ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਵੀ ਨਹੀਂ ਸੀ ਛੱਡਦੇ, ਇਨ੍ਹਾਂ ਦਾ ਕਾਰਾ ਸੁਣ ਤੁਸੀਂ ਰਹਿ ਜਾਓਗੇ ਹੈਰਾਨ

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਏਰੀਏ ਵਿੱਚੋਂ 2 ਪਹੀਆ ਵਾਹਨ ਚੁੱਕੇ ਜਾਣ ਦੇ ਮਾਮਲੇ ਵਾਰ ਵਾਰ ਸਾਹਮਣੇ ਆ ਰਹੇ ਹਨ। ਪੁਲਿਸ ਨੇ ਹੁਣ ਤੱਕ ਕਈ ਵਾਰ ਅਜਿਹੇ ਵਿਅਕਤੀ ਕਾਬੂ ਕਰਕੇ ਜੇ ਲ ਭੇਜੇ ਹਨ ਪਰ ਫੇਰ ਵੀ ਇਹ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪੁਲਿਸ ਨੇ 2 ਵਿਅਕਤੀ ਕਾਬੂ ਕੀਤੇ ਹਨ। ਜਿਨ੍ਹਾਂ ਤੋਂ ਮੋਟਰਸਾਈਕਲ ਬਰਾਮਦ ਹੋਏ ਹਨ। ਇਨ੍ਹਾਂ ਵਿੱਚੋਂ 4 ਪਲਸਰ ਮੋਟਰਸਾਈਕਲ ਹਨ ਅਤੇ 4 ਸਪਲੈਂਡਰ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਪੁਲਿਸ ਨੇ 12 ਤਰੀਕ ਨੂੰ ਇਕ ਮਾਮਲਾ ਦਰਜ ਕੀਤਾ ਸੀ। ਜਿਸ ਦੇ ਸੰਬੰਧ ਵਿਚ ਜਾਂਚ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ 2 ਵਿਅਕਤੀ ਕਾਬੂ ਕੀਤੇ ਗਏ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਤੋਂ 4 ਸਪਲੈਂਡਰ ਮੋਟਰਸਾਈਕਲ ਅਤੇ 4 ਪਲਸਰ ਮੋਟਰਸਾਈਕਲ ਬਰਾਮਦ ਹੋਏ ਹਨ। ਇਨ੍ਹਾਂ ਦੋਵੇਂ ਵਿਅਕਤੀਆਂ ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਦਰਜ ਹਨ।

ਇਹ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹਨ। ਇਹ ਲਗਭਗ ਇਕ ਸਾਲ ਤੋਂ ਇਸ ਧੰ ਦੇ ਵਿੱਚ ਪਏ ਹੋਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਵਿਅਕਤੀ ਕੁਝ ਸਮੇਂ ਤੋਂ ਹੀ ਇਸ ਇਲਾਕੇ ਵਿੱਚ ਦੇਖੇ ਗਏ ਹਨ। ਹੋ ਸਕਦਾ ਹੈ ਇਹ ਪਹਿਲਾਂ ਕਿਸੇ ਹੋਰ ਇਲਾਕੇ ਵਿੱਚ ਅਜਿਹੀਆਂ ਕਾਰਵਾਈਆਂ ਕਰਦੇ ਹੋਣ। ਪੁਲਿਸ ਅਧਿਕਾਰੀ ਨੇ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਵਾਹਨ ਪਾਰਕਿੰਗ ਵਿਚ ਹੀ ਲਗਾਏ ਜਾਣ।

ਦਰਬਾਰ ਸਾਹਿਬ ਦੇ ਚਾਰੇ ਪਾਸੇ ਵਧੀਆ ਪਾਰਕਿੰਗ ਦਾ ਪ੍ਰਬੰਧ ਹੈ। ਜਿੱਥੇ ਬਿਨਾਂ ਕੋਈ ਫੀਸ ਦਿੱਤੇ ਵਾਹਨ ਖਡ਼੍ਹਾ ਕਰ ਕੇ ਰਸੀਦ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਵਾਹਨ ਚੁੱਕੇ ਜਾਣ ਤੋਂ ਬਚਾਅ ਰਹਿੰਦਾ ਹੈ। ਭਾਵੇਂ ਧਾਰਮਿਕ ਸਥਾਨਾਂ ਤੇ ਸੰਗਤ ਸ਼ਰਧਾ ਨਾਲ ਜਾਂਦੀ ਹੈ ਪਰ ਅਸੀਂ ਦੇਖਦੇ ਹਾਂ ਕਿ ਇੱਥੇ ਵੀ ਕਈ ਲੋਕ ਅਜਿਹੇ ਮਿਲ ਜਾਂਦੇ ਹਨ ਜੋ ਵਾਹਨ ਚੁੱਕਦੇ ਹਨ। ਇਸ ਤੋਂ ਬਿਨਾਂ ਸੰਗਤਾਂ ਦੀਆਂ ਜੇਬਾਂ ਵੀ ਸਾਫ਼ ਕਰ ਜਾਂਦੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.