ਅਮਰੀਕਾ ਚ ਪੰਜਾਬੀ ਮੁੰਡੇ ਨਾਲ ਵੱਡੀ ਜੱਗੋਂ ਤੇਰਵੀਂ, ਅਫਰੀਕੀ ਕਰ ਗਿਆ ਵੱਡਾ ਕਾਂਡ

ਅਮਰੀਕਾ ਦੇ ਜਾਰਜੀਆ ਵਿੱਚ ਵਾਪਰੀ ਘਟਨਾ ਨੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪੱਈ ਦੇ ਇੱਕ ਪਰਿਵਾਰ ਦੇ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ। ਇਸ ਘਟਨਾ ਵਿੱਚ 33 ਸਾਲਾ ਪੰਜਾਬੀ ਨੌਜਵਾਨ ਪਰਮਵੀਰ ਸਿੰਘ ਦੀ ਜਾਨ ਲੈ ਲਈ ਗਈ ਹੈ। ਪਰਮਵੀਰ ਸਿੰਘ ਕਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਅੱਜ ਕੱਲ੍ਹ ਉਹ ਉਥੇ ਕਿਸੇ ਸਟੋਰ ਵਿੱਚ ਕੈਸ਼ੀਅਰ ਵਜੋਂ ਕੰਮ ਕਰ ਰਿਹਾ ਸੀ।

ਜਦੋਂ ਪਰਮਵੀਰ ਸਿੰਘ ਡਿਊਟੀ ਤੇ ਸੀ ਤਾਂ ਇਕ ਨਕਾਬਪੋਸ਼ ਸਟੋਰ ਵਿੱਚ ਆਇਆ। ਉਸ ਦੇ ਹੱਥ ਚ ਰਬਾਲਬਰ ਸੀ। ਪਰਮਵੀਰ ਸਿੰਘ ਨੇ ਉਸ ਨੂੰ ਦੇਖ ਕੇ ਗੱਲਾ ਉਸ ਦੇ ਅੱਗੇ ਖੋਲ੍ਹ ਦਿੱਤਾ ਤਾਂ ਕਿ ਉਹ ਨਕਦੀ ਲੈ ਕੇ ਚਲਾ ਜਾਵੇ ਅਤੇ ਕੋਈ ਜਾਨੀ ਨੁਕਸਾਨ ਨਾ ਕਰੇ। ਪਰਮਵੀਰ ਸਿੰਘ ਨੇ ਉਸ ਦੇ ਤਰਲੇ ਵੀ ਕੀਤੇ। ਪਰਮਵੀਰ ਸਿੰਘ ਉਸ ਵਿਅਕਤੀ ਨੂੰ ਨਕਦੀ ਫੜਾਉਂਦਾ ਵੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਇੱਥੇ ਹੀ ਬਸ ਨਹੀਂ ਇਸ ਵਿਅਕਤੀ ਦੇ ਕਹਿਣ ਤੇ ਪਰਮਵੀਰ ਸਿੰਘ ਜ਼ਮੀਨ ਤੇ ਬੈਠ ਗਿਆ

ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਵਿਅਕਤੀ ਨੇ ਪਰਮਵੀਰ ਸਿੰਘ ਦੇ ਸਿਰ ਵਿੱਚ ਗਲੀ ਚਲਾ ਦਿੱਤੀ। ਜਾਣ ਲੱਗਾ ਉਹ ਡੀ.ਵੀ.ਆਰ ਦੇ ਭੁਲੇਖੇ ਕੁਝ ਹੋਰ ਹੀ ਚੁੱਕ ਕੇ ਲੈ ਗਿਆ। ਉਸ ਨੇ ਆਪਣੇ ਵੱਲੋਂ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਸੀ ਜਾਣਦਾ ਕਿ ਜੋ ਕੁਝ ਉਹ ਲੈ ਚੱਲਿਆ ਹੈ ਉਹ ਡੀਵੀਆਰ ਨਹੀਂ ਹੈ। ਜਿਸ ਕਰਕੇ ਸੀ.ਸੀ.ਟੀ.ਵੀ ਦੀ ਫੁਟੇਜ ਦੇ ਆਧਾਰ ਤੇ ਇਹ ਵਿਅਕਤੀ ਫੜਿਆ ਗਿਆ। ਸਮਝਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਪਰਮਵੀਰ ਸਿੰਘ ਦੀ ਜਾਨ ਲੈਣ ਲਈ ਹੀ ਆਇਆ ਸੀ। ਨਹੀਂ ਤਾਂ ਉਹ ਨਕਦੀ ਲੈ ਕੇ ਜਾ ਵੀ ਸਕਦਾ ਸੀ।

ਪਰਮਵੀਰ ਸਿੰਘ ਮੌਕੇ ਤੇ ਹੀ ਦਮ ਤੋੜ ਗਿਆ। ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਹੋ ਚੁੱਕੀ ਹੈ ਅਤੇ ਉਹ ਪੁਲਿਸ ਦੇ ਕਾਬੂ ਵਿੱਚ ਹੈ। ਪਰਮਵੀਰ ਸਿੰਘ ਦੀ ਜਾਨ ਲੈਣ ਪਿੱਛੇ ਇਸ ਵਿਅਕਤੀ ਦਾ ਕੀ ਉਦੇਸ਼ ਸੀ? ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪਰਮਵੀਰ ਸਿੰਘ ਦਾ ਪਿਤਾ ਹਰਦਿਆਲ ਸਿੰਘ ਇੱਕ ਕਿਸਾਨ ਹੈ ਜਦਕਿ ਉਸ ਦੀ ਮਾਤਾ ਪਿੰਡ ਦੀ ਮੌਜੂਦਾ ਸਰਪੰਚ ਹੈ। ਮ੍ਰਿਤਕ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਨੇ ਮਾਤਾ ਪਿਤਾ ਦੇ ਬੁਢਾਪੇ ਦਾ ਸਹਾਰਾ ਉਨ੍ਹਾਂ ਕੋਲ ਨਹੀਂ ਰਹਿਣ ਦਿੱਤਾ। ਉਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ। ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

Leave a Reply

Your email address will not be published. Required fields are marked *