16 ਸਾਲ ਦੇ ਭਤੀਜੇ ਨਾਲ ਮਿਲਕੇ ਔਰਤ ਨੇ ਖੇਤ ਚ ਆਪਣੇ ਹੀ ਪਤੀ ਨੂੰ ਦਿੱਤੀ ਮੋਤ

ਪੁਲਸ ਜ਼ਿਲ੍ਹਾ ਖੰਨਾ ਦੇ ਪਿੰਡ ਗੜ੍ਹੀ ਬੇਟ ਦੇ ਇੱਕ ਨੌਜਵਾਨ ਦੀ ਜਾਨ ਲੈਣ ਦੇ ਮਾਮਲੇ ਵਿਚ ਉਸ ਦੀ ਪਤਨੀ ਅਤੇ ਮਾਮੇ ਦੇ ਪੁੱਤਰ ਨੂੰ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਪਿੱਛੇ ਕਾਰਨ ਪਤਨੀ ਦੇ ਆਪਣੇ ਮਾਮੇ ਸਹੁਰੇ ਦੇ ਪੁੱਤਰ ਪਰਮਿੰਦਰ ਸਿੰਘ ਨਾਲ ਗਲਤ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਦੇ ਪਿਤਾ ਨੇ ਪੁਲਿਸ ਕੋਲ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦਾ ਪੁੱਤਰ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ,

ਉਹ ਪੀਲੀਏ ਦੀ ਦਵਾਈ ਲੈਣ ਨਵਾਂਸ਼ਹਿਰ ਗਿਆ ਸੀ ਜੋ ਘਰ ਵਾਪਸ ਨਹੀਂ ਆਇਆ। ਜੋਗਿੰਦਰ ਸਿੰਘ ਨੇ ਪੁਲਿਸ ਕੋਲ ਆਪਣੀ ਨੂੰਹ ਤੇ ਸ਼ੱਕ ਵੀ ਜਤਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਜਦੋਂ ਪੁਲਿਸ ਨੇ ਮ੍ਰਿਤਕ ਦੀ ਪਤਨੀ ਮਮਤਾ ਤੋਂ ਪੁੱਛਗਿੱਛ ਕੀਤੀ ਤਾਂ ਸਾਰਾ ਭੇਦ ਖੁੱਲ੍ਹ ਗਿਆ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਮਤਾ ਤੋਂ ਪਤਾ ਲੱਗਾ ਕਿ ਉਸ ਦੇ ਆਪਣੇ ਮਾਮੇ ਸਹੁਰੇ ਦੇ ਪੁੱਤਰ ਪਰਮਿੰਦਰ ਸਿੰਘ ਨਾਲ ਗਲਤ ਸਬੰਧ ਸਨ।

ਜਿਸ ਦਿਨ ਤੋਂ ਮਮਤਾ ਦਾ ਪਤੀ ਦੁਬਈ ਤੋਂ ਵਾਪਸ ਆਇਆ ਸੀ ਉਹ ਆਪਣੀ ਪਤਨੀ ਨੂੰ ਇਸ ਗੱਲ ਦੇ ਤਾਹਨੇ ਦਿੰਦਾ ਰਹਿੰਦਾ ਸੀ। ਜਿਸ ਤੋਂ ਬਾਅਦ ਮਮਤਾ ਨੇ ਪਰਮਿੰਦਰ ਨਾਲ ਫੋਨ ਤੇ ਗੱਲ ਕੀਤੀ। ਮ੍ਰਿਤਕ ਨੂੰ ਪੀਲੀਆ ਸੀ। ਬਣਾਈ ਗਈ ਸਕੀਮ ਅਨੁਸਾਰ ਮਮਤਾ ਨੇ ਆਪਣੇ ਪਤੀ ਨੂੰ ਕਿਹਾ ਕਿ ਨਵਾਂਸ਼ਹਿਰ ਵਿਖੇ ਪੀਲੀਆ ਦੀ ਦਵਾਈ ਮਿਲਦੀ ਹੈ ਜਿਸ ਬਾਰੇ ਪਰਮਿੰਦਰ ਨੂੰ ਪਤਾ ਹੈ। ਪਰਮਿੰਦਰ ਅਤੇ ਮ੍ਰਿਤਕ ਦੀ ਫੋਨ ਤੇ ਗੱਲ ਹੋਈ। ਇਸ ਕੰਮ ਲਈ ਪਰਮਿੰਦਰ ਪਹਿਲਾਂ ਹੀ ਆਪਣੇ 15 ਸਾਲਾ ਭਤੀਜੇ ਬਲਜਿੰਦਰ ਨੂੰ ਤਿਆਰ ਕੀਤਾ ਹੋਇਆ ਸੀ।

ਪਰਮਿੰਦਰ ਦੇ ਫੋਨ ਮੁਤਾਬਕ ਮ੍ਰਿਤਕ 5 ਵਜੇ ਨਵਾਂਸ਼ਹਿਰ ਲਈ ਬੱਸ ਚੜ੍ਹ ਗਿਆ। ਜਦੋਂ ਮ੍ਰਿਤਕ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਪਰਮਿੰਦਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਧਾਗਾ ਫੈਕਟਰੀ ਕੋਲ ਉਤਰ ਜਾਵੇ। ਉੱਥੋਂ ਉਹ ਮੋਟਰਸਾਈਕਲ ਤੇ ਅੱਗੇ ਚੱਲਣਗੇ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮ੍ਰਿਤਕ ਧਾਗਾ ਫੈਕਟਰੀ ਕੋਲ ਉੱਤਰਿਆ ਅੱਗੇ ਪਰਮਿੰਦਰ ਅਤੇ ਬਲਜਿੰਦਰ ਦੋਵੇਂ ਮੋਟਰਸਾਈਕਲ ਲੈ ਕੇ ਖੜ੍ਹੇ ਸਨ। ਪਹਿਲਾਂ ਇਨ੍ਹਾਂ ਨੇ ਦਾ ਰੂ ਦੀ ਬੋਤਲ ਖਰੀਦੀ।

