ਪਾਣੀ ਭਰਨ ਗਈਆਂ ਕੁੜੀਆਂ ਨੂੰ ਲਾਇਆ ਕਰੰਟ, ਦੇਖਦੇ ਹੀ ਦੇਖਦੇ ਮਚ ਗਈ ਹਾਹਾਕਾਰ

ਜ਼ਿਲ੍ਹਾ ਬਰਨਾਲਾ ਦੇ ਪਿੰਡ ਬਦਾਵਰ ਵਿੱਚ ਵਾਪਰੀ ਘਟਨਾ ਕਾਰਨ 2 ਲੜਕੀਆਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ। ਲੜਕੀ ਨੂੰ ਕਰੰਟ ਲਗਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਇਸ ਧਿਰ ਵੱਲੋਂ ਥਾਣਾ ਧਨੌਲਾ ਦੀ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਗਾਏ ਜਾ ਰਹੇ ਹਨ। ਮਾਮਲਾ ਸਾਂਝੀ ਮੋਟਰ ਤੋਂ ਪਾਣੀ ਭਰੇ ਜਾਣ ਨੂੰ ਲੈ ਕੇ ਭਖਿਆ ਹੈ। ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਦੋਵੇਂ ਧਿਰਾਂ ਦੀ 3 ਮਹੀਨੇ ਤੋਂ ਆਪਸ ਵਿੱਚ ਅਣਬਣ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ

ਇਸ ਬਸਤੀ ਵਿਚ ਲਗਭਗ 10 ਘਰ ਹਨ। ਪਾਣੀ ਭਰਨ ਲਈ ਇਨ੍ਹਾਂ ਦੀ ਇੱਕ ਸਾਂਝੀ ਮੋਟਰ ਲੱਗੀ ਹੋਈ ਹੈ। ਇਕ ਧਿਰ ਦੀ ਇੱਕ ਲੜਕੀ ਪਾਣੀ ਭਰਨ ਲਈ ਮੋਟਰ ਦੀ ਤਾਰ ਲਗਾਉਣ ਗਈ ਸੀ। ਇਸ ਧਿਰ ਦਾ ਦੋਸ਼ ਹੈ ਕਿ ਦੂਜੀ ਧਿਰ ਵਾਲਿਆਂ ਨੇ ਉਨ੍ਹਾਂ ਦੁਆਰਾ ਲਗਾਈ ਗਈ ਤਾਰ ਕੱਟ ਦਿੱਤੀ ਅਤੇ ਇਸ ਲੜਕੀ ਨੂੰ ਕਰੰਟ ਲਗਾ ਦਿੱਤਾ। ਉਸ ਤੋਂ ਬਾਅਦ ਜਦੋਂ ਇਹ ਪਰਿਵਾਰ ਆਪਣੀ ਲੜਕੀ ਨੂੰ ਹਸਪਤਾਲ ਲਿਜਾਣ ਲਈ ਤਿਆਰ ਹੋਇਆ ਤਾਂ ਦੂਜੀ ਧਿਰ ਵਾਲਿਆਂ ਨੇ

ਇਕੱਠੇ ਹੋ ਕੇ ਇਨ੍ਹਾਂ ਦੀ ਖਿੱਚ ਧੂਹ ਕੀਤੀ। ਇਸ ਧਿਰ ਦਾ ਦੋਸ਼ ਹੈ ਕਿ ਔਰਤਾਂ ਤੱਕ ਦੀ ਵੀ ਖਿੱਚ ਧੂਹ ਕੀਤੀ ਗਈ ਹੈ। ਘਟਨਾ ਸਥਾਨ ਤੇ ਸੀ.ਸੀ.ਟੀ.ਵੀ ਲੱਗਾ ਹੋਇਆ ਹੈ। ਜਿਸ ਵਿਚ ਸਾਰੀ ਘਟਨਾ ਕੈਦ ਹੋ ਗਈ ਹੈ। ਇਸ ਧਿਰ ਨੂੰ ਸ਼ਿਕਵਾ ਹੈ ਕਿ ਸਬੂਤ ਹੋਣ ਦੇ ਬਾਵਜੂਦ ਵੀ ਧਨੌਲਾ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਹਸਪਤਾਲ ਵਿੱਚ ਭਰਤੀ ਲਡ਼ਕੀ ਦਾ ਪਿਤਾ ਪੰਚਾਇਤ ਮੈਂਬਰ ਹੈ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published.