ਨੌਜਵਾਨ ਮੁੰਡੇ ਦੀ ਖੇਤ ਚੋਂ ਮਿਲੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਤੇ ਫੁੱਟ ਫੁੱਟ ਰੋਵੇ ਪਿਓ

ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਭੁੱਟਾ ਦੇ ਨੇਡ਼ੇ ਤੋਂ ਖੇਤਾਂ ਵਿਚ ਪਈ ਇਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਨੌਜਵਾਨ ਦੀ ਉਮਰ 22 ਸਾਲ ਹੈ। ਕਿਸੇ ਨੇ ਉਸ ਦੀ ਜਾਨ ਲੈਣ ਉਪਰੰਤ ਮ੍ਰਿਤਕ ਦੇਹ ਨੂੰ ਖੇਤਾਂ ਵਿੱਚ ਸੁੱ ਟਿ ਆ ਹੈ। ਮ੍ਰਿਤਕ ਦੀ ਪਛਾਣ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਜਗਦੀਸ਼ ਸਿੰਘ ਪਿੰਡ ਲਾਪਰਾਂ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਲਖਵੀਰ ਸਿੰਘ ਹੇਅਰ ਡਰੈਸਰ ਦਾ ਕੰਮ ਕਰਦਾ ਸੀ।

ਉਹ 9 ਸਤੰਬਰ ਨੂੰ ਨੇੜਲੇ ਪਿੰਡ ਬਿਲਾਸਪੁਰ ਵਿਖੇ ਮੇਲੇ ਤੇ ਮੱਥਾ ਟੇਕਣ ਗਿਆ ਸੀ। ਇਸ ਤੋਂ ਬਾਅਦ ਉਹ ਘਰ ਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਦੇ 6-50 ਉਹ ਕਿਸੇ ਨਾਲ ਆਪਣੇ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ। ਗੱਲ ਕਰਦਾ ਹੋਇਆ ਉਹ ਘਰ ਤੋਂ ਬਾਹਰ ਨਿਕਲ ਗਿਆ ਅਤੇ ਵਾਪਸ ਘਰ ਨਹੀਂ ਆਇਆ। 2 ਦਿਨਾਂ ਬਾਅਦ ਥਾਣਾ ਡੇਹਲੋਂ ਦੇ ਪਿੰਡ ਭੁੱਟਾ ਨੇੜੇ ਤੋਂ ਖੇਤਾਂ ਵਿੱਚੋਂ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਕਿਸੇ ਨੇ ਉਸ ਦੀ ਜਾਨ ਲੈ ਲਈ ਹੈ।

ਪੁਲਿਸ ਨੇ ਮ੍ਰਿਤਕ ਲਖਵੀਰ ਸਿੰਘ ਉਰਫ ਲੱਕੀ ਦੇ ਪਿਤਾ ਜਗਦੀਸ਼ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਨਾਮਾਲੂਮ ਵਿਅਕਤੀਆਂ ਤੇ 302 ਦਾ ਪਰਚਾ ਦਰਜ ਕੀਤਾ ਹੈ। ਪੁਲੀਸ ਵੱਲੋਂ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਇਸ ਸੰਬੰਧ ਵਿਚ ਕੋਈ ਸੁਰਾਗ ਮਿਲ ਸਕੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮ੍ਰਿਤਕ ਦੇ ਪਿਤਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲਾ ਟਰੇਸ ਕਰਕੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

Leave a Reply

Your email address will not be published.