3 ਕਰੋੜ ਰੁਪਿਆ ਤੇ ਕਈ ਕਰੋੜ ਦੇ ਗਹਿਣੇ, ਇਸ ਮਹੰਤ ਦੇ ਕਮਰੇ ਚੋਂ ਦੇਖੋ ਕੀ ਕੀ ਨਿਕਲਿਆ

ਭਾਰਤੀ ਅਖਾੜਾ ਪ੍ਰੀਸ਼ਦ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤ ਮਹੰਤ ਨਰੇਂਦਰ ਗਿਰੀ ਦੀ ਭੇ ਦ ਭ ਰੇ ਹਾਲਾਤਾਂ ਵਿੱਚ ਜਾਨ ਜਾਣ ਦੇ ਮਾਮਲੇ ਕਾਰਨ ਇੱਕ ਵਾਰ ਤਾਂ ਪਿਛਲੇ ਦਿਨੀਂ ਤਰਥੱਲੀ ਮੱਚ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਪ੍ਰਯਾਗਰਾਜ ਵਿਖੇ ਮੱਠ ਦੇ ਇੱਕ ਕਮਰੇ ਵਿੱਚ ਲਟਕਦੀ ਹੋਈ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ 2 ਕਮਰਿਆਂ ਨੂੰ ਸੀਲ ਕਰ ਦਿੱਤਾ ਸੀ। ਹੁਣ ਜਦੋਂ ਮੌਜੂਦਾ ਮਹੰਤ ਬਲਬੀਰ ਗਿਰੀ ਨੇ ਕੋਰਟ ਨੂੰ ਦਰਖਾਸਤ ਦੇ ਕੇ ਇਨ੍ਹਾਂ ਕਮਰਿਆਂ ਨੂੰ ਖੋਲ੍ਹਣ ਦੀ ਅਪੀਲ ਕੀਤੀ

ਤਾਂ ਅਦਾਲਤ ਨੇ ਸੀ.ਬੀ.ਆਈ ਦੀ ਟੀਮ ਨੂੰ ਇਸ ਕੰਮ ਲਈ ਭੇਜਿਆ। ਸੀ.ਬੀ.ਆਈ ਦੀ ਟੀਮ ਅਤੇ ਪੁਲਿਸ, ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਦੁਪਹਿਰ 2 ਵਜੇ ਪਹੁੰਚੀ। ਟੀਮ ਵੱਲੋਂ ਅਜੇ ਇੱਕ ਕਮਰਾ ਖੋਲ੍ਹਿਆ ਗਿਆ ਹੈ। ਇਹ ਉਹ ਕਮਰਾ ਹੈ ਜਿਸ ਵਿਚ ਮਹੰਤ ਨਰੇਂਦਰ ਗਿਰੀ ਦੀ ਰਿਹਾਇਸ਼ ਸੀ। ਜਿਸ ਕਮਰੇ ਵਿਚੋਂ ਉਨ੍ਹਾਂ ਦੀ ਮ੍ਰਿਤਕ ਦੇਹ ਲਟਕਦੀ ਹੋਈ ਮਿਲੀ ਸੀ, ਉਹ ਕਮਰਾ ਅਜੇ ਨਹੀਂ ਖੋਲ੍ਹਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਰਿਹਾਇਸ਼ ਵਾਲੇ ਕਮਰੇ ਵਿਚੋਂ 3 ਕਰੋੜ ਰੁਪਏ ਨਕਦ, ਕਰੋੜਾਂ ਦੇ ਗਹਿਣੇ,

ਕੁਝ ਜ਼ਮੀਨ ਦੇ ਕਾਗਜ਼, ਕਈ ਕਾ ਰ ਤ ਸ ਅਤੇ ਕਾਫ਼ੀ ਮਾਤਰਾ ਵਿੱਚ ਦੇਸੀ ਘਿਓ ਮਿਲਿਆ ਹੈ ਪਰ ਇਸ ਬਾਰੇ ਕੋਈ ਕੁਝ ਵੀ ਨਹੀਂ ਬੋਲ ਰਿਹਾ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵੀਡੀਓ ਬਣਾਈ ਗਈ ਅਤੇ ਤਸਵੀਰਾਂ ਲਈਆਂ ਗਈਆਂ। ਇਸ ਤੋਂ ਬਾਅਦ ਕਮਰਾ ਮਹੰਤ ਬਲਵੀਰ ਗਿਰੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਾਰੀ ਕਾਰਵਾਈ ਦੌਰਾਨ ਕਿਸੇ ਨੂੰ ਉੱਥੇ ਨੇੜੇ ਪਹੁੰਚਣ ਦੀ ਆਗਿਆ ਨਹੀਂ ਦਿੱਤੀ ਗਈ। ਮਹੰਤ ਨਰੇਂਦਰ ਗਿਰੀ ਦੀ ਜਾਨ ਜਾਣ ਦੇ ਮਾਮਲੇ ਪਿੱਛੇ ਕੀ ਕਾਰਨ ਹਨ? ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ।

Leave a Reply

Your email address will not be published.