ਮਾਂ ਦੇਖਦੀ ਸੀ ਨੌਜਵਾਨ ਪੁੱਤ ਦੇ ਵਿਆਹ ਦੇ ਸੁਪਨੇ, ਪੁੱਤ ਦੀ ਹੋਈ ਮੋਤ, ਹਸਪਤਾਲ ਵਾਲਿਆਂ ਤੇ ਲਗਾਏ ਦੋਸ਼

ਗੁਰਦਾਸਪੁਰ ਦੇ ਇਕ ਹਸਪਤਾਲ ਵਿੱਚ 22 ਸਾਲ ਦੇ ਨੌਜਵਾਨ ਅਭਿਸ਼ੇਕ ਭੱਟੀ ਪੁੱਤਰ ਅਜੀਤ ਮਸੀਹ ਦੀ ਜਾਨ ਜਾਣ ਦੇ ਮਾਮਲੇ ਵਿਚ ਪਰਿਵਾਰ ਨੇ ਖਹਿਰਾ ਹਸਪਤਾਲ ਦੇ ਡਾਕਟਰ ਤੇ ਕੋਈ ਗਲਤ ਦਵਾਈ ਦੇਣ ਦੇ ਦੋਸ਼ ਲਗਾਏ ਹਨ। ਇਨ੍ਹਾਂ ਵੱਲੋਂ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡਾਕਟਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਪੁਲਿਸ ਦੁਆਰਾ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਪਰਿਵਾਰ ਦੀ ਬਜ਼ੁਰਗ ਔਰਤ ਦਾ ਕਹਿਣਾ ਹੈ

ਕਿ ਮ੍ਰਿਤਕ ਨੂੰ ਬੁ ਖਾ ਰ ਹੋਇਆ ਸੀ। ਉਹ ਹਸਪਤਾਲ ਲਿਆਏ ਸਨ ਡਾਕਟਰ ਨੇ ਪਤਾ ਨਹੀਂ ਕੀ ਕਰ ਦਿੱਤਾ। ਮੁੰਡੇ ਦੀ ਜਾਨ ਚਲੀ ਗਈ ਹੈ। ਸੈਮੂਅਲ ਮਸੀਹ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਸ਼ਾਮ ਦੇ 6-45 ਵਜੇ ਆਪਣੇ ਭਾਣਜੇ ਨੂੰ ਡਾਕਟਰ ਖਹਿਰੇ ਕੋਲ ਲੈ ਕੇ ਆਏ ਸਨ। ਉਸ ਦੀ ਤਬੀਅਤ ਠੀਕ ਨਹੀਂ ਸੀ। ਸੈਮੂਅਲ ਮਸੀਹ ਦਾ ਕਹਿਣਾ ਹੈ ਕਿ ਰਾਤ 10-30 ਵਜੇ ਤੱਕ ਉਨ੍ਹਾਂ ਦਾ ਭਾਣਜਾ ਠੀਕ ਸੀ। ਰਾਤ ਸਮੇਂ ਉਹ ਵਾਰ ਵਾਰ ਪਾਣੀ ਮੰਗ ਰਿਹਾ ਸੀ।

ਜਿਸ ਕਰਕੇ ਉਹ ਵਾਰ ਵਾਰ ਸੁੱਤੇ ਡਾਕਟਰ ਨੂੰ ਜਗਾ ਰਹੇ ਸੀ। ਇਸ ਤੋਂ ਬਾਅਦ ਡਾ ਖਿ ਝ ਕੇ ਆਇਆ। ਉਸ ਨੇ ਉਨ੍ਹਾਂ ਸਾਰਿਆਂ ਨੂੰ ਕਿਹਾ ਕਿ ਦੁਆ ਕਰਨ ਉਨ੍ਹਾਂ ਦਾ ਮੈਂਬਰ ਠੀਕ ਹੋ ਜਾਵੇ। ਜਦੋਂ ਉਹ ਅੱਖਾਂ ਬੰਦ ਕਰਕੇ ਦੁਆ ਕਰ ਰਹੇ ਸਨ ਤਾਂ ਡਾਕਟਰ ਨੇ ਉਸ ਲੜਕੇ ਨੂੰ ਦਵਾਈ ਦੀ ਖੁਰਾਕ ਲਗਾ ਦਿੱਤੀ। ਸੈਮੂਅਲ ਮਸੀਹ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੱਖ ਖੋਲ੍ਹੀ ਤਾਂ ਡਾ ਉਨ੍ਹਾਂ ਦੇ ਭਾਣਜੇ ਨੂੰ ਦਵਾਈ ਲਗਾ ਰਿਹਾ ਸੀ। ਦਵਾਈ ਲਗਾਉਂਦੇ ਸਾਰ ਹੀ ਮੁੰਡੇ ਦੀ ਤਬੀਅਤ ਖ਼ਰਾਬ ਹੋ ਗਈ।

