ਟਰੂਡੋ ਨੇ ਕੀਤਾ ਵੱਡਾ ਐਲਾਨ, ਕਨੇਡਾ ਚ ਇਸ ਦਿਨ ਹੋਵੇਗੀ ਛੁੱਟੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਉਣ ਵਾਲੀ 19 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਰਾਣੀ ਐਲਿਜ਼ਾਬੇਥ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਫਿਲਹਾਲ ਇਹ ਛੁੱਟੀ ਫੈਡਰਲ ਕਾਮਿਆਂ ਲਈ ਹੋਵੇਗੀ ਪਰ ਕੈਨੇਡਾ ਸਰਕਾਰ ਹੋਰ ਸੂਬਾ ਸਰਕਾਰਾਂ ਨਾਲ ਵੀ ਇਸ ਬਾਰੇ ਵਿਚਾਰ ਕਰਨ ਦਾ ਯਤਨ ਕਰ ਰਹੀ ਹੈ। ਜੇਕਰ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ 22 ਸਤੰਬਰ ਨੂੰ ਆਸਟਰੇਲੀਆ ਵਿੱਚ ਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਦੇਣ

ਲਈ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਜਦਕਿ ਨਿਊਜ਼ੀਲੈਂਡ ਵਿੱਚ 26 ਸਿਤੰਬਰ ਨੂੰ ਛੁੱਟੀ ਦਾ ਐਲਾਨ ਹੋਇਆ ਹੈ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਰਾਣੀ ਐਲਿਜ਼ਾਬੈਥ 96 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਗਈ। 27 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਰਾਣੀ ਬਣਾਇਆ ਗਿਆ ਸੀ ਅਤੇ ਸਭ ਤੋਂ ਵੱਧ ਸਮਾਂ ਰਾਣੀ ਅਲਿਜ਼ਾਬੈੱਥ ਨੇ ਰਾਜ ਕੀਤਾ ਉਨ੍ਹਾਂ ਦੇ ਰਾਜ ਭਾਗ ਦਾ ਸਮਾਂ 70 ਸਾਲ ਹੈ। ਰਾਣੀ ਦੇ ਦੇਹਾਂਤ ਦੀ ਖ਼ਬਰ

ਸੁਣ ਕੇ ਪੂਰੀ ਦੁਨੀਆ ਵਿਚ  ਸੋਗ ਛਾ ਗਿਆ। ਦੁਨੀਆਂ ਭਰ ਦੀਆਂ ਮਹਾਨ ਸ਼ਖ਼ਸੀਅਤਾਂ ਨਾਮੀ ਲੀਡਰਾਂ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੇ ਸ਼ਰਧਾਂਜਲੀ ਦਿੱਤੀ। ਐਲਿਜ਼ਾਬੈੱਥ ਦਾ ਜਨਮ 21 ਅਪਰੈਲ 1926 ਨੂੰ ਲੰਡਨ ਸ਼ਹਿਰ ਵਿੱਚ ਹੋਇਆ ਸੀ। ਆਪਣੇ ਕਾਰਜਕਾਲ ਦੌਰਾਨ ਰਾਣੀ ਐਲਿਜ਼ਾਬੈੱਥ ਨੇ ਬਹੁਤ ਸਾਰੇ ਸਿਆਸੀ ਅਤੇ ਸਮਾਜਿਕ ਬਦਲਾਅ ਦੇਖੇ। ਉਨ੍ਹਾਂ ਨੇ ਆਪਣੇ ਕਾਲ ਦੌਰਾਨ 15 ਪ੍ਰਧਾਨ ਮੰਤਰੀ ਦੇਖੇ।

Leave a Reply

Your email address will not be published.