ਪਹਿਲਾਂ ਨੌਜਵਾਨ ਨੂੰ ਬੁਲਾਇਆ ਘਰ, ਫਿਰ ਟਰੈਕਟਰ ਨਾਲ ਦਿੱਤੀ ਮੋਤ

ਤਾਕਤਵਰ ਇਨਸਾਨ ਦੁਆਰਾ ਕਮਜ਼ੋਰ ਨਾਲ ਧੱ ਕਾ ਕਰਨਾ ਮੁੱਢ ਕਦੀਮਾਂ ਤੋਂ ਜਾਰੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ। ਇਹ ਲੋਕ ਕਿਸੇ ਨੂੰ ਦਬਾਉਣਾ ਆਪਣਾ ਹੱਕ ਸਮਝਦੇ ਹਨ। ਜਲਾਲਾਬਾਦ ਤੇ ਥਾਣਾ ਵੈਰੋਕਾ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਵਾਪਰਿਆ ਹੈ। ਘਟਨਾ ਪਿੰਡ ਬੁੱਧੋ ਕੇ ਦੀ ਦੱਸੀ ਜਾ ਰਹੀ ਹੈ। ਜਿੱਥੇ ਕੁਝ ਅਸਰ ਰਸੂਖ ਵਾਲੇ ਬੰਦਿਆਂ ਤੇ ਇਕ ਨੌਜਵਾਨ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਮ੍ਰਿਤਕ ਦਾ ਨਾਮ ਚਮਕੌਰ ਸਿੰਘ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਰਸੂਖਦਾਰਾਂ ਨੇ ਨੌਜਵਾਨ ਚਮਕੌਰ ਸਿੰਘ ਤੇ ਕੁਝ ਝੂ ਠੇ ਦੋਸ਼ ਲਗਾ ਦਿੱਤੇ ਅਤੇ ਫਿਰ ਚਮਕੌਰ ਸਿੰਘ ਨੂੰ ਇਹ ਦੋਸ਼ ਕਬੂਲਣ ਲਈ ਕਿਹਾ। ਚਮਕੌਰ ਸਿੰਘ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕਰ ਦਿੱਤੀ। ਜਿਸ ਤੋਂ ਬਾਅਦ ਇਨ੍ਹਾਂ ਰਸੂਖ਼ਦਾਰਾਂ ਨੇ ਕਿਸੇ ਤਰ੍ਹਾਂ ਚਮਕੌਰ ਸਿੰਘ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ। ਇੱਥੇ ਹੀ ਬਸ ਨਹੀਂ ਚਮਕੌਰ ਸਿੰਘ ਦੀ ਖਿੱਚ ਧੂਹ ਕਰਨ ਤੋਂ ਬਾਅਦ ਉਸ ਤੇ ਟਰੈਕਟਰ ਚੜ੍ਹਾਏ ਜਾਣ ਦੇ ਵੀ ਦੋਸ਼ ਲੱਗੇ ਹਨ।

ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਲਿਜਾਂਦੇ ਸਮੇਂ ਉਹ ਰਸਤੇ ਵਿੱਚ ਹੀ ਅੱਖਾਂ ਮੀਟ ਗਿਆ। ਮ੍ਰਿਤਕ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਮ੍ਰਿਤਕ ਚਮਕੌਰ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 6 ਵਿਅਕਤੀਆਂ ਤੇ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੇ ਵਿਅਕਤੀ ਮੌਕੇ ਤੋਂ ਦੌੜ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਚਮਕੌਰ ਸਿੰਘ ਦੇ ਪਰਿਵਾਰਕ

ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਮਾਮਲੇ ਵਿੱਚ ਨਾਮ ਦਰਜ ਹਨ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਕਿੰਨੀ ਦੇਰ ਵਿੱਚ ਇਨਸਾਫ਼ ਮਿਲਦਾ ਹੈ? ਇੱਥੇ ਦੱਸਣਾ ਬਣਦਾ ਹੈ ਕਿ ਇਨਸਾਫ਼ ਲੈਣ ਲਈ ਲੰਬੀ ਅਦਾਲਤੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਮਾਨਸਿਕ ਤੌਰ ਤੇ ਅੰਦਰੋਂ ਟੁੱਟ ਚੁੱਕੇ ਹੁੰਦੇ ਹਨ।

Leave a Reply

Your email address will not be published.