ਕਨੇਡਾ ਚ ਪੰਜਾਬੀ ਨੌਜਵਾਨਾਂ ਨੇ ਕਰਤਾ ਵੱਡਾ ਕਾਂਡ, ਹਰਜੋਤ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ

ਕੈਨੇਡਾ ਦੇ ਬਰੈੰਪਟਨ ਸਥਿਤ ਸ਼ੈਰੀਡਨ ਕਾਲਜ ਪਲਾਜ਼ਾ ਵਿੱਚ ਪੰਜਾਬੀ ਨੌਜਵਾਨ ਦੇ 2 ਧੜਿਆਂ ਵਿਚ 28 ਅਗਸਤ ਨੂੰ ਜੋ ਟਕਰਾਅ ਹੋਇਆ ਸੀ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਜਿਸ ਸਦਕਾ ਪੀਲ ਰੀਜਨਲ ਪੁਲਿਸ ਨੂੰ ਇਕ ਨੌਜਵਾਨ ਨੂੰ ਫੜਨ ਵਿਚ ਸਫਲਤਾ ਮਿਲੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬਰੈਂਪਟਨ ਦੇ ਸਟੀਲਜ਼ ਐਵੇਨਿਊ ਅਤੇ ਮੈਕਲਫਲੀਨ ਏਰੀਏ ਵਿਚ ਇਹ ਉਹ ਇਲਾਕਾ ਹੈ ਜਿੱਥੇ ਪਹਿਲਾਂ ਵੀ ਪੰਜਾਬੀ ਨੌਜਵਾਨ 2017 ਅਤੇ 2018 ਵਿੱਚ ਟਕਰਾਅ ਚੁੱਕੇ ਹਨ।

ਜੋ 28 ਅਗਸਤ ਨੂੰ ਹੋਣ ਵਾਲੇ ਟਕਰਾਅ ਦੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ, ਉਸ ਵਿੱਚ ਨੌਜਵਾਨਾਂ ਨੇ ਤਿੱਖੀਆਂ ਚੀਜ਼ਾਂ ਦੀ ਜਮ ਕੇ ਵਰਤੋਂ ਕੀਤੀ ਹੈ। ਵੀਡੀਓ ਵਿੱਚ ਕਈ ਨੌਜਵਾਨ ਭੱਜਦੇ ਵੀ ਦੇਖੇ ਜਾ ਸਕਦੇ ਹਨ। ਇਸ ਵੀਡੀਓ ਵਿੱਚ ਚਰਚਿਤ ਰਿਹਾ ਇਕ ਨੌਜਵਾਨ ਪੁਲਿਸ ਦੇ ਅੜਿੱਕੇ ਆ ਗਿਆ ਹੈ। ਜਿਸ ਦਾ ਨਾਮ ਹਰਜੋਤ ਸਿੰਘ ਦੱਸਿਆ ਜਾ ਰਿਹਾ ਹੈ। ਹਰਜੋਤ ਸਿੰਘ ਇਕ ਟਰੱਕ ਡਰਾਈਵਰ ਹੈ ਅਤੇ ਉਸ ਦੀ ਉਮਰ 25 ਸਾਲ ਹੈ। ਵੀਡੀਓ ਵਿੱਚ ਇਸ ਨੌਜਵਾਨ

ਦੇ ਹੱਥ ਵਿੱਚ ਇਕ ਤਿੱਖੀ ਚੀਜ਼ ਨਜ਼ਰ ਆਉਂਦੀ ਹੈ। ਇਸ ਨੌਜਵਾਨ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਨੂੰ ਬਾਕੀ ਨੌਜਵਾਨਾਂ ਦੇ ਫੜੇ ਜਾਣ ਦੀ ਵੀ ਉਮੀਦ ਹੋਈ ਹੈ। ਹਰਜੋਤ ਸਿੰਘ ਨੂੰ 2 ਨਵੰਬਰ ਬਰੈਂਪਟਨ ਦੀ ਕੋਰਟ ਆਫ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ। ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਵੀਡੀਓ ਵਿਚ ਨਜ਼ਰ ਆਉਣ ਵਾਲੇ ਨੌਜਵਾਨਾਂ ਨੂੰ ਫੜਨ ਲਈ ਪੀਲ ਰੀਜਨਲ ਪੁਲਿਸ ਕਈ ਦਿਨਾਂ ਤੋਂ ਯਤਨ ਕਰ ਰਹੀ ਸੀ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ

ਕਿ ਜੇਕਰ ਕਿਸੇ ਨੂੰ ਵੀ ਅਜਿਹੀਆਂ ਘਟਨਾਵਾਂ ਬਾਰੇ ਪਤਾ ਲੱਗਦਾ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਬਾਕੀ ਨੌਜਵਾਨਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਉਹ ਵੀ ਜਲਦੀ ਫੜੇ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਹਰਜੋਤ ਸਿੰਘ ਦੇ ਸੰਬੰਧ ਵਿਚ ਕੀ ਫੈਸਲਾ ਸੁਣਾਉਂਦੀ ਹੈ?

Leave a Reply

Your email address will not be published.