ਮਾਂ ਦੇ ਲਾਡਲੇ ਪੁੱਤ ਨੇ ਮਾਰੀ ਨਹਿਰ ਚ ਛਾਲ, ਨਹਿਰ ਨੇੜੇ ਖੜ੍ਹੀ ਫੁੱਟ ਫੁੱਟ ਰੋਵੇ ਮਾਂ

ਹਰ ਇਨਸਾਨ ਕਿਸੇ ਨਾ ਕਿਸੇ ਉ ਲ ਝ ਣ ਵਿਚ ਰਹਿੰਦਾ ਹੈ। ਜੇ ਸੋਚਿਆ ਜਾਵੇ ਤਾਂ ਇਹ ਜ਼ਿੰਦਗੀ ਹੀ ਇੱਕ ਉ ਲ ਝ ਣ ਹੈ। ਜਿਸ ਨੂੰ ਇਨਸਾਨ ਸਦਾ ਹੀ ਸੁਲਝਾਉਣ ਵਿੱਚ ਲੱਗਿਆ ਰਹਿੰਦਾ ਹੈ। ਕਈ ਵਾਰ ਜਦੋਂ ਉਹ ਬੇਵੱਸ ਹੋ ਜਾਂਦਾ ਹੈ ਤਾਂ ਗ਼ ਲ ਤ ਰਸਤੇ ਤੇ ਵੀ ਤੁਰ ਪੈਂਦਾ ਹੈ। ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ। ਗੋਤਾਖੋਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਰੋਹਿਤ ਨਾਮ ਦੇ ਲੜਕੇ ਨੇ ਦੱਸਿਆ ਹੈ

ਕਿ ਛਾਲ ਲਗਾਉਣ ਵਾਲਾ ਲੜਕਾ ਅੰਦਰਲੇ ਪਾਸੇ ਖੜ੍ਹਾ ਸੀ ਅਤੇ ਲੜਕੀ ਬਾਹਰ ਖੜ੍ਹੀ ਸੀ। ਉਹ ਭੱਜ ਕੇ ਆਇਆ ਪਰ ਤਦ ਤਕ ਲੜਕੇ ਨੇ ਛਾਲ ਲਗਾ ਦਿੱਤੀ ਸੀ। ਰੋਹਿਤ ਨੇ ਦੱਸਿਆ ਕਿ ਉਸ ਨੇ ਉੱਤੇ ਚੜ੍ਹ ਕੇ ਦੇਖਿਆ। ਉਸ ਨੂੰ ਲੜਕਾ ਇੱਕ ਵਾਰ ਨਜ਼ਰ ਆਇਆ ਫੇਰ ਦੁਬਾਰਾ ਮੁੜਕੇ ਨਹੀਂ ਦਿਖਿਆ। ਫੇਰ ਉਹ ਇਸ ਲੜਕੇ ਦੀ ਮਾਂ ਨੂੰ ਲੈਣ ਚਲਾ ਗਿਆ ਜਿਸ ਨੂੰ ਉਹ ਬਿਲਕੁਲ ਨਾਲ ਹੀ ਖੜ੍ਹਾ ਕੇ ਆਇਆ ਸੀ। ਉਹ ਭੱਜ ਕੇ 2 ਮਿੰਟ ਵਿੱਚ ਵਾਪਸ ਆ ਗਿਆ।

ਉਸ ਨੂੰ ਉਥੇ ਕੁਝ ਵੀ ਦਿਖਾਈ ਨਹੀਂ ਦਿੱਤਾ। ਰੋਹਿਤ ਦਾ ਕਹਿਣਾ ਹੈ ਕਿ ਗੋਤਾਖੋਰ ਵੀ ਮੰਗਵਾਏ ਗਏ। ਗੋਤਾਖੋਰਾਂ ਨੇ ਭਾਲ ਕੀਤੀ ਪਰ ਉਨ੍ਹਾਂ ਨੂੰ ਵੀ ਕੋਈ ਸਫ਼ਲਤਾ ਨਹੀਂ ਮਿਲੀ। ਰੋਹਿਤ ਦੇ ਦੱਸਣ ਮੁਤਾਬਕ ਨੌਜਵਾਨ ਦੀ ਉਮਰ 22 ਸਾਲ ਸੀ। ਗੋਤਾਖੋਰ ਨੇ ਦੱਸਿਆ ਹੈ ਕਿ ਵਿੱਚ ਮਿੱਟੀ ਹੋਣ ਕਾਰਨ ਚਿੱਕੜ ਬਣਿਆ ਹੋਇਆ ਹੈ। ਇਹ ਵੀ ਹੋ ਸਕਦਾ ਹੈ ਕਿ ਸੈਫਨ ਵਿੱਚ ਫਸ ਗਿਆ ਹੋਵੇ। ਉੱਥੇ ਕੋਈ ਗੋਤਾਖੋਰ ਨਹੀਂ ਜਾ ਸਕਦਾ। ਗੋਤਾਖੋਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੇਟ ਫੋਨ ਕੀਤਾ ਗਿਆ ਹੈ।

ਜੇਕਰ ਉਨ੍ਹਾਂ ਨੂੰ ਅੱਧੇ ਘੰਟੇ ਵਿੱਚ ਫੋਨ ਕਰ ਦਿੱਤਾ ਜਾਂਦਾ ਤਾਂ ਹੋ ਸਕਦਾ ਹੈ ਉਹ ਲੜਕੇ ਨੂੰ ਕੱਢ ਲੈਂਦੇ ਪਰ ਉਹ ਤਾਂ 3-4 ਘੰਟੇ ਬਾਅਦ ਪਹੁੰਚੇ ਹਨ। ਗੋਤਾਖੋਰਾਂ ਦੇ ਦੱਸਣ ਮੁਤਾਬਕ ਹੁਣ ਤਾਂ ਮ੍ਰਿਤਕ ਦੇਹ ਕੁਝ ਦਿਨਾਂ ਬਾਅਦ ਆਪਣੇ ਆਪ ਹੀ ਉੱਪਰ ਆਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਫੋਨ ਕਰਕੇ ਰੋਪੜ ਤੋਂ ਪ੍ਰਾਈਵੇਟ ਗੋਤਾਖੋਰ ਮੰਗਵਾਏ ਗਏ ਸਨ। ਗੋਤਾਖੋਰਾਂ ਨੇ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮਿਲਿਆ ਨਹੀਂ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.