ਅੱਖਾਂ ਦੀ ਰੋਸ਼ਨੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਬੱਚਿਆਂ ਨੂੰ ਦੁਨੀਆਂ ਦਿਖਾਉਣਾ ਚਾਹੁੰਦਾ ਇਹ ਪਿਓ

ਸਰੀਰਕ ਤੰਦਰੁਸਤੀ ਅਨਮੋਲ ਖ਼ਜ਼ਾਨਾ ਹੈ। ਜਿਸ ਦੇ ਸਾਹਮਣੇ ਸਾਰੀਆਂ ਸਹੂਲਤਾਂ ਅਰਥਹੀਣ ਹਨ।ਇਸ ਲਈ ਸਰੀਰਕ ਤੰਦਰੁਸਤੀ ਦਾ ਹੋਣਾ ਜ਼ਰੂਰੀ ਹੈ। ਕੈਨੇਡਾ ਵਿਚ ਇਕ ਪਰਿਵਾਰ ਦੇ 3 ਬੱਚੇ ਅਜੀਬੋ ਗਰੀਬ ਸਥਿਤੀ ਵਿੱਚੋਂ ਲੰਘ ਰਹੇ ਹਨ। ਜਿਸ ਕਰਕੇ ਇਹ ਪਰਿਵਾਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਰਿਵਾਰ ਅੱਜ ਕੱਲ੍ਹ ਪੂਰੀ ਦੁਨੀਆਂ ਦੀ ਸੈਰ ਕਰਨ ਲਈ ਨਿਕਲਿਆ ਹੈ। ਕੈਨੇਡਾ ਵਿੱਚ ਸੇਬੇਸਟੀਨ ਪੈਲੇਟੀਅਰ ਅਤੇ ਉਨ੍ਹਾਂ ਦੀ ਪਤਨੀ ਇਦਿਥ ਲੇਮੇ ਰਹਿੰਦੇ ਹਨ।

ਇਨ੍ਹਾਂ ਦੇ 4 ਬੱਚੇ ਹਨ। ਜਿਨ੍ਹਾਂ ਵਿੱਚ 3 ਬੱਚੇ ਰੇਟਿਨਾਈਟਿਸ ਪਿਗਮੈਟੋਸਾ ਤੋਂ ਪ੍ਰਭਾਵਿਤ ਹਨ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕਿਸੇ ਦੀ ਨਜ਼ਰ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ। ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤਿਉਂ ਤਿਉਂ ਨਜ਼ਰ ਹੋਰ ਘਟਦੀ ਜਾਂਦੀ ਹੈ। ਇਸ ਤਰ੍ਹਾਂ ਇੱਕ ਸਥਿਤੀ ਅਜਿਹੀ ਆ ਜਾਂਦੀ ਹੈ ਕਿ ਇਨਸਾਨ ਨੂੰ ਬਿਲਕੁਲ ਦਿਖਣੋਂ ਬੰਦ ਹੋ ਜਾਂਦਾ ਹੈ। ਇਸ ਦਾ ਕੋਈ ਹੱਲ ਵੀ ਨਹੀਂ ਹੈ। ਅਜੇ ਤੱਕ ਇਸ ਦੀ ਕੋਈ ਅਸਰਦਾਇਕ ਦਵਾਈ ਨਹੀਂ ਬਣੀ।

ਇਨ੍ਹਾਂ ਦੀ ਵੱਡੀ ਧੀ ਮੀਆ 3 ਸਾਲ ਦੀ ਉਮਰ ਵਿੱਚ ਇਸ ਦੀ ਲਪੇਟ ਵਿਚ ਆ ਗਈ ਸੀ। ਜਦੋਂ ਬੱਚੀ ਨੂੰ ਘੱਟ ਨਜ਼ਰ ਆਉਣ ਲੱਗਾ ਤਾਂ ਪਰਿਵਾਰ ਉਸ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੀ ਨੂੰ ਰੇਟਿਨਾਈਟਿਸ ਹੈ। ਇਸ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਦੇ 2 ਪੁੱਤਰ ਕੋਲਿਨ ਅਤੇ ਲੌਰੇਨ ਵੀ ਇਸ ਦੀ ਲਪੇਟ ਵਿਚ ਆ ਗਏ। ਇਸ ਦੀ ਕਾਰਗਰ ਕੋਈ ਦਵਾਈ ਹੈ ਨਹੀਂ। ਜਿਸ ਤੋਂ ਬਾਅਦ ਮਾਤਾ ਪਿਤਾ ਨੇ ਫ਼ੈਸਲਾ ਕੀਤਾ ਕਿ ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਬੱਚਿਆਂ ਦੀ ਨਜ਼ਰ ਬੰਦ ਹੋ ਜਾਵੇ, ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਦਾ ਮਨ ਬਣਾਇਆ ਹੈ।

ਪਹਿਲਾਂ ਤਾਂ ਉਨ੍ਹਾਂ ਨੂੰ ਕੋ ਰੋ ਨਾ ਕਾਰਨ ਇਸ ਪ੍ਰੋਗਰਾਮ ਨੂੰ ਕੁਝ ਅੱਗੇ ਪਾਉਣਾ ਪਿਆ। ਇਸ ਸਾਲ ਉਨ੍ਹਾਂ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਹ ਚਾਹੁੰਦੇ ਹਨ ਕਿ ਜਦੋਂ ਤਕ ਉਨ੍ਹਾਂ ਦੇ ਬੱਚਿਆਂ ਦੀ ਨਜ਼ਰ ਬੰਦ ਹੋਵੇਗੀ, ਉਸ ਤੋਂ ਪਹਿਲਾਂ ਪਹਿਲਾਂ ਆਪਣੇ ਬੱਚਿਆਂ ਨੂੰ ਦੁਨੀਆ ਦਿਖਾ ਦੇਣ। ਇਸੇ ਸਿਲਸਿਲੇ ਵਿਚ ਉਨ੍ਹਾਂ ਨੇ ਨਾਮੀਬੀਆ ਤੋਂ ਹੁੰਦੇ ਹੋਏ ਇੱਕ ਮਹੀਨਾ ਤੁਰਕੀ ਵਿੱਚ ਬਿਤਾਇਆ। ਇਸ ਤੋਂ ਬਾਅਦ ਉਹ ਮੰਗੋਲੀਆ ਅਤੇ ਫਿਰ ਇੰਡੋਨੇਸ਼ੀਆ ਚਲੇ ਗਏ। ਸਮਝਿਆ ਜਾ ਰਿਹਾ ਹੈ ਕਿ ਜਦੋਂ ਤੱਕ ਇਹ ਬੱਚੇ ਜਵਾਨ ਹੋ ਜਾਣਗੇ ਤਦ ਤਕ ਇਨ੍ਹਾਂ ਦੀ ਨਜ਼ਰ ਬੰਦ ਹੋ ਜਾਵੇਗੀ।

Leave a Reply

Your email address will not be published.