ਸਕੂਲ ਚ ਪਾਣੀ ਵਾਲੀ ਟੈਂਕੀ ਨੇ ਉਡਾਏ ਸਭ ਦੇ ਹੋਸ਼, ਵਿੱਚੋਂ ਨਿਕਲੇ ਕਈ ਮ੍ਰਿਤਕ ਜਾਨਵਰ

ਬਠਿੰਡਾ ਦਾ ਇਕ ਸਰਕਾਰੀ ਸਮਾਰਟ ਸਕੂਲ ਅੱਜ ਕੱਲ੍ਹ ਕਾਫ਼ੀ ਚਰਚਾ ਵਿੱਚ ਹੈ। ਕਹਿਣ ਨੂੰ ਤਾਂ ਇਹ ਇਕ ਸਮਾਰਟ ਸਕੂਲ ਹੈ ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਇਥੇ ਸਹੂਲਤਾਂ ਨਾਮਾਤਰ ਹੀ ਹਨ। ਭਾਵੇਂ ਸਕੂਲ ਵਿੱਚ 300 ਵਿਦਿਆਰਥੀ ਹਨ ਪਰ ਅਧਿਆਪਕਾਂ ਦੀ ਗਿਣਤੀ ਸਿਰਫ਼ 2 ਹੈ। ਸਕੂਲ ਦੇ ਗੇਟ ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੈ। ਜਿਸ ਕਰਕੇ ਬੱਚੇ ਆਪਣੀ ਮਰਜ਼ੀ ਨਾਲ ਹੀ ਸਕੂਲ ਵਿਚੋਂ ਕਿਸੇ ਸਮੇਂ ਵੀ ਚਲੇ ਜਾਂਦੇ ਹਨ। 2 ਅਧਿਆਪਕ ਤਾਂ ਇੰਨੇ ਬੱਚਿਆਂ ਨੂੰ ਸੰਭਾਲ ਹੀ ਨਹੀਂ ਸਕਦੇ,

ਪੜ੍ਹਾਉਣਾ ਤਾਂ ਇੱਕ ਪਾਸੇ ਰਿਹਾ। ਸਕੂਲ ਵਿਚ ਸਫਾਈ ਦਾ ਪ੍ਰਬੰਧ ਵੀ ਬਹੁਤ ਨੀਵੇਂ ਪੱਧਰ ਦਾ ਦੱਸਿਆ ਜਾ ਰਿਹਾ ਹੈ। ਸਕੂਲ ਵਿਚ ਪੀਣ ਵਾਲੇ ਪਾਣੀ ਦੀਆਂ ਜੋ ਟੈਂਕੀਆਂ ਹਨ, ਉਨ੍ਹਾਂ ਦੇ ਢੱਕਣ ਨਹੀਂ ਹਨ। ਟੈਂਕੀਆਂ ਵਿੱਚ ਮਿ੍ਤਕ ਡੱਡੂ, ਕਿਰਲੀਆਂ ਅਤੇ ਚੂਹੇ ਆਦਿ ਪਏ ਮਿਲੇ ਹਨ। ਬੱਚੇ ਇਹ ਪਾਣੀ ਹੀ ਪੀਂਦੇ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਘਰ ਤੋਂ ਪਾਣੀ ਦੀਆਂ ਬੋਤਲਾਂ ਲਿਆਉਣ ਲਈ ਕਿਹਾ ਜਾਂਦਾ ਹੈ। ਜਨਤਾ ਦੀ ਮੰਗ ਹੈ

ਕਿ ਸਮਾਰਟ ਸਕੂਲ ਦਾ ਨਾਮ ਹੋਣਾ ਹੀ ਕਾਫ਼ੀ ਨਹੀਂ ਹੈ। ਸਕੂਲ ਵਿੱਚ ਸਮਾਰਟ ਸਕੂਲ ਵਾਲੀਆਂ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ ਹਨ। ਲੋਕਾਂ ਨੂੰ ਇਹ ਵੀ ਸ਼ਿਕਵਾ ਹੈ ਕਿ ਹਲਕਾ ਵਿਧਾਇਕ ਨੇ ਹੁਣ ਤੱਕ ਇਕ ਵੀ ਚੱਕਰ ਇਸ ਸਕੂਲ ਵਿੱਚ ਨਹੀਂ ਲਗਾਇਆ। ਹਲਕਾ ਵਿਧਾਇਕ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published.