ਸੂਏ ਚ ਤੈਰਦੀ ਆ ਰਹੀ ਸੀ ਲਾਸ਼, ਬਾਹਰ ਕੱਢਕੇ ਦੇਖਿਆ ਤਾਂ ਦੇਖੋ ਕੌਣ ਨਿਕਲਿਆ

ਫਰੀਦਕੋਟ ਦੇ ਜੈਤੋ ਤੋਂ ਸੂਏ ਵਿੱਚ ਤੈਰਦੀ ਇਕ ਨੌਜਵਾਨ ਦੇ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੰਜੂ ਪੁੱਤਰ ਬਬਲੂ ਵਾਸੀ ਹਰਦਿਆਲ ਨਗਰ ਵਜੋਂ ਹੋਈ ਹੈ। ਉਸ ਦੀ ਉਮਰ ਲਗਭਗ 35 ਸਾਲ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਨਾਲ ਸਬੰਧਤ ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮੁਕਤਸਰ ਸਾਹਿਬ ਰੋਡ ਤੇ ਜਾਣਕਾਰੀ ਮਿਲੀ ਸੀ

ਕਿ ਸੂਏ ਵਿੱਚ ਕਿਸੇ ਵਿਅਕਤੀ ਦੀ ਮ੍ਰਿਤਕ ਦੇਹ ਤੈਰ ਰਹੀ ਹੈ। ਉਹ ਉਸੇ ਸਮੇਂ ਪੂਰੀ ਟੀਮ ਸਮੇਤ ਇੱਥੇ ਪਹੁੰਚੇ। ਉਨ੍ਹਾਂ ਨੂੰ ਜਾਪਦਾ ਹੈ ਕਿ ਨੌਜਵਾਨ ਮ੍ਰਿਤਕ ਹੈ ਪਰ ਇਸ ਬਾਰੇ ਡਾਕਟਰ ਹੀ ਦੱਸ ਸਕਦੇ ਹਨ। ਇਸ ਨੌਜਵਾਨ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਉਮਰ 35-40 ਸਾਲ ਹੈ, ਉਹ ਨਗਰ ਕੌਂਸਲ ਵਿੱਚ ਸਫ਼ਾਈ ਸੇਵਕ ਦੇ ਤੌਰ ਤੇ ਕੰਮ ਕਰਦਾ ਹੈ। ਮ੍ਰਿਤਕ ਦਾ ਨਾਮ ਸੰਜੂ ਹੈ ਜੋ ਕਿ ਹਰਦਿਆਲ ਨਗਰ ਦਾ ਰਹਿਣ ਵਾਲਾ ਹੈ। ਡਾਕਟਰ ਨੇ ਦੱਸਿਆ ਹੈ ਕਿ ਨੌਜਵਾਨ ਵੈਲਫੇਅਰ ਸੁਸਾਇਟੀ

ਵਾਲੇ ਉਨ੍ਹਾਂ ਕੋਲ 35 ਸਾਲਾ ਸੰਜੂ ਪੁੱਤਰ ਬਬਲੂ ਵਾਸੀ ਹਰਦਿਆਲ ਨਗਰ ਨੂੰ ਲੈ ਕੇ ਆਏ ਸਨ। ਜੋ ਕਿ ਪਹਿਲਾਂ ਹੀ ਮ੍ਰਿਤਕ ਰੂਪ ਵਿੱਚ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸੂਏ ਵਿਚ ਕੋਈ ਮ੍ਰਿਤਕ ਦੇਹ ਤੈਰ ਰਹੀ ਹੈ। ਉਹ ਮੌਕੇ ਤੇ ਪਹੁੰਚੇ ਹਨ ਅਤੇ ਮ੍ਰਿਤਕ ਦੇਹ ਨੂੰ ਸੂਏ ਵਿਚੋਂ ਬਾਹਰ ਕਢਵਾਇਆ ਗਿਆ ਹੈ। ਇਹ ਨੌਜਵਾਨ ਜੈਤੋ ਦਾ ਹੀ ਰਹਿਣ ਵਾਲਾ ਹੈ। ਜਿਸ ਦਾ ਨਾਮ ਸੰਜੂ ਹੈ ਅਤੇ ਉਸ ਦੀ ਉਮਰ 35 ਸਾਲ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੇਖਣ ਨੂੰ ਇਹ ਨੌਜਵਾਨ ਮ੍ਰਿਤਕ ਜਾਪਦਾ ਹੈ ਪਰ ਇਸ ਬਾਰੇ ਡਾਕਟਰ ਹੀ ਦੱਸ ਸਕਦੇ ਹਨ। ਉਹ ਨੌਜਵਾਨ ਨੂੰ ਹਸਪਤਾਲ ਲਿਜਾ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਮ੍ਰਿਤਕ ਦੇਹ ਨੂੰ ਸੂਏ ਵਿਚੋਂ ਬਾਹਰ ਕੱਢਿਆ ਗਿਆ ਤਾਂ ਮ੍ਰਿਤਕ ਦੀ ਜਾਣ ਪਛਾਣ ਦੇ ਵਿਅਕਤੀ ਉੱਥੇ ਪਹੁੰਚ ਚੁੱਕੇ ਸਨ। ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮ੍ਰਿਤਕ ਦੇ ਸੂਏ ਵਿੱਚ ਡਿੱਗਣ ਦੇ ਕੀ ਕਾਰਨ ਹਨ? ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.