ਸੋਨਾ ਚਾਂਦੀ ਖਰੀਦਣ ਵਾਲੇ ਜਰੂਰ ਪੜ੍ਹ ਲਓ, ਹੁਣ ਲੱਗਣਗੀਆਂ ਮੌਜਾਂ

ਕੁਝ ਹੀ ਦਿਨਾਂ ਤਕ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਤਿਉਹਾਰ ਵੀ ਆ ਰਹੇ ਹਨ। ਜਿਸ ਕਰਕੇ ਸਮਝਿਆ ਜਾ ਰਿਹਾ ਸੀ ਕਿ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਵਾਧਾ ਹੋਵੇਗਾ। ਇਹ ਵਾਧਾ ਪਿਛਲੇ ਦਿਨਾਂ ਦੌਰਾਨ ਦਿਖਾਈ ਵੀ ਦੇ ਰਿਹਾ ਸੀ ਭਾਵੇਂ ਮਾਮੂਲੀ ਰੂਪ ਵਿੱਚ ਹੀ ਸਹੀ ਪਰ ਹੁਣ ਇਸ ਹਫ਼ਤੇ ਦੇ ਸ਼ੁਰੂ ਹੋਣ ਤੇ ਭਾਵ ਅੱਜ ਸੋਮਵਾਰ ਨੂੰ ਸੋਨੇ ਦੀ ਕੀਮਤ ਵਿੱਚ ਮਾਮੂਲੀ ਕਮੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਚਾਂਦੀ ਦੀ ਕੀਮਤ ਵਿੱਚ ਮਾਮੂਲੀ ਵਾਧਾ ਹੋਇਆ ਹੈ।

ਜੇਕਰ 22 ਅਗਸਤ ਤੋਂ 26 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਇਸ ਹਫ਼ਤੇ ਵਿੱਚ 22 ਅਗਸਤ ਨੂੰ 24 ਕੈਰੇਟ ਸੋਨੇ ਦਾ ਰੇਟ ਪ੍ਰਤੀ 10 ਗਰਾਮ 50770 ਰੁਪਏ ਸੀ ਜੋ ਸ਼ੁੱਕਰਵਾਰ ਤੱਕ ਵਧ ਕੇ 50877 ਰੁਪਏ ਪ੍ਰਤੀ 10 ਗਰਾਮ ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ ਹੀ ਚਾਂਦੀ ਦੀ ਕੀਮਤ 22 ਅਗਸਤ ਨੂੰ 53363 ਰੁਪਏ ਪ੍ਰਤੀ ਕਿਲੋ ਸੀ। ਜੋ 26 ਅਗਸਤ ਨੂੰ 54700 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ ਪਰ ਹੁਣ ਸੋਨੇ ਦੀ ਕੀਮਤ ਵਿਚ ਮਾਮੂਲੀ ਕਮੀ ਦੇਖੀ ਗਈ ਹੈ।

24 ਕੈਰੇਟ ਸੋਨੇ ਦੀ ਕੀਮਤ ਅੱਜ ਐੱਮਸੀਐਕਸ ਤੇ 50400 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ। ਇਸ ਵਿੱਚ 12.5 ਰੁਪਏ ਭਾਵ 0.26 ਫ਼ੀਸਦੀ ਕਮੀ ਆਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੀਮਤ ਘਟ ਕੇ 46000 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਸਕਦੀ ਹੈ।

Leave a Reply

Your email address will not be published. Required fields are marked *