ਉਨ੍ਹਾਂ ਨੇ ਡਾਕਟਰ ਨੂੰ ਪੁੱਛਿਆ ਕਿ ਇਹ ਕੀ ਕੀਤਾ ਹੈ? ਡਾਕਟਰ ਉਸੇ ਸਮੇਂ ਦਵਾਈ ਵਾਲਾ ਲੇਬਲ ਫਡ਼ ਕੇ ਭੱਜ ਗਿਆ। ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ 7-14 ਵਜੇ ਅਕਾਸ਼ ਭੱਟੀ ਪੁੱਤਰ ਅਜੀਤ ਮਸੀਹ ਪਿੰਡ ਭੂਪਰ ਸੈਦਾਂ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਨੇ ਉਸ ਨੂੰ ਦਵਾਈ ਦਿੱਤੀ ਅਤੇ ਉਹ ਠੀਕ ਵੀ ਹੋ ਗਿਆ। ਉਹ ਵਾਸ਼ਰੂਮ ਗਿਆ ਅਤੇ ਜਦੋਂ ਵਾਸ਼ਰੂਮ ਤੋਂ ਵਾਪਸ ਆਇਆ ਤਾਂ ਉਸ ਦੀ ਜਾਨ ਚਲੀ ਗਈ। ਡਾਕਟਰ ਦੇ ਦੱਸਣ ਮੁਤਾਬਕ ਪਰਿਵਾਰ

ਨੇ ਉਨ੍ਹਾਂ ਕੋਲ ਸਟੇਟਮੈੰਟ ਦਿੱਤੀ ਸੀ ਕਿ ਮਿ੍ਤਕ ਨੇ ਕੋਈ ਦਵਾਈ ਖਾਧੀ ਸੀ। ਜਿਸ ਕਰਕੇ ਹਸਪਤਾਲ ਵੱਲੋਂ 7-20 ਵਜੇ ਪੁਲਿਸ ਨੂੰ ਇਤਲਾਹ ਕੀਤੀ ਗਈ ਸੀ। ਜੌੜਾ ਥਾਣੇ ਤੋਂ 2 ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਸਨ। ਉਨ੍ਹਾਂ ਨੇ ਪਰਿਵਾਰ ਨੂੰ ਪੋ ਸ ਟ ਮਾ ਰ ਟ ਮ ਕਰਵਾਉਣ ਲਈ ਕਿਹਾ ਸੀ ਪਰ ਪਰਿਵਾਰ ਨਹੀਂ ਸੀ ਮੰਨਿਆ। ਡਾਕਟਰ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਡਾਕਟਰ ਤੇ ਦੋਸ਼ ਲਗਾਏ ਜਾ ਰਹੇ ਸਨ। ਹੁਣ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਮ੍ਰਿਤਕ ਵਿਅਕਤੀ ਦੇ ਸੰਬੰਧ ਵਿਚ ਇੱਥੇ ਪਹੁੰਚੇ ਹਨ। ਉਸ ਦੀ ਡਾਕਟਰੀ ਸਹਾਇਤਾ ਦਿੱਤੇ ਜਾਣ ਦੌਰਾਨ ਖਹਿਰਾ ਹਸਪਤਾਲ ਵਿਚ ਜਾਨ ਚਲੀ ਗਈ ਹੈ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਵੀਡੀਓਗ੍ਰਾਫੀ ਕਰਦੇ ਹੋਏ ਮ੍ਰਿਤਕ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਆਉਣ ਵਾਲੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *