਾ ਦਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਗਿੱਲ ਵੀ ਸ਼ਾਮਲ ਸਨ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਰਪ੍ਰੀਤ ਸਿੰਘ ਗਿੱਲ ਪਹਿਲਾਂ ਇਨਕਮ ਟੈਕਸ ਵਿਭਾਗ ਵਿਚ ਨੌਕਰੀ ਕਰਦਾ ਸੀ। ਕਿਸੇ ਕਾਰਨ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ।

ਇਨ੍ਹਾਂ ਸਾਰਿਆਂ ਨੇ ਮਿਲ ਕੇ ਸਕੀਮ ਬਣਾਈ ਅਤੇ ਘਟਨਾ ਨੂੰ ਅੰਜਾਮ ਦੇਣ ਲਈ 4 ਵਿਅਕਤੀ ਸੱਜਣ ਸਿੰਘ ਦੇ ਘਰ ਗਏ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਰ ਡੀਲਰ ਰਜਨੀਸ਼ ਕੁਮਾਰ ਸੋਨੂੰ ਅਤੇ ਪਰਮਦੀਪ ਸਿੰਘ ਉਰਫ ਵਿੱਕੀ ਨੇ ਘਟਨਾ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੂੰ ਇਨੋਵਾ ਗੱਡੀ ਮੁਹੱਈਆ ਕਰਵਾਈ ਸੀ ਜੋ ਬਰਾਮਦ ਕਰ ਲਈ ਗਈ ਹੈ। ਮੁਹੰਮਦ ਹਲੀਮ, ਪਰਮਦੀਪ ਸਿੰਘ ਉਰਫ ਵਿੱਕੀ ਉਰਫ ਲੋਟੇ, ਰਜਨੀਸ਼ ਕੁਮਾਰ ਉਰਫ਼ ਸੋਨੂੰ ਅਤੇ ਗੁਰਪ੍ਰੀਤ ਸਿੰਘ ਫੜੇ ਜਾ ਚੁੱਕੇ ਹਨ। ਇਨ੍ਹਾਂ ਤੋਂ 3 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਇਕ ਗੱਡੀ ਇਨ੍ਹਾਂ ਨੇ ਇਕ ਹਫਤਾ ਪਹਿਲਾਂ ਰੇਕੀ ਕਰਨ ਲਈ ਵਰਤੀ ਸੀ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਫੜੇ ਗਏ ਅਲੱਗ ਅਲੱਗ ਬੰਦਿਆਂ ਤੋਂ ਕੁੱਲ 11 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਕਾਰ ਡੀਲਰ ਤੋਂ ਬੀ.ਐੱਮ.ਡਬਲਯੂ ਗੱਡੀ ਬਰਾਮਦ ਹੋਈ ਹੈ। ਇਹ ਵਿਅਕਤੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਤੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਦਰਜ ਹਨ। ਜੋ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਹੈ ਉਹ ਬਿਹਾਰ ਭੱਜ ਗਿਆ ਸੀ। ਉਹ ਫੜਿਆ ਗਿਆ ਹੈ ਅਤੇ ਜਲਦੀ ਹੀ ਇੱਥੇ ਲਿਆਂਦਾ ਜਾਵੇਗਾ। ਬਾਕੀਆਂ ਨੂੰ ਫੜ ਕੇ ਉਨ੍ਹਾਂ ਤੋਂ ਉਹ ਰਕਮ ਬਰਾਮਦ ਕੀਤੀ ਜਾਵੇਗੀ ਜੋ ਉਨ੍ਹਾਂ ਨੇ ਸੱਜਣ ਸਿੰਘ ਦੇ ਘਰ ਤੋਂ ਚੁੱਕੀ ਸੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.