ਕਨੇਡਾ ਜਾਣ ਵਾਲੇ ਭੁੱਲਕੇ ਨਾ ਕਰ ਲਿਓ ਇਹ ਗਲਤੀ, 25360 ਅਰਜ਼ੀਆਂ ਹੋਈਆਂ ਰੱਦ

ਕਈ ਵਿਅਕਤੀ ਵਿਦੇਸ਼ ਜਾਣ ਦੇ ਚੱਕਰ ਵਿੱਚ ਖ਼ੁਦ ਬਾਰੇ ਇਮੀਗ੍ਰੇਸ਼ਨ ਵਿਭਾਗ ਨੂੰ ਗਲਤ ਜਾਣਕਾਰੀ ਦੇ ਦਿੰਦੇ ਹਨ। ਉਹ ਸੋਚਦੇ ਹਨ ਕਿ ਸ਼ਾਇਦ ਇਮੀਗ੍ਰੇਸ਼ਨ ਵਿਭਾਗ ਨੂੰ ਇਸ ਬਾਰੇ ਪਤਾ ਨਾ ਲੱਗੇ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਜੇਕਰ ਉਨ੍ਹਾਂ ਦੀ ਗ਼ਲਤੀ ਫੜੀ ਗਈ ਤਾਂ ਬਦਲੇ ਵਿੱਚ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਅਜਿਹੇ ਵਿਅਕਤੀਆਂ ਦੀ ਜਾਣਕਾਰੀ ਲਈ ਅਸੀਂ ਦੱਸ ਰਹੇ ਹਾਂ ਕਿ ਅਜਿਹੀ ਗਲਤੀ ਕੀਤੇ ਜਾਣ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 5 ਸਾਲ ਲਈ ਪਾਬੰਦੀ ਲਗਾਈ ਜਾ ਸਕਦੀ ਹੈ।

ਜੇਕਰ ਤੁਸੀਂ ਕੈਨੇਡਾ ਲਈ ਅਰਜ਼ੀ ਲਗਾਉਣ ਵੇਲੇ ਇਮੀਗ੍ਰੇਸ਼ਨ ਸਬੰਧੀ ਗਲਤ ਜਾਣਕਾਰੀ ਦਿੰਦੇ ਹੋ ਤਾਂ ਤੁਹਾਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਭਾਵ ਤੁਹਾਡੇ ਤੇ 5 ਸਾਲ ਲਈ ਪਾਬੰਦੀ ਲੱਗ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੈਨੇਡਾ ਦੁਆਰਾ ਸਾਲ 2015 ਤੋਂ ਸਾਲ 2021 ਦੌਰਾਨ 92 ਹਜ਼ਾਰ ਤੋਂ ਵੀ ਜ਼ਿਆਦਾ ਬਿਨੈਕਾਰਾਂ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ। ਜੇਕਰ ਵਿਸਥਾਰ ਵਿੱਚ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਮਾਮਲਿਆਂ ਵਿੱਚ 5904 ਮਾਮਲੇ ਕੈਨੇਡਾ ਦੀ ਪੀ.ਆਰ ਨਾਲ ਜੁੜੇ ਹੋਏ ਹਨ

ਜਦਕਿ 86211 ਮਾਮਲੇ ਟੈਂਪਰੇਰੀ ਰੈਜ਼ੀਡੈਂਸ ਨਾਲ ਜੁੜੇ ਹੋਏ ਹਨ। ਜਿਸ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਆਦਿ ਹੁੰਦੇ ਹਨ। ਇਸ ਅਰਸੇ ਦੌਰਾਨ ਭਾਰਤ ਨਾਲ ਸਬੰਧਤ 25360 ਅਰਜ਼ੀਆਂ ਰੱਦ ਹੋਈਆਂ ਹਨ। ਇਨ੍ਹਾਂ ਵਿੱਚ 1127 ਮਾਮਲੇ ਪੀ.ਆਰ ਨਾਲ ਅਤੇ 24233 ਮਾਮਲੇ ਟੈਂਪਰੇਰੀ ਰੈਜ਼ੀਡੈਂਸੀ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚ ਕੁਝ ਮਾਮਲੇ ਪੰਜਾਬ ਨਾਲ ਵੀ ਸਬੰਧਤ ਹਨ। ਇਸ ਲਈ ਬਿਨੈਕਾਰਾਂ ਨੂੰ ਚਾਹੀਦਾ ਹੈ ਕਿ ਇਮੀਗ੍ਰੇਸ਼ਨ ਨਾਲ ਸਬੰਧਤ ਸਹੀ ਜਾਣਕਾਰੀ ਦਿੱਤੀ ਜਾਵੇ।

Leave a Reply

Your email address will not be published.