ਥਾਣੇ ਚ ਚਲੀ ਗਈ ਬੰਦੇ ਦੀ ਜਾਨ, ਪਰਿਵਾਰ ਨੇ ਅੱਧੀ ਰਾਤ ਨੂੰ ਕਰਤਾ ਕਾਂਡ

ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦੇ ਬਾਹਰ ਪਿੰਡ ਸਰਵਾਲੀ ਕਲਾਂ ਦੇ ਵਾਸੀਆਂ ਨੇ ਰਾਤ ਸਮੇਂ ਆ ਕੇ ਧਰਨਾ ਲਗਾ ਦਿੱਤਾ। ਜਿਸ ਦਾ ਕਾਰਨ ਥਾਣੇ ਵਿੱਚ ਗੁਰਜੀਤ ਸਿੰਘ ਨਾਂ ਦੇ ਵਿਅਕਤੀ ਦੀ ਜਾਨ ਜਾਣ ਨੂੰ ਦੱਸਿਆ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਵਿਅਕਤੀਆਂ ਨੂੰ ਇਨਸਾਫ਼ ਦਾ ਭਰੋਸਾ ਦਿਵਾ ਕੇ ਧਰਨਾ ਚੁੱਕਵਾ ਦਿੱਤਾ ਹੈ। ਮਲਕੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਦਾ ਵਿਆਹ ਸੀ। ਮ੍ਰਿਤਕ ਗੁਰਜੀਤ ਸਿੰਘ ਉਸ ਦੀ ਭੈਣ ਦਾ ਪਤੀ ਹੈ।

ਮ੍ਰਿਤਕ ਦੀ ਪਤਨੀ ਆਪਣੇ ਭਾਣਜੇ ਦੇ ਵਿਆਹ ਵਿੱਚ ਗਈ ਹੋਈ ਸੀ ਅਤੇ ਪਿੱਛੋਂ ਗੁਰਜੀਤ ਸਿੰਘ ਘਰ ਵਿੱਚ ਸੀ। ਮਲਕੀਤ ਕੌਰ ਦੇ ਦੱਸਣ ਮੁਤਾਬਕ ਕਿਸੇ ਵਿਅਕਤੀ ਨੇ ਪੁਲਿਸ ਨੂੰ ਗਲਤ