ਘਰ ਚ ਇਕੱਲਾ ਸੀ ਕਮਾਉਣ ਵਾਲਾ, ਬੱਸ ਵਾਲਾ ਮਾਰਕੇ ਲੰਘ ਗਿਆ ਸਾਈਡ

ਸਮਰਾਲਾ-ਲੁਧਿਆਣਾ ਰੋਡ ਤੇ ਇਕ ਨਿੱਜੀ ਕੰਪਨੀ ਦੀ ਬੱਸ ਦੁਆਰਾ ਬਾਈਕ ਸਵਾਰ ਇਕ ਨੌਜਵਾਨ ਦੀ ਜਾਨ ਲੈ ਲਏ ਜਾਣ ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਨੌਜਵਾਨ ਦਾ ਨਾਮ ਕਮਲਦੀਪ ਦੱਸਿਆ ਜਾ ਰਿਹਾ ਹੈ। ਜੋ ਮਾਛੀਵਾੜਾ ਰੋਡ ਸਮਰਾਲਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਗਿਆ ਹੈ। ਮ੍ਰਿਤਕ ਨੌਜਵਾਨ ਕਮਲਦੀਪ ਦੇ ਤਾਏ ਅੰਗਰੇਜ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਮੇਂ ਦੌਰਾਨ ਕਮਲਦੀਪ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ।

ਕਮਲਦੀਪ ਦਾ ਇੱਕ ਹੋਰ ਭਰਾ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਅਤੇ ਹਰ ਸਮੇਂ ਬੈੱਡ ਤੇ ਹੀ ਪਿਆ ਰਹਿੰਦਾ ਹੈ। ਉਹ ਕੰਮ ਕਰਨ ਦੇ ਯੋਗ ਨਹੀਂ। ਜਿਸ ਕਰਕੇ ਪਰਿਵਾਰ ਦਾ ਖਰਚਾ ਕਮਲਦੀਪ ਹੀ ਚਲਾਉਂਦਾ ਸੀ। ਇਨ੍ਹਾਂ ਦੇ ਗੁਆਂਢੀ ਵੀ ਇਸ ਪਰਿਵਾਰ ਦੀ ਕੁਝ ਮਦਦ ਕਰਦੇ ਹਨ। ਅੰਗਰੇਜ਼ ਸਿੰਘ ਦੇ ਦੱਸਣ ਮੁਤਾਬਕ ਕਮਲਦੀਪ ਕੰਮ ਤੋਂ ਛੁੱਟੀ ਕਰਕੇ ਬਾਈਕ ਤੇ ਆਪਣੇ ਘਰ ਨੂੰ ਆ ਰਿਹਾ ਸੀ। ਉਹ ਆਪ ਕਵਾੜੀਆਂ ਦੇ ਟਾਇਰ ਦੇਖਣ ਆਏ ਸਨ ਅਤੇ ਆਪਣੇ ਸਕੂਟਰ ਤੇ ਸਵਾਰ ਹੋ ਕੇ

ਕਮਲਦੀਪ ਦੇ ਪਿੱਛੇ ਪਿੱਛੇ ਜਾ ਰਹੇ ਸੀ। ਇਸ ਦੌਰਾਨ ਹੀ ਇਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਆਈ। ਜੋ ਇਕ ਗੱਡੀ ਨੂੰ ਓਵਰਟੇਕ ਕਰਦੀ ਹੋਈ ਕਮਲਦੀਪ ਵਿੱਚ ਆ ਵੱਜੀ। ਕਮਲਦੀਪ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹਾਦਸੇ ਦੀ ਇਤਲਾਹ ਮਿਲੀ ਸੀ। ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਨੌਜਵਾਨ ਨੂੰ ਰਾਹਗੀਰ ਚੁੱਕ ਕੇ ਹਸਪਤਾਲ ਲੈ ਗਏ ਸਨ।

ਨੌਜਵਾਨ ਦੀ ਰਸਤੇ ਵਿਚ ਹੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਸ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਿ੍ਤਕ ਦਾ ਨਾਮ ਕਮਲਦੀਪ ਸੀ ਜੋ ਮਾਛੀਵਾੜਾ ਰੋਡ ਸਮਰਾਲਾ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 28 ਸਾਲ ਸੀ।

Leave a Reply

Your email address will not be published.