ਇਹ ਭਾਰਤੀ ਕਾਰੋਬਾਰੀ ਬਣ ਗਿਆ ਦੁਨੀਆ ਦਾ ਦੂਜਾ ਅਮੀਰ ਆਦਮੀ

ਗੌਤਮ ਅਡਾਨੀ ਨੇ ਸਾਲ 2022 ਦੌਰਾਨ ਰਿਕਾਰਡ ਤਰੱਕੀ ਕੀਤੀ ਹੈ। ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੂੰ ਪਛਾੜਦੇ ਹੋਏ ਉਹ ਉਨ੍ਹਾਂ ਤੋਂ ਕਈ ਕਦਮ ਅੱਗੇ ਲੰਘ ਗਏ। ਹੁਣ ਉਹ ਭਾਰਤ ਜਾਂ ਏਸ਼ੀਆ ਦੇ ਹੀ ਨਹੀਂ ਸਗੋਂ ਦੁਨੀਆਂ ਦੇ 10 ਉੱਚ ਕੋਟੀ ਦੇ ਅਮੀਰਾਂ ਵਿੱਚ ਦੂਜਾ ਸਥਾਨ ਰੱਖਦੇ ਹਨ। ਪਹਿਲੇ ਸਥਾਨ ਤੇ ਟੇਸਲਾ ਦੇ ਮਾਲਕ ਐਲਨ ਮਸਕ ਹਨ। ਜਿਨ੍ਹਾਂ ਦੀ ਕੁਲ ਜਾਇਦਾਦ 273.5 ਅਰਬ ਡਾਲਰ ਦੀ ਕੀਮਤ ਦੇ ਬਰਾਬਰ ਹੈ। ਕੁਝ ਸਮੇਂ ਤੋਂ ਗੌਤਮ ਅਡਾਨੀ ਅਤੇ ਬਰਨਾਰਡ ਅਰਨਾਲਟ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ।

ਕਦੇ ਗੌਤਮ ਅਡਾਨੀ ਦੂਜੇ ਸਥਾਨ ਤੇ ਹੁੰਦੇ ਹਨ ਅਤੇ ਕਦੇ ਬਰਨਾਰਡ ਅਰਨਾਲਟ ਦੂਜੇ ਸਥਾਨ ਤੇ ਪਹੁੰਚ ਜਾਂਦੇ ਹਨ ਪਰ ਇਸ ਸਮੇਂ ਇਹ ਦੋਵੇਂ ਦੂਜੇ ਸਥਾਨ ਤੇ ਪਹੁੰਚ ਗਏ ਕਿਉਂਕਿ ਇਨ੍ਹਾਂ ਦੋਵਾਂ ਦੀ ਜਾਇਦਾਦ 155.2 ਅਰਬ ਡਾਲਰ ਕੀਮਤ ਦੇ ਬਰਾਬਰ ਪਹੁੰਚ ਗਈ ਹੈ। ਇਨ੍ਹਾਂ ਤੋਂ ਅਗਲਾ ਨੰਬਰ ਐਮਾਜ਼ੋਨ ਦੇ ਜੈਫ ਬੇਜ਼ੋਸ ਦਾ ਆਉਂਦਾ ਹੈ। ਜਿਨ੍ਹਾਂ ਦੀ ਕੁੱਲ ਜਾਇਦਾਦ 149.7 ਅਰਬ ਡਾਲਰ ਦੇ ਬਰਾਬਰ ਹੈ। ਕਿਸੇ ਸਮੇਂ ਮੁਕੇਸ਼ ਅੰਬਾਨੀ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਵੱਡੇ ਅਮੀਰ ਸਨ

ਪਰ ਹੁਣ ਉਨ੍ਹਾਂ ਕੋਲ ਇਹ ਸਥਾਨ ਵੀ ਨਹੀਂ ਰਿਹਾ। ਜਿੰਨੇ ਥੋੜ੍ਹੇ ਸਮੇਂ ਵਿੱਚ ਗੌਤਮ ਅਡਾਨੀ ਨੇ ਤਰੱਕੀ ਕੀਤੀ ਹੈ, ਉਹ ਮੌਕਾ ਸ਼ਾਇਦ ਕਿਸੇ ਹੋਰ ਦੇ ਹੱਥ ਨਹੀਂ ਆਇਆ। ਗੌਤਮ ਅਡਾਨੀ ਅਤੇ ਐਲਨ ਮਸਕ ਦੋਵੇਂ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦੀ ਜਾਇਦਾਦ ਵਿੱਚ ਪਿਛਲੇ 24 ਘੰਟਿਆਂ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ ਹੈ।

Leave a Reply

Your email address will not be published. Required fields are marked *