ਆਹ ਕਿਹੜੇ ਚੱਕਰਾਂ ਚ ਫਸ ਗਏ ਪੰਜਾਬੀ ਮੁੰਡੇ, ਕਨੇਡਾ ਸਰਕਾਰ ਦਿਖਾ ਸਕਦੀ ਹੈ ਬਾਹਰ ਦਾ ਰਸਤਾ

ਕੈਨੇਡਾ ਦੇ ਬਰੈਂਪਟਨ ਸਥਿਤ ਸ਼ੈਰੀਡਨ ਪਲਾਜ਼ਾ ਵਿਚ 2 ਪੰਜਾਬੀ ਗਰੁੱਪਾਂ ਦੇ ਹੋਏ ਟਕਰਾਅ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੈਨੇਡਾ ਪੁਲਿਸ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲੱਗੀ ਹੈ। ਇਸ ਸੰਬੰਧ ਵਿਚ ਹਰਜੋਤ ਸਿੰਘ ਨਾਮਕ ਟਰੱਕ ਡਰਾਈਵਰ ਫੜਿਆ ਜਾ ਚੁੱਕਾ ਹੈ। ਹੁਣ ਇੱਕ ਮਾਮਲਾ ਕੈਨੇਡਾ ਦੇ ਸਰੀ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁਝ ਪੰਜਾਬੀ ਨੌਜਵਾਨਾਂ ਤੇ ਇਕ ਪੁਲਸ ਅਫਸਰ ਨਾਲ ਗਲਤ ਸਲੂਕ ਕਰਨ ਦੇ ਦੋਸ਼ ਲੱਗ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਚਲਾਨ ਕੀਤੇ ਜਾਣ ਨੂੰ ਲੈ ਕੇ ਵਧਿਆ ਹੈ।

ਇਸ ਪੁਲੀਸ ਅਫ਼ਸਰ ਦੁਆਰਾ ਕਿਸੇ ਗੱਡੀ ਦਾ ਚਲਾਨ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਹ ਪੰਜਾਬੀ ਨੌਜਵਾਨ ਇਕੱਠੇ ਹੋ ਗਏ। ਇਹ ਸਟੱਡੀ ਵੀਜ਼ਾ ਤੇ ਆਏ ਹੋਏ ਜਾਂ ਵਿਜ਼ਿਟਰ ਵੀਜ਼ਾ ਤੇ ਆਏ ਹੋਏ ਨੌਜਵਾਨ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਨ੍ਹਾਂ 40 ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ। ਇਹ ਘਟਨਾ ਸਰੀ ਦੇ ਸਟਰਾਅਬੈਰੀ ਹਿੱਲ ਪਲਾਜ਼ਾ ਵਿਚ ਐਤਵਾਰ ਨੂੰ ਵਾਪਰੀ ਹੈ। ਕਈ ਲੋਕਾਂ ਦਾ ਵਿਚਾਰ ਹੈ ਇਨ੍ਹਾਂ ਨੌਜਵਾਨਾਂ ਕਾਰਨ ਪੂਰੇ ਪੰਜਾਬੀ ਭਾਈਚਾਰੇ ਦਾ ਅਕਸ ਖ਼ਰਾਬ ਹੋ ਰਿਹਾ ਹੈ।

ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਪੁਲਿਸ ਅਫਸਰ ਆਪਣਾ ਨਾਮ ਜਾਂ ਬੈਜ ਨੰਬਰ ਨਹੀਂ ਸੀ ਦੱਸਦਾ। ਇਸ ਪੁਲਿਸ ਅਫਸਰ ਦੁਆਰਾ ਇੱਕ ਪੰਜਾਬੀ ਨੌਜਵਾਨ ਤੇ ਕਾਗਜ਼ ਦਾ ਟੁਕੜਾ ਸੁੱਟਣ ਦੀ ਗੱਲ ਆਖੀ ਜਾ ਰਹੀ ਹੈ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਸ ਪੁਲਿਸ ਅਫਸਰ ਨੂੰ ਪਲਾਜ਼ਾ ਤੇ ਸਕਿਉਰਿਟੀ ਸਟਾਫ ਨੇ ਬੁਲਾਇਆ ਸੀ। ਜਿਸ ਦਾ ਕਾਰਨ ਉੱਥੇ 3 ਘੰਟੇ ਤੋਂ ਘੁੰਮਣ ਵਾਲੀ ਇਕ ਕਾਰ ਸੀ। ਇਸ ਕਾਰ ਵਿਚ ਉੱਚੀ ਆਵਾਜ਼ ਵਿੱਚ ਸਟੀਰੀਓ ਵੱਜ ਰਿਹਾ ਸੀ। ਪੰਜਾਬੀ ਨੌਜਵਾਨ ਇੱਥੇ ਇਕੱਠੇ ਹੋ ਕੇ ਹੁੱ ਲ ੜ ਬਾ ਜ਼ੀ ਕਰਦੇ ਹਨ।

ਸ਼ਾਪਿੰਗ ਮਾਲਜ਼ ਅਤੇ ਪਲਾਜ਼ਿਆਂ ਵਿੱਚ ਲੋਕ ਆਪਣੇ ਪਰਿਵਾਰਾਂ ਸਮੇਤ ਆਉਂਦੇ ਹਨ ਪਰ ਇਨ੍ਹਾਂ ਨੌਜਵਾਨਾਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਪੁਲੀਸ ਨੂੰ ਕਾਰਵਾਈ ਕਰਨੀ ਪੈਂਦੀ ਹੈ। ਇਸ ਸੰਬੰਧ ਵਿਚ ਸਰੀ ਦੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨੌਜਵਾਨਾਂ ਨੂੰ ਅਜਿਹੀਆਂ ਹਰਕਤਾਂ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਉਮੀਦ ਪ੍ਰਗਟਾਈ ਜਾ ਰਹੀ ਹੈ, ਇਨ੍ਹਾਂ 40 ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ।

Leave a Reply

Your email address will not be published.