ਕਨੇਡਾ ਚ ਨਾਮੀ ਪੰਜਾਬੀ ਨਾਲ ਹੋਈ ਮਾੜੀ, ਕੌਣ ਕਰ ਗਿਆ ਦੂਜੀ ਵਾਰ ਇਹ ਕਾਂਡ

ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਕੈਨੇਡਾ ਦੇ ਇਕ ਅਮੀਰ ਕਾਰੋਬਾਰੀ ਦੇ ਦਫ਼ਤਰ ਦੇ ਬਾਹਰ ਦੀ ਹੈ। ‘ਸੰਧੂ ਭਰਾ’ ਇਕ ਜਾਣਿਆ ਪਛਾਣਿਆ ਨਾਮ ਹੈ। ਇਨ੍ਹਾਂ ਦੇ ਦਫ਼ਤਰ ਦੇ ਬਾਹਰ ਤੋਂ ਕੋਈ ਇਨ੍ਹਾਂ ਦੀ ਮਹਿੰਗੀ ਗੱਡੀ ਲੈ ਕੇ ਜਾ ਰਿਹਾ ਹੈ। ਸਾਰਾ ਮਾਮਲਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਸੰਧੂ ਭਰਾਵਾਂ ਦੀ ਇੱਕ ਮਹਿੰਗੀ ਕਾਰ ਲਾਪਤਾ ਹੋ ਚੁੱਕੀ ਹੈ। ਸੰਧੂ ਭਰਾ ਸਮੋਸਾ ਸਵੀਟ ਫੈਕਟਰੀ ਦੇ ਮਾਲਕ ਹਨ।

ਉੱਤਰੀ ਅਮਰੀਕਾ ਵਿਚ ਇਸ ਫੈਕਟਰੀ ਦੀ ਇਕ ਵੱਖਰੀ ਪਛਾਣ ਹੈ। ਇੱਥੇ ਇਨ੍ਹਾਂ ਸੰਧੂ ਭਰਾਵਾਂ ਦਾ ਨਾਮ ਚੱਲਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕੁਝ ਹੀ ਸਕਿੰਟਾਂ ਵਿਚ ਗੱਡੀ ਲੈ ਕੇ ਰਫੂ ਚੱਕਰ ਹੋ ਗਿਆ। ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਕਿ ਇਹ ਕੌਣ ਹੈ? ਇੱਥੇ ਮਹਿੰਗੀਆਂ ਗੱਡੀਆਂ ਲਾਪਤਾ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਖ਼ਿਆਲ ਕੀਤਾ ਜਾ ਰਿਹਾ ਹੈ ਕਿ ਇਹ ਮਹਿੰਗੀਆਂ ਗੱਡੀਆਂ ਅਫ਼ਰੀਕਾ ਦੇ ਮੁਲਕਾਂ ਵਿੱਚ ਪਹੁੰਚਾਈਆਂ ਜਾਂਦੀਆਂ ਹਨ।

ਜਿਸ ਤਰ੍ਹਾਂ ਸਾਡੇ ਮੁਲਕ ਭਾਰਤ ਵਿੱਚ ਗੱਡੀਆਂ ਲਾਪਤਾ ਕੀਤੀਆਂ ਜਾਂਦੀਆਂ ਹਨ ਉਸ ਤਰ੍ਹਾਂ ਦੀਆਂ ਹੀ ਕਾਰਵਾਈਆਂ ਇਨ੍ਹਾਂ ਵਿਕਸਿਤ ਮੁਲਕਾਂ ਵਿੱਚ ਵੀ ਹੋ ਰਹੀਆਂ ਹਨ। ਇਸ ਸਾਲ ਵਿੱਚ ਹੁਣ ਤੱਕ ਵੱਖ ਵੱਖ ਮਾਮਲਿਆਂ ਵਿਚ 133 ਵਿਅਕਤੀ ਅਜਿਹੇ ਫੜੇ ਜਾ ਚੁੱਕੇ ਹਨ, ਜੋ ਮੂਲ ਰੂਪ ਵਿੱਚ ਪੰਜਾਬੀ ਹਨ। ਹਾਲਾਂਕਿ ਇਹ ਕਿਹਾ ਜਾ ਸਕਦਾ ਹੈ ਕਿ ਇਹ ਕਾਰਵਾਈਆਂ ਸਿਰਫ਼ ਪੰਜਾਬੀ ਹੀ ਨਹੀਂ ਕਰਦੇ ਸਗੋਂ ਇਹ ਕਿਸੇ ਵੀ ਭਾਈਚਾਰੇ ਨਾਲ ਸਬੰਧਿਤ ਹੋ ਸਕਦੇ ਹਨ। ਕੋਈ ਵੀ ਲਾਪਤਾ ਹੋਣ ਵਾਲੀ ਗੱਡੀ

ਦੁਬਾਰਾ ਜਲਦੀ ਵਾਪਸ ਨਹੀਂ ਮਿਲਦੀ। ਪਿਛਲੇ ਦਿਨੀਂ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਵੀ ਇਕ ਵਿਦੇਸ਼ੀ ਕਾਰ ਫੜੀ ਗਈ ਸੀ। ਭਾਵੇਂ ਕੈਨੇਡਾ ਪੁਲਿਸ ਦੁਆਰਾ ਇਨ੍ਹਾਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫੇਰ ਵੀ ਇਹ ਘਟਨਾਵਾਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਇਹ ਲੋਕ ਲਾਕ ਹੋਈਆਂ ਗੱਡੀਆਂ ਨੂੰ ਵੀ ਬੜੀ ਆਸਾਨੀ ਨਾਲ ਲੈ ਜਾਂਦੇ ਹਨ।

Leave a Reply

Your email address will not be published. Required fields are marked *