ਲਵ ਮੈਰਿਜ ਵਾਲੇ ਮੁੰਡੇ ਕੁੜੀ ਦਾ ਪੈ ਗਿਆ ਰੌਲਾ, ਕੁੜੀ ਕਹਿੰਦੀ ਮੈ ਨੀ ਰਹਿਣਾ ਇਸ ਦੇ ਨਾਲ

ਅੰਮ੍ਰਿਤਸਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤੀ ਪਤਨੀ ਸ਼ਰੇਆਮ ਸੜਕ ਤੇ ਤੂੰ ਤੂੰ ਮੈਂ ਮੈਂ ਹੋ ਗਏ। ਇਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਕੇ ਮੀਡੀਆ ਵਾਲੇ ਪੁਲਿਸ ਵਾਲੇ ਅਤੇ ਆਮ ਜਨਤਾ ਵੀ ਇਕੱਠੀ ਹੋ ਗਈ। ਸਭ ਨੇ ਕੋਸ਼ਿਸ਼ ਕਰਕੇ ਇਨ੍ਹਾਂ ਨੂੰ ਰੋਕਿਆ। ਇਸ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪ੍ਰੇਮ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ 2 ਬੱਚੇ ਹਨ। ਉਸ ਦਾ ਪਤੀ ਕੋਈ ਕੰਮ ਧੰਦਾ ਨਹੀਂ ਕਰਦਾ। ਇਸ ਔਰਤ ਦਾ ਮੰਨਣਾ ਹੈ ਕਿ ਉਸ ਨੇ ਇਸ ਵਿਅਕਤੀ ਨਾਲ ਵਿਆਹ ਕਰਵਾ ਕੇ ਗਲਤੀ ਕੀਤੀ ਹੈ।

ਹੁਣ ਉਹ ਆਪਣੇ ਪਤੀ ਨਾਲ ਰਹਿਣਾ ਨਹੀਂ ਚਾਹੁੰਦੀ। ਔਰਤ ਨੇ ਆਪਣੇ ਪਤੀ ਤੇ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਇਸ ਔਰਤ ਦੇ ਪਤੀ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ। ਉਸ ਦੀ ਪਤਨੀ 5 ਦਿਨਾਂ ਤੋਂ ਗਈ ਹੋਈ ਹੈ। ਜਿਸ ਕਰਕੇ ਉਹ ਰੋ ਰਿਹਾ ਹੈ। ਉਹ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹੈ। ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਹੈ। ਇਸ ਵਿਅਕਤੀ ਨੇ ਇਹ ਵੀ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਉਸ ਦੇ ਹੱਥ ਤੇ ਪੇਚਕਸ ਨਾਲ ਵਾਰ ਕੀਤਾ ਹੈ।

ਉਸ ਦੀ ਪਤਨੀ ਉਸ ਨੂੰ ਧੋ ਖਾ ਦੇ ਰਹੀ ਹੈ। ਜੇਕਰ ਉਸ ਦੀ ਕਿਸੇ ਨੇ ਜਾਨ ਲੈ ਲਈ ਜਾਂ ਉਸ ਦੀ ਜਾਨ ਚਲੀ ਗਈ ਤਾਂ ਇਸ ਲਈ ਉਸ ਦੀ ਪਤਨੀ ਜ਼ਿੰਮੇਵਾਰ ਹੋਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਇੱਥੇ ਟਰੈਫਿਕ ਦੇ ਸੰਬੰਧ ਵਿਚ ਡਿਊਟੀ ਸੀ। ਇੱਥੇ ਪਤੀ ਪਤਨੀ ਆਪਸ ਵਿਚ ਉਲਝ ਗਏ। ਪੁਲਿਸ ਵਾਲਿਆਂ, ਮੀਡੀਆ ਵਾਲਿਆਂ ਅਤੇ ਆਮ ਜਨਤਾ ਨੇ ਮਿਲ ਕੇ ਇਨ੍ਹਾਂ ਨੂੰ ਹਟਾਇਆ। ਇਹ ਸੜਕ ਤੇ ਲੰਮੇ ਪੈ ਗਏ ਸਨ। ਉਨ੍ਹਾਂ ਵੱਲੋਂ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਅਜਿਹਾ ਕਰਨ ਨਾਲ ਜਿੱਥੇ ਜਨਤਾ ਤੇ ਗਲਤ ਅਸਰ ਪੈਂਦਾ ਹੈ, ਉਥੇ ਹੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਛਿੰਦਰ ਨਾਮ ਦੀ ਔਰਤ ਦੇ ਦੱਸਣ ਮੁਤਾਬਕ ਇਹ ਔਰਤ ਕਦੇ ਉਨ੍ਹਾਂ ਦੇ ਮੁੰਡੇ ਨੂੰ ਛੱਡ ਕੇ ਕਿਸੇ ਹੋਰ ਬੰਦੇ ਕੋਲ ਚਲੀ ਜਾਂਦੀ ਹੈ ਅਤੇ ਕਦੇ ਉਨ੍ਹਾਂ ਦੇ ਮੁੰਡੇ ਕੋਲ ਆ ਜਾਂਦੀ ਹੈ। ਉਹ ਚਾਹੁੰਦੇ ਹਨ ਕਿ ਇਹ ਇੱਕ ਪਾਸੇ ਰਹੇ। ਛਿੰਦਰ ਦਾ ਕਹਿਣਾ ਹੈ ਕਿ ਕੋਈ ਇਸ ਔਰਤ ਦੀ ਖਿੱਚ ਧੂਹ ਨਹੀਂ ਕਰਦਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.