ਦੁਕਾਨ ਤੇ ਗ੍ਰਾਹਕ ਬਣ ਆਇਆ ਮੁੰਡਾ ਕਰ ਗਿਆ ਵੱਡਾ ਕਾਂਡ

ਔਰਤ ਤੋਂ ਸਮਾਨ ਝ ਪ ਟ ਣ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਇਹ ਲੋਕ ਤਾਂ ਸੀ.ਸੀ.ਟੀ.ਵੀ ਦੀ ਵੀ ਪ੍ਰਵਾਹ ਨਹੀਂ ਕਰਦੇ। ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀ ਪਛਾਣ ਹੋ ਜਾਵੇਗੀ। ਬੱਸ ਇਨ੍ਹਾਂ ਦਾ ਇਕ ਹੀ ਉਦੇਸ਼ ਹੁੰਦਾ ਹੈ ਕਿ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਹੁਣ ਤਕ ਕਿੰਨੇ ਹੀ ਅਜਿਹੇ ਵਿਅਕਤੀ ਪੁਲਿਸ ਦੁਆਰਾ ਫੜੇ ਵੀ ਜਾ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਔਰਤਾਂ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਹੁਣ ਕਪੂਰਥਲਾ ਦੇ ਪਿੰਡ ਪੱਡਾ ਬੇਟ ਵਿੱਚ ਵੀ ਇੱਕ ਅਜਿਹੀ ਘਟਨਾ ਵਾਪਰੀ ਹੈ।

ਜਿੱਥੇ ਇਕ ਨੌਜਵਾਨ ਇਕ ਦੁਕਾਨਦਾਰ ਔਰਤ ਦੀਆਂ ਬਾਲੀਆਂ ਝ ਪ ਟ ਕੇ ਦੌੜ ਗਿਆ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਇਸ ਔਰਤ ਪਰਮਜੀਤ ਕੌਰ ਦੇ ਦੱਸਣ ਮੁਤਾਬਕ ਉਹ ਪਿੰਡ ਵਿੱਚ ਦੁਕਾਨ ਕਰਦੇ ਹਨ। ਲਗਭਗ 11 ਵਜੇ ਕਿਸੇ ਨੇ ਉਨ੍ਹਾਂ ਦਾ ਗੇਟ ਖੜਕਾਇਆ। ਇੱਕ ਵਿਅਕਤੀ ਆ ਕੇ ਕਹਿਣ ਲੱਗਾ ਕਿ ਉਸ ਨੂੰ ਲਾਲ ਰੰਗ ਦੇ 3 ਰਿਬਨ ਚਾਹੀਦੇ ਹਨ। ਉਸ ਦੀਆਂ 3 ਧੀਆਂ ਹਨ। ਉਨ੍ਹਾਂ ਦੇ ਘਰ ਵਿਆਹ ਹੈ। ਪਰਮਜੀਤ ਕੌਰ ਦੇ ਦੱਸਣ ਮੁਤਾਬਕ

ਜਦੋਂ ਉਨ੍ਹਾਂ ਨੇ ਰਿਬਨ ਕੱਟ ਕੇ ਇਸ ਵਿਅਕਤੀ ਨੂੰ ਫੜਾਉਣੇ ਚਾਹੇ ਤਾਂ ਇਸ ਵਿਅਕਤੀ ਨੇ ਉਨ੍ਹਾਂ ਦੀਆਂ ਬਾਲੀਆਂ ਖਿੱਚ ਲਈਆਂ ਅਤੇ ਦੌੜ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲਿਸ ਮੁਲਾਜ਼ਮ ਆਏ ਅਤੇ ਸੀ.ਸੀ.ਟੀ.ਵੀ ਤੋਂ ਇਸ ਵਿਅਕਤੀ ਦੀਆਂ ਤਸਵੀਰਾਂ ਲੈ ਗਏ। ਪਰਮਜੀਤ ਕੌਰ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਵਿਅਕਤੀ ਦਾ ਪਤਾ ਲਗਾ ਕੇ ਜਲਦੀ ਉਸ ਨੂੰ ਕਾਬੂ ਕੀਤਾ ਜਾਵੇ।

ਉਨ੍ਹਾਂ ਦਾ ਤਾਂ ਨੁ ਕ ਸਾ ਨ ਹੋ ਗਿਆ ਪਰ ਅੱਗੇ ਕਿਸੇ ਹੋਰ ਦਾ ਨਾਂ ਹੋਵੇ। ਉਹ ਚਾਹੁੰਦੇ ਹਨ ਕਿ ਅਜਿਹੇ ਕੰਮ ਕਰਨ ਵਾਲਿਆਂ ਤੇ ਪੁਲੀਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਹ ਵਿਅਕਤੀ ਗ਼ਲਤ ਹੈ ਤਾਂ ਉਨ੍ਹਾਂ ਨੇ ਉਸ ਨੂੰ ਅੰਦਰ ਹੀ ਨਹੀਂ ਸੀ ਵੜਨ ਦੇਣਾ। ਇਹ ਵਿਅਕਤੀ ਗਾਹਕ ਦੇ ਰੂਪ ਵਿਚ ਆਇਆ ਅਤੇ ਉਨ੍ਹਾਂ ਦੀਆਂ ਬਾਲੀਆਂ ਖਿੱਚ ਕੇ ਦੌੜ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.