2 ਸਕੀਆਂ ਭੈਣਾਂ ਦੀਆਂ ਖੇਤ ਚੋਂ ਮਿਲੀਆਂ ਮ੍ਰਿਤਕ ਦੇਹਾਂ, ਪੁਲਿਸ ਨੇ ਚੁੱਕੇ 6 ਮੁੰਡੇ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੇੜੀ ਦੇ ਥਾਣਾ ਨਿਘਾਸਨ ਵਿੱਚ 2 ਸਕੀਆਂ ਭੈਣਾਂ ਦੀ ਜਾਨ ਜਾਣ ਦੇ ਮਾਮਲੇ ਨੂੰ ਪੁਲਿਸ ਦੁਆਰਾ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇੱਥੇ 2 ਸਕੀਆਂ ਭੈਣਾਂ ਦੀਆਂ ਮ੍ਰਿਤਕ ਦੇਹਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ ਸਨ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦੇ ਨਾਮ ਜੁਨੈਦ, ਸੋਹੇਲ, ਹਾਫਿਜ਼ ਰਹਿਮਾਨ, ਕਰੀਮੂਦੀਨ, ਆਸਿਫ਼ ਅਤੇ ਛੋਟੂ ਦੱਸੇ ਜਾ ਰਹੇ ਹਨ।

ਜੋ ਕਹਾਣੀ ਪੁਲਿਸ ਦੁਆਰਾ ਸਾਹਮਣੇ ਲਿਆਂਦੀ ਜਾ ਰਹੀ ਹੈ, ਉਸ ਮੁਤਾਬਕ ਜੁਨੈਦ ਅਤੇ ਸੁਹੇਲ ਦਾ ਦੋਵੇਂ ਭੈਣਾਂ ਨਾਲ ਪ੍ਰੇਮ ਚੱਕਰ ਚੱਲਦਾ ਸੀ। ਇਨ੍ਹਾਂ ਦੋਵਾਂ ਨੇ ਬੁੱਧਵਾਰ ਦੁਪਹਿਰ ਨੂੰ ਦੋਵੇਂ ਭੈਣਾਂ ਨੂੰ ਬੁਲਾ ਲਿਆ ਅਤੇ ਕੁੜੀਆਂ ਇਨ੍ਹਾਂ ਦੇ ਬੁਲਾਉਣ ਤੇ ਚਲੀਆਂ ਗਈਆਂ। ਜੁਨੈਦ ਅਤੇ ਸੋਹੇਲ ਨਾਲ ਹਾਫਿਜ਼ਰ ਰਹਿਮਾਨ ਵੀ ਮੌਜੂਦ ਸੀ। ਜਿੱਥੇ ਪਹਿਲਾਂ ਇਨ੍ਹਾਂ ਨੇ ਲੜਕੀਆਂ ਨਾਲ ਜ਼ ਬ ਰ ਦ ਸ ਤੀ ਕੀਤੀ ਅਤੇ ਫੇਰ ਗਲਾ ਦਬਾ ਕੇ ਕੁੜੀਆਂ ਦੀ ਜਾਨ ਲੈ ਲਈ। ਪੁਲਿਸ ਦੀ ਜਾਂਚ ਮੁਤਾਬਕ ਹੁਣ ਇਨ੍ਹਾਂ ਮਿ੍ਤਕ ਦੇਹਾਂ ਨੂੰ ਟਿਕਾਣੇ ਲਾਉਣ ਦਾ ਕੰਮ ਸੀ।

ਜਿਸ ਲਈ ਇਨ੍ਹਾਂ ਨੇ ਆਪਣੇ ਸਾਥੀਆਂ ਕਰੀਮੂਦੀਨ ਅਤੇ ਆਸਿਫ਼ ਨੂੰ ਬੁਲਾਇਆ। ਇਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਇਕ ਦਰੱਖਤ ਨਾਲ ਟੰਗ ਦਿੱਤਾ। ਜਿਸ ਦਾ ਉਦੇਸ਼ ਇਹ ਸਿੱਧ ਕਰਨਾ ਸੀ ਕਿ ਲੜਕੀਆਂ ਨੇ ਖ਼ੁਦ ਆਪਣੀ ਜਾਨ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕ ਬ ਜ਼ੇ ਵਿਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਹੈ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਲੜਕੀਆਂ ਨਾਲ ਕੀ ਕੁਝ ਵਾਪਰਿਆ ਹੈ? ਉਨ੍ਹਾਂ ਦੀ ਜਾਨ ਕਿਵੇਂ ਗਈ ਹੈ?

Leave a Reply

Your email address will not be published.