ਕਨੇਡਾ ਤੋਂ ਆਈ ਵੱਡੀ ਖੁਸ਼ਖਬਰੀ, ਹੁਣ ਹਜ਼ਾਰਾਂ ਲੋਕ ਹੋਣਗੇ ਪੱਕੇ

ਜਿਨ੍ਹਾਂ ਵਿਅਕਤੀਆਂ ਨੇ ਕੈਨੇਡੀਅਨ ਐਕਸਪੀਰੀਐਂਸ ਕਲਾਸ, ਫੈਡਰਲ ਸਕਿੱਲਡ ਵਰਕਰ, ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ ਅਧੀਨ ਫਾਈਲਾਂ ਲਗਾਈਆਂ ਸਨ, ਇਸ ਸੰਬੰਧ ਵਿਚ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਡਰਾਅ ਕੱਢਿਆ ਗਿਆ ਹੈ। 14 ਸਤੰਬਰ 2022 ਨੂੰ ਕੱਢੇ ਗਏ ਇਸ ਐਕਸਪ੍ਰੈਸ ਐਂਟਰੀ ਡਰਾਅ ਅਧੀਨ 3250 ਵਿਅਕਤੀਆਂ ਦੀ ਪੀ ਆਰ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਚੁਣੇ ਗਏ ਵਿਅਕਤੀਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ।

ਜਿਹੜੇ ਵਿਅਕਤੀ ਪ੍ਰਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਯੋਗ ਪਾਏ ਗਏ ਹਨ ਉਨ੍ਹਾਂ ਦੀ ਵੀ ਚੋਣ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਡਰਾਅ ਵਿੱਚ ਸੀ.ਆਰ.ਐੱਸ ਸਕੋਰ ਘੱਟ ਤੋਂ ਘੱਟ 511 ਨੋਟ ਕੀਤਾ ਗਿਆ ਹੈ। ਪੀ.ਆਰ ਦੇ ਚਾਹਵਾਨਾਂ ਦੀ ਲਾਈਨ ਲੰਬੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੀ.ਆਰ.ਐੱਸ ਸਕੋਰ ਦੇ ਪੱਧਰ ਵਿਚ ਹੋਰ ਕਮੀ ਆਵੇਗੀ। ਕੋ ਰੋ ਨਾ ਕਾਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੂੰ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ

ਕੈਨੇਡਾ ਆਉਣ ਦੇ ਅਵਸਰ ਪ੍ਰਦਾਨ ਕੀਤੇ ਹਨ। ਪਿਛਲੇ ਦਿਨੀਂ ਖਬਰਾਂ ਆ ਰਹੀਆਂ ਸਨ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਹੁਨਰਮੰਦ ਕਾਮੇ ਸੇਵਾਮੁਕਤ ਹੋ ਰਹੇ ਹਨ। ਜਿਸ ਦੀ ਪੂਰਤੀ ਲਈ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਵੱਲੋਂ ਯਤਨ ਜਾਰੀ ਹਨ। ਕਨੇਡਾ ਦੀ ਪੀ ਆਰ ਲਈ ਵੱਡੀ ਗਿਣਤੀ ਵਿਚ ਪੰਜਾਬੀ ਅਪਲਾਈ ਕਰਦੇ ਹਨ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਤੋਂ ਬੱਚੇ ਸਟੱਡੀ ਵੀਜ਼ਾ ਲੈ ਕੇ ਕਨੇਡਾ ਜਾਂਦੇ ਹਨ ਅਤੇ ਫੇਰ ਉਥੇ ਜਾ ਕੇ ਪੀ ਆਰ ਲੈ ਲੈਂਦੇ ਹਨ।

Leave a Reply

Your email address will not be published. Required fields are marked *