ਡੂੰਘੀ ਖੱਡ ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 11 ਲੋਕਾਂ ਦੀ ਹੋਈ ਮੋਤ

ਹਰ ਰੋਜ਼ ਹੀ ਸੜਕ ਹਾਦਸੇ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਈ ਵਾਰ ਤਾਂ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ, ਜਿਸ ਨੂੰ ਸੁਣ ਕੇ ਰੂਹ ਅੰਦਰ ਤਕ ਝੰ ਜੋ ੜੀ ਜਾਂਦੀ ਹੈ। ਇਹ ਹਾਦਸੇ ਵਾਹਨ ਚਾਲਕਾਂ ਦੀ ਲਾ ਪ੍ਰ ਵਾਹੀ ਕਾਰਨ ਵਾਪਰਦੇ ਹਨ। ਹਾਦਸੇ ਤਾਂ ਮੈਦਾਨੀ ਇਲਾਕੇ ਵਿਚ ਵੀ ਹੋ ਰਹੇ ਹਨ ਪਰ ਪਹਾੜੀ ਇਲਾਕੇ ਵਿਚ ਹੋਰ ਵੀ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ। ਜੰਮੂ ਦੇ ਪੁੰਛ ਇਲਾਕੇ ਤੋਂ ਇੱਕ ਅਜਿਹੇ ਹਾਦਸੇ ਦੀ ਜਾਣਕਾਰੀ ਹਾਸਲ ਹੋਈ ਹੈ

ਜਿਸ ਵਿੱਚ ਕਾਫ਼ੀ ਜਾਨੀ ਨੁ ਕ ਸਾ ਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਇੱਥੇ ਡੂੰਘੀ ਖੱਡ ਵਿੱਚ ਡਿੱਗ ਪਈ। ਜਿਸ ਨਾਲ 11 ਮਨੁੱਖੀ ਜਾਨਾਂ ਚਲੀਆਂ ਗਈਆਂ ਅਤੇ 25 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਉਂ ਹੀ ਇਸ ਹਾਦਸੇ ਦੀ ਖਬਰ ਦਾ ਪਤਾ ਲੱਗਾ ਤੁਰੰਤ ਅਨੇਕਾਂ ਹੀ ਲੋਕ ਘਟਨਾ ਸਥਾਨ ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ।

ਜਿਸ ਤੋਂ ਮਗਰੋਂ ਤੁਰੰਤ ਪੁਲਿਸ ਵੀ ਪਹੁੰਚ ਗਈ। ਬਸ ਸਵਾਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ 11 ਜਾਨਾਂ ਜਾ ਚੁੱਕੀਆਂ ਸਨ ਅਤੇ 25 ਨੂੰ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ। ਇਨ੍ਹਾਂ ਮ੍ਰਿਤਕਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਪਰਿਵਾਰ ਆਪਣੇ ਸਬੰਧੀਆਂ ਨੂੰ ਹਸਪਤਾਲ ਵਿੱਚ ਭਾਲਦੇ ਨਜ਼ਰ ਆਏ। ਇਹ ਬੱਸ ਬੁਰੀ ਤਰ੍ਹਾਂ ਨੁ ਕ ਸਾ ਨੀ ਗਈ ਹੈ। ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ

ਕਿ ਹਾਦਸੇ ਸਮੇਂ ਦਾ ਦ੍ਰਿਸ਼ ਕਿਹੋ ਜਿਹਾ ਹੋਵੇਗਾ? ਇਸ ਹਾਦਸੇ ਕਾਰਨ ਕਿੰਨੇ ਹੀ ਘਰਾਂ ਵਿੱਚ ਮਾਤਮ ਛਾ ਗਿਆ ਹੈ। ਜਿਨ੍ਹਾਂ ਦੇ ਸੱ ਟਾਂ ਲੱਗੀਆਂ ਹਨ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਹਸਪਤਾਲ ਦਾ ਸਟਾਫ਼ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ। ਹਸਪਤਾਲ ਵਿਚ ਮਾਹੌਲ ਬਹੁਤ ਸੋਗਮਈ ਦਿਖਾਈ ਦੇ ਰਿਹਾ ਸੀ। ਕਈ ਵਿਅਕਤੀਆਂ ਦੀਆਂ ਅੱਖਾਂ ਆਪਣੇ ਪਰਿਵਾਰ ਦੇ ਮ੍ਰਿਤਕ ਜੀਆਂ ਨੂੰ ਦੇਖ ਕੇ ਸਿੱਲ੍ਹੀਆਂ ਹੋ ਰਹੀਆਂ ਸਨ।

Leave a Reply

Your email address will not be published.