ਜਿਸ ਦਿਨ ਇਸ ਜਵਾਨ ਨੇ ਆਉਣਾ ਸੀ ਛੁੱਟੀ, ਉਸੇ ਦਿਨ ਘਰ ਪੁੱਜੀ ਮ੍ਰਿਤਕ ਦੇਹ

ਸਾਡੇ ਜਵਾਨ ਸਰਹੱਦਾਂ ਤੇ ਮੁਲਕ ਦੀ ਰਾਖੀ ਕਰਦੇ ਹਨ। ਜੇਕਰ ਮੁਲਕ ਦੇ ਅੰਦਰ ਵੀ ਜ਼ਰੂਰਤ ਪੈਂਦੀ ਹੈ ਤਾਂ ਇਹ ਜਵਾਨ ਉਥੇ ਵੀ ਡਿਊਟੀ ਨਿਭਾਉਣ ਲਈ ਤਿਆਰ ਰਹਿੰਦੇ ਹਨ। ਇਹ ਜਵਾਨ ਗਰਮੀ-ਸਰਦੀ ਅਤੇ ਮੀਂਹ-ਹਨ੍ਹੇਰੀ ਵਿੱਚ ਵੀ ਡਿਊਟੀ ਤੇ ਸਦਾ ਤਾਇਨਾਤ ਰਹਿੰਦੇ ਹਨ। ਖਡੂਰ ਸਾਹਿਬ ਦੇ ਪਿੰਡ ਮਾਲਚੱਕ ਦੇ ਰਹਿਣ ਵਾਲੇ ਜਸਬੀਰ ਸਿੰਘ ਨਾਮ ਦੇ ਜਵਾਨ ਦੀ ਅਸਾਮ ਵਿੱਚ ਟ੍ਰੇਨਿੰਗ ਦੌਰਾਨ ਜਾਨ ਚਲੀ ਗਈ ਹੈ। ਸ਼ਹੀਦ ਆਈ.ਟੀ.ਬੀ.ਪੀ ਵਿੱਚ ਏਐਸਆਈ ਵਜੋਂ ਸੇਵਾ ਨਿਭਾ ਰਿਹਾ ਸੀ।

ਉਨ੍ਹਾਂ ਨੇ ਅਗਲੇ ਦਿਨ ਹੀ ਆਪਣੇ ਘਰ ਛੁੱਟੀ ਆਉਣਾ ਸੀ ਪਰ ਉਸ ਤੋਂ ਇਕ ਦਿਨ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ ਅਤੇ 13 ਸਤੰਬਰ ਨੂੰ ਜਸਬੀਰ ਸਿੰਘ ਨੂੰ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪਿਆ। ਉਹ ਆਪਣੇ ਪਿੱਛੇ ਪਤਨੀ, 2 ਪੁੱਤਰ ਅਤੇ ਧੀ ਨੂੰ ਛੱਡ ਗਏ ਹਨ। ਜਸਬੀਰ ਸਿੰਘ ਆਪਣੇ ਘਰ ਤਾਂ ਪਹੁੰਚੇ ਪਰ ਜਿਊਂਦੇ ਨਹੀਂ। ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਹਲਕਾ ਵਿਧਾਇਕ, ਐੱਸ.ਡੀ.ਐੱਮ, ਹੋਰ ਰਿਸ਼ਤੇਦਾਰ ਸੰਬੰਧੀ

ਅਤੇ ਇਲਾਕਾ ਵਾਸੀ ਪਹੁੰਚੇ। ਮ੍ਰਿਤਕ ਦੇ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਨੂੰ ਚੱਕਰ ਆਉਣ ਕਾਰਨ ਤਬੀਅਤ ਖ਼ਰਾਬ ਹੋ ਗਈ ਹੈ। ਉਸ ਤੋਂ ਬਾਅਦ ਇਕ ਵਜੇ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਸਬੀਰ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ। ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜ਼ਮੀਨ ਬਹੁਤ ਥੋੜ੍ਹੀ ਹੈ। ਉਹ ਦੋਵੇਂ ਭਰਾ ਬੇ ਰੁ ਜ਼ ਗਾ ਰ ਹਨ। ਇਸ ਲਈ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਸੁਖਰਾਜ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿਤਾ 7 ਦਸੰਬਰ ਨੂੰ ਛੁੱਟੀ ਆਏ ਸੀ ਅਤੇ 5 ਜਨਵਰੀ ਨੂੰ ਛੁੱਟੀ ਬਿਤਾ ਕੇ ਵਾਪਸ ਡਿਊਟੀ ਤੇ ਚਲੇ ਗਏ ਸਨ। ਹੁਣ ਉਨ੍ਹਾਂ ਨੇ 14 ਸਤੰਬਰ ਨੂੰ ਦੁਬਾਰਾ ਛੁੱਟੀ ਆਉਣਾ ਸੀ। ਹੌਲਦਾਰ ਸਵਰਨ ਸਿੰਘ ਨੇ ਦੱਸਿਆ ਹੈ ਕਿ ਸ਼ਹੀਦ ਉਨ੍ਹਾਂ ਦਾ ਛੋਟਾ ਭਰਾ ਸੀ। ਉਹ 1988 ਵਿਚ ਭਰਤੀ ਹੋਏ ਸੀ ਅਤੇ ਇਸ ਸਮੇਂ ਉਨ੍ਹਾਂ ਦੀ ਡਿਊਟੀ ਅਸਾਮ ਵਿੱਚ ਸੀ। ਸਵਰਨ ਸਿੰਘ ਦੀ ਮੰਗ ਹੈ ਕਿ ਸ਼ਹੀਦ ਦੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ। ਉਸ ਦੇ 2 ਪੁੱਤਰ ਅਤੇ ਇਕ ਧੀ ਹੈ।

ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਐੱਸ.ਡੀ.ਐੱਮ ਨੇ ਪਰਿਵਾਰ ਨਾਲ ਹ ਮ ਦ ਰ ਦੀ ਜਤਾਉਂਦੇ ਹੋਏ ਇਸ ਘਟਨਾ ਤੇ ਅ ਫ਼ ਸੋ ਸ ਜਤਾਇਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਰਕਾਰੀ ਹਦਾਇਤਾਂ ਮੁਤਾਬਕ ਪਰਿਵਾਰ ਦੇ ਬਣਦੇ ਹੱਕ ਇਨ੍ਹਾਂ ਨੂੰ ਦਿੱਤੇ ਜਾਣਗੇ। ਹਲਕਾ ਵਿਧਾਇਕ ਨੇ ਵੀ ਪਰਿਵਾਰ ਨਾਲ ਡੂੰਘੀ ਹ ਮ ਦ ਰ ਦੀ ਜਿਤਾਈ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਨੇ ਕੁਝ ਸਮੇਂ ਤਕ ਹੀ ਸੇਵਾਮੁਕਤ ਹੋ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਮੰ ਦ ਭਾ ਗੀ ਘਟਨਾ ਵਾਪਰ ਗਈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.