ਬੱਸ ਵਾਲੇ ਨੇ ਬਜ਼ੁਰਗ ਦੀ ਸਕੂਟਰੀ ਨੂੰ ਮਾਰੀ ਟੱਕਰ, ਮੌਕੇ ਤੇ ਹੀ ਬਜ਼ੁਰਗ ਦੀ ਮੋਤ

ਬੱਸ ਅੱਡੇ ਵਿੱਚੋਂ ਸਵਾਰੀਆਂ ਚੁੱਕਣ ਦੇ ਲਾ ਲ ਚ ਵਿੱਚ ਬੱਸ ਚਾਲਕ ਬੱਸਾਂ ਨੂੰ ਬਹੁਤ ਭਜਾਉਂਦੇ ਹਨ। ਉਹ ਦੂਜੀ ਬੱਸ ਤੋਂ ਆਪਣੀ ਬੱਸ ਨੂੰ ਅੱਗੇ ਕੱੱਢਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਚ ਕਈ ਵਾਰ ਬੱਸ ਬੇਕਾਬੂ ਹੋ ਜਾਂਦੀ ਹੈ ਅਤੇ ਹਾਦਸਾ ਵਾਪਰ ਜਾਂਦਾ ਹੈ। ਫ਼ਰੀਦਕੋਟ ਤੋਂ ਇਕ ਸਕੂਟਰੀ ਸਵਾਰ ਬਜ਼ੁਰਗ ਦੇ ਬੱਸ ਦੀ ਲਪੇਟ ਵਿਚ ਆਉਣ ਦੀ ਖ਼ਬਰ ਸੁਣਨ ਨੂੰ ਮਿਲੀ ਹੈ। ਬੱਸ ਚਾਲਕ ਮੌਕੇ ਤੋਂ ਦੌੜ ਗਿਆ ਹੈ। ਇੱਥੇ ਹੀ ਬਸ ਨਹੀਂ ਉਹ ਬੱਸ ਵੀ ਸਟਾਰਟ ਹੀ ਛੱਡ ਗਿਆ।

ਬਜ਼ੁਰਗ ਦੀ ਸਕੂਟਰੀ ਬੱਸ ਦੇ ਹੇਠ ਆ ਗਈ। ਬਲਦੇਵ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਏਜੰਸੀ ਵਿੱਚ ਖਡ਼੍ਹੇ ਸਨ। ਉਨ੍ਹਾਂ ਨੇ ਦੇਖਿਆ ਕਿ ਬੱਸ ਤੇਜ਼ ਸਪੀਡ ਨਾਲ ਆਈ। ਸੜਕ ਤੇ ਇਕ ਵਿਅਕਤੀ ਤੁਰਿਆ ਜਾ ਰਿਹਾ ਸੀ। ਉਨ੍ਹਾਂ ਨੇ ਭੱਜ ਕੇ ਜਾ ਕੇ ਦੇਖਿਆ ਤਾਂ ਬੰਦਾ ਥੱਲੇ ਆ ਗਿਆ ਸੀ। ਸਕੂਟਰ ਵੀ ਬੱਸ ਵਿੱਚ ਫਸਿਆ ਹੋਇਆ ਸੀ। ਬਲਦੇਵ ਦੇ ਦੱਸਣ ਮੁਤਾਬਕ ਇੱਕ ਲੜਕਾ ਪੈਦਲ ਤੁਰਿਆ ਜਾ ਰਿਹਾ ਸੀ ਜਿਸ ਨੇ ਛਾਲ ਲਗਾ

ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੂੰ ਜਾਪਦਾ ਹੈ ਕਿ ਹਾਦਸੇ ਦੀ ਲਪੇਟ ਵਿੱਚ ਆਇਆ ਵਿਅਕਤੀ ਜਾਨ ਗਵਾ ਚੁੱਕਾ ਹੈ। ਜਿਸ ਦੀ ਉਮਰ ਲਗਭਗ 70 ਸਾਲ ਹੈ। ਬੱਸ ਚਾਲਕ ਮੌਕੇ ਤੋਂ ਬੱਸ ਨੂੰ ਸਟਾਰਟ ਹੀ ਛੱਡ ਕੇ ਦੌੜ ਗਿਆ। ਉਨ੍ਹਾਂ ਦੀਆਂ ਨਜ਼ਰਾਂ ਵਿਚ ਬੱਸ ਚਾਲਕ ਬਹੁਤ ਲਾਪ੍ਰਵਾਹੀ ਕਰਦੇ ਹਨ।

Leave a Reply

Your email address will not be published. Required fields are marked *