ਜਨਮਦਿਨ ਨੂੰ ਚਾਵਾਂ ਨਾਲ ਟੌਫੀਆਂ ਲੈ ਕੇ, ਸਕੂਲ ਗਈ ਬੱਚੀ ਨਾਲ ਹੋਈ ਵੱਡੀ ਜੱਗੋਂ ਤੇਰਵੀਂ

ਬੱਚਿਆਂ ਨੂੰ ਆਪਣੇ ਚੰਗੇ ਭਲੇ ਦਾ ਕੁਝ ਵੀ ਪਤਾ ਨਹੀਂ ਹੁੰਦਾ। ਇਹ ਉਹ ਉਮਰ ਹੁੰਦੀ ਹੈ, ਜਿਸ ਵਿਚ ਬੱਚੇ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗਲਤੀ ਅਣਜਾਣੇ ਵਿੱਚ ਕਰ ਬੈਠਦੇ ਹਨ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਨਿੱਕੇ ਬੱਚਿਆਂ ਦਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ। ਕਈ ਵਾਰ ਬੱਚਿਆਂ ਦਾ ਬਚਪਨ ਹੀ ਉਨ੍ਹਾਂ ਅੱਗੇ ਵੱਡਾ ਪੰਗਾ ਖੜ੍ਹਾ ਕਰ ਦਿੰਦਾ ਹੈ ਅਤੇ ਮਾਪਿਆਂ ਕੋਲ ਰੋਣ ਤੋਂ ਸਿਵਾ ਹੋਰ ਕੁਝ ਵੀ ਨਹੀਂ ਰਹਿ ਜਾਂਦਾ। ਕੁਝ ਅਜਿਹਾ ਹੀ ਮਾਮਲਾ ਅਰਬ ਮੁਲਕ ਕਤਰ ਤੋਂ ਸਾਹਮਣੇ ਆਇਆ ਹੈ,

ਜਿੱਥੇ ਭਾਰਤੀ ਮੂਲ ਦੀ ਇਕ ਛੋਟੀ ਬੱਚੀ ਦੀ ਜਾਨ ਜਾਣ ਨਾਲ ਉਸ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਛਾ ਗਿਆ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਬੱਚੀ ਆਪਣੇ ਜਨਮਦਿਨ ਵਾਲੇ ਦਿਨ ਤਿਆਰ ਹੋ ਕੇ ਸਕੂਲ ਨੂੰ ਜਾਣ ਲਈ ਬੱਸ ਵਿੱਚ ਬੈਠ ਗਈ। ਇਸ ਦੌਰਾਨ ਉਸ ਨੂੰ ਨੀਂਦ ਆ ਗਈ ਅਤੇ ਬੱਸ ਸਕੂਲ ਪਹੁੰਚ ਗਈ। ਸਕੂਲ ਪਹੁੰਚਣ ਸਾਰ ਬਾਕੀ ਬੱਚੇ ਤਾਂ ਬੱਸ ਵਿਚੋਂ ਉਤਰ ਕੇ ਆਪਣੀਆਂ ਕਲਾਸਾਂ ਵਿਚ ਚਲੇ ਗਏ

ਪਰ ਬੱਚੀ ਬੱਸ ਵਿਚ ਹੀ ਸੁੱਤੀ ਰਹਿ ਗਈ। ਇਸ ਬੱਚੀ ਦਾ ਨਾਮ ਮਿਨਸਾ ਮਰੀਅਮ ਜੈਕਬ ਸੀ। ਅਤੇ ਉਹ ਕਿੰਡਰ ਗਾਰਟਨ ਦੀ ਵਿਦਿਆਰਥਣ ਸੀ। ਮੁਲਾਜ਼ਮਾਂ ਨੇ ਬੱਸ ਨੂੰ ਲਾਕ ਕਰ ਦਿੱਤਾ। ਜਦੋਂ ਵਾਪਿਸ ਬੱਚਿਆਂ ਨੂੰ ਲਿਜਾਣ ਦਾ ਸਮਾਂ ਹੋਇਆ ਅਤੇ ਬੱਸ ਖੋਲ੍ਹੀ ਗਈ ਤਾਂ ਵਿੱਚ ਪਈ ਬੱਚੀ ਨੂੰ ਦੇਖ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਬੇ ਹੋਮ ਸ਼ ਹੋਈ ਇਸ ਬੱਚੀ ਨੂੰ ਉਹ ਨਾਲ ਦੀ ਨਾਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਰ ਤਰੀਕੇ ਦਾ ਇਲਾਜ ਜੋ ਸੰਭਵ ਸੀ ਕੀਤਾ ਗਿਆ ਪਰ ਫਿਰ ਵੀ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ। ਮਾਪਿਆਂ ਨੂੰ ਜਾਣਕਾਰੀ ਮਿਲਦੇ ਸਾਰ ਹੀ ਉਨ੍ਹਾਂ ਦੇ ਜੀਵਨ ਵਿੱਚ ਤਾਂ ਜਿਵੇਂ ਹਨੇਰਾ ਛਾ ਗਿਆ। ਇਹ ਬੱਚੀ ਭਾਰਤ ਦੇ ਕੇਰਲਾ ਸੂਬੇ ਨਾਲ ਸਬੰਧਿਤ ਸੀ।

Leave a Reply

Your email address will not be published.