ਸਕੀਮ ਨਾਲ ਵਿਆਹ ਦੇ ਕਾਰਡ ਵਿਦੇਸ਼ ਲਿਜਾ ਰਹੀ ਔਰਤ ਦੀ ਕਰਤੂਤ ਦੇਖ, ਏਅਰਪੋਰਟ ਅਧਿਕਾਰੀ ਵੀ ਹੈਰਾਨ

ਏਅਰਪੋਰਟ ਤੋਂ ਗ ਲ ਤ ਸਾਮਾਨ ਲੰਘਾਉਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਹਨ ਪਰ ਅੱਗੇ ਅਧਿਕਾਰੀ ਵੀ ਪੂਰਾ ਧਿਆਨ ਰੱਖਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਕੋਈ ਸੌਖਾ ਕੰਮ ਨਹੀਂ। ਹਿਮਾਚਲ ਪ੍ਰਦੇਸ਼ ਵਿੱਚ ਇਕ ਏਅਰਪੋਰਟ ਤੇ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਅਧਿਕਾਰੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਅਮਲ ਪਦਾਰਥ ਵਿਦੇਸ਼ ਲਿਜਾਣ ਲਈ ਇਕ ਐਸੀ ਜੁਗਤ ਬਣਾਈ ਗਈ ਸੀ, ਜਿਸ ਤੇ ਜਲਦੀ ਕੋਈ ਸ਼ੱਕ ਹੀ ਨਹੀਂ ਕਰਦਾ।

ਜਦੋਂ ਇਥੇ ਇਕ ਔਰਤ ਏਅਰਪੋਰਟ ਤੇ ਪਹੁੰਚੀ ਤਾਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਉਸ ਕੋਲ ਵਿਆਹ ਦੇ 43 ਕਾਰਡ ਸਨ। ਜਦੋਂ ਅਧਿਕਾਰੀਆਂ ਨੇ ਇਨ੍ਹਾਂ ਕਾਰਡਾਂ ਨੂੰ ਚੰਗੀ ਤਰ੍ਹਾਂ ਜਾਂਚਿਆ ਅਤੇ ਫਿਰ ਵੀਡਿਓਗ੍ਰਾਫੀ ਦੌਰਾਨ ਇਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਹਰ ਇੱਕ ਕਾਰਡ ਵਿੱਚ 120 ਗ੍ਰਾਮ ਅਮਲ ਪਦਾਰਥ ਛੁਪਾਇਆ ਹੋਇਆ ਸੀ। ਇਸ ਤਰ੍ਹਾਂ ਵਿਆਹ ਦੇ ਇਨ੍ਹਾਂ ਕਾਰਡਾਂ ਦੇ ਜ਼ਰੀਏ ਵਿਦੇਸ਼ ਵਿੱਚ ਅਮਲ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ

ਜੋ ਅਧਿਕਾਰੀਆਂ ਦੀ ਵਜ੍ਹਾ ਕਾਰਨ ਸਫ਼ਲ ਨਹੀਂ ਹੋ ਸਕੀ। ਇਹ ਘਟਨਾ ਦੱਸਦੀ ਹੈ ਕਿ ਏਅਰਪੋਰਟ ਤੇ ਪੂਰੀ ਨਿਗਰਾਨੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਨ੍ਹਾਂ ਕੰਮਾਂ ਤੋਂ ਬਾਜ਼ ਨਹੀਂ ਆਉਂਦੇ। ਇਸ ਤੋਂ ਪਹਿਲਾਂ ਵੀ ਅਨੇਕਾਂ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਹਨ ਜਦੋਂ ਕੁਝ ਲੋਕ ਕਈ ਕਿਸਮ ਦਾ ਸਮਾਨ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮਹਿੰਗਾ ਸਾਮਾਨ ਹੁੰਦਾ ਹੈ ਜਿਵੇਂ ਕਿ ਸੋਨਾ।

Leave a Reply

Your email address will not be published.