ਇਸੇ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਸ਼ੋਸਲ ਮੀਡੀਆ ਤੇ, ਹਰ ਕੋਈ ਕਰ ਰਿਹਾ ਹੈ ਤਾਰੀਫਾਂ

ਸਾਡੇ ਸਮਾਜ ਵਿੱਚ ਕਈ ਅਜਿਹੇ ਵਿਅਕਤੀ ਹਨ ਜੋ ਹਾਲਾਤਾਂ ਅੱਗੇ ਗੋਡੇ ਟੇਕ ਦਿੰਦੇ ਹਨ ਅਤੇ ਕਈ ਵਿਅਕਤੀ ਅਜਿਹੇ ਹਨ ਜੋ ਹਾਲਾਤਾਂ ਦਾ ਟਾਕਰਾ ਕਰਦੇ ਹਨ। ਇਹ ਲੋਕ ਝੁਕਣਾ ਨਹੀਂ ਜਾਣਦੇ ਸਗੋਂ ਆਪਣੀ ਮਿਹਨਤ ਦੇ ਦਮ ਤੇ ਹਾਲਾਤਾਂ ਨੂੰ ਆਪਣੇ ਅਨੁਕੂਲ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਲੋਕਾਂ ਵਿੱਚੋਂ ਹੀ ਇੱਕ ਹੈ ਬਿਹਾਰ ਦੀ ਵਿੱਦਿਆ ਕੁਮਾਰੀ। ਜਿਸ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਓਨੀ ਥੋੜ੍ਹੀ ਹੈ। ਉਸ ਨੇ ਕਿਸੇ ਤੋਂ ਹ ਮ ਦ ਰ ਦੀ ਦੀ ਆਸ ਰੱਖਣ ਦੀ ਬਜਾਏ ਖ਼ੁਦ ਮਿਹਨਤ ਕਰਕੇ

ਇਕ ਉਦਾਹਰਣ ਪੇਸ਼ ਕਰ ਦਿੱਤੀ। ਇੱਥੇ ਦੱਸਣਾ ਬਣਦਾ ਹੈ ਕਿ 15 ਸਾਲ ਪਹਿਲਾਂ ਵਿੱਦਿਆ ਕੁਮਾਰੀ ਨਾਲ ਹਾਦਸਾ ਵਾਪਰ ਗਿਆ ਸੀ। ਸਾਈਕਲ ਤੋਂ ਡਿੱਗਣ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ। ਜਿਸ ਕਰਕੇ ਵਿੱਦਿਆ ਕੁਮਾਰੀ 11 ਸਾਲ ਲਗਾਤਾਰ ਬੈੱਡ ਤੇ ਲੇਟੀ ਰਹੀ। ਫਿਰ ਚੰਡੀਗਡ਼੍ਹ ਦੀ ਕਿਸੇ ਨਿੱਜੀ ਸੰਸਥਾ ਨੇ ਉਸ ਨੂੰ ਬੁਲਾਇਆ। ਵਿੱਦਿਆ ਕੁਮਾਰੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਜਿਸ ਦੀ ਵਜ੍ਹਾ ਨਾਲ ਉਹ ਸਮਾਜ ਵਿੱਚ ਵਿਚਰਨ ਲੱਗੀ ਹੈ।

ਵਿੱਦਿਆ ਕੁਮਾਰੀ ਆਨਲਾਈਨ ਫੂਡ ਡਿਲਿਵਰ ਕਰਨ ਵਾਲੀ ਕੰਪਨੀ ਸਵੀਗੀ ਵਿੱਚ ਡਿਲਿਵਰੀ ਗਰਲ ਵਜੋਂ ਕੰਮ ਕਰਦੀ ਹੈ। ਉਹ ਘਰ ਘਰ ਜਾ ਕੇ ਫੂਡ ਆਰਡਰ ਭੁਗਤਾਉਂਦੀ ਹੈ। ਉਸ ਨੂੰ ਦੇਖ ਕੇ ਕੋਈ ਵੀ ਉਸ ਦੀ ਪ੍ਰਸੰਸਾ ਕਰੇ ਬਿਨਾਂ ਨਹੀਂ ਰਹਿ ਸਕਦਾ। ਵਿੱਦਿਆ ਕੁਮਾਰੀ ਜਿੱਥੇ ਤੈਰਾਕੀ ਜਾਣਦੀ ਹੈ, ਉੱਥੇ ਹੀ ਉਹ ਟੇਬਲ ਟੈਨਿਸ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਹੈ। ਖੁਦਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖੁਦ ਕਰਦੇ ਹਨ। ਇਨ੍ਹਾਂ ਇਨਸਾਨਾਂ ਵਿਚੋਂ ਹੀ ਇਕ ਵਿੱਦਿਆ ਕੁਮਾਰੀ ਵੀ ਹੈ।

Leave a Reply

Your email address will not be published.