ਹਾਲਾਂਕਿ ਪਰਮਿੰਦਰ ਆਪ ਦਾ ਰੂ ਨਹੀਂ ਪੀਂਦਾ। ਉਹ ਇਸ ਨੂੰ ਨੇੜੇ ਹੀ ਇੱਕ ਮੋਟਰ ਤੇ ਲੈ ਗਏ। ਉਥੇ ਇਹ ਮ੍ਰਿਤਕ ਨੂੰ ਪਿਆਉਂਦੇ ਰਹੇ। ਇਹ ਉਸ ਨੂੰ ਕੁਝ ਅੱਗੇ ਖੇਤਾਂ ਵਿੱਚ ਲੈ ਗਏ ਅਤੇ ਧੱਕਾ ਦੇ ਕੇ ਉੱਥੇ ਸੁੱਟ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਨੇ ਆਪਣੇ ਨਾਲ ਲਿਆਂਦੀ ਰੱਸੀ ਨਾਲ ਉਸ ਦਾ ਗਲ ਘੁੱਟ ਦਿੱਤਾ। ਇਹ ਸਕੀਮ ਨਾਲ ਪਹਿਲਾਂ ਹੀ ਇੱਕ ਫੀਡ ਵਾਲੀ ਖਾਲੀ ਬੋਰੀ ਲੈ ਕੇ ਆਏ ਸਨ। ਇਨ੍ਹਾਂ ਨੇ ਮ੍ਰਿਤਕ ਦੇਹ ਨੂੰ ਬੋਰੀ ਵਿਚ ਪਾ ਕੇ ਮੋਟਰਸਾਈਕਲ ਉਤੇ ਰੱਖ ਲਿਆ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਪਰਮਿੰਦਰ ਮੋਟਰਸਾਈਕਲ ਚਲਾਉਣ ਲੱਗਾ ਅਤੇ ਲੜਕਾ ਬਲਜਿੰਦਰ ਪਿੱਛੇ ਮਿ੍ਤਕ ਦੇਹ ਵਾਲੀ ਬੋਰੀ ਫੜ ਕੇ ਬੈਠ ਗਿਆ।

ਇਨ੍ਹਾਂ ਨੇ 5..6 ਕਿਲੋਮੀਟਰ ਅੱਗੇ ਜਾ ਕੇ ਪਿੰਡ ਕਲਾਰਾਂ ਦੇ ਇਕ ਬੇਆਬਾਦ ਖੂਹ ਵਿਚ ਮ੍ਰਿਤਕ ਦੇਹ ਵਾਲੀ ਬੋਰੀ ਸੁੱਟ ਦਿੱਤੀ। ਇਨ੍ਹਾਂ ਨੇ ਮ੍ਰਿਤਕ ਦਾ ਆਧਾਰ ਕਾਰਡ, ਪਰਸ ਅਤੇ ਮੋਬਾਈਲ ਕੱਢ ਲਿਆ ਤਾਂ ਕਿ ਮ੍ਰਿਤਕ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਇਹ ਚੀਜ਼ਾਂ ਇਨ੍ਹਾਂ ਨੇ ਮ੍ਰਿਤਕ ਦੀ ਪਤਨੀ ਤੱਕ ਪਹੁੰਚਾ ਦਿੱਤੀਆਂ। ਪਰਮਿੰਦਰ ਆਪ ਪਿੰਡ ਤੋਂ ਬਾਹਰ ਖੜ੍ਹਾ ਰਿਹਾ ਅਤੇ ਬਲਜਿੰਦਰ ਇਹ ਸਾਮਾਨ ਮ੍ਰਿਤਕ ਦੀ ਪਤਨੀ ਨੂੰ ਫੜਾ ਗਿਆ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਮਤਾ, ਪਰਮਿੰਦਰ ਅਤੇ ਬਲਜਿੰਦਰ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਨਾਬਾਲਗ ਬਲਜਿੰਦਰ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ

ਜਦਕਿ ਮਮਤਾ ਅਤੇ ਪਰਮਿੰਦਰ ਨੂੰ ਪੇਸ਼ ਕੀਤਾ ਜਾਣਾ ਹੈ। ਪਰਮਿੰਦਰ ਅਤੇ ਮਮਤਾ ਦਾ ਵਿਚਾਰ ਸੀ ਕਿ ਕਿਸੇ ਨੂੰ ਵੀ ਇਨ੍ਹਾਂ ਦੀ ਕਰਤੂਤ ਦਾ ਪਤਾ ਨਹੀਂ ਲੱਗੇਗਾ ਅਤੇ ਉਹ ਕੁਝ ਅਟਕ ਕੇ ਵਿਆਹ ਕਰਵਾ ਲੈਣਗੇ। ਮਮਤਾ ਦੇ ਸਹੁਰੇ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਾਣਜੇ ਪਰਮਿੰਦਰ ਦਾ ਉਨ੍ਹਾਂ ਦੀ ਨੂੰਹ ਮਮਤਾ ਨਾਲ ਸਬੰਧ ਸੀ। ਪਰਮਿੰਦਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਇਨ੍ਹਾਂ ਨੇ ਆਪਸ ਵਿਚ ਵਿਆਹ ਕਰਵਾਉਣ ਦੀ ਨੀਅਤ ਨਾਲ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ। ਜੋਗਿੰਦਰ ਸਿੰਘ ਨੇ ਇਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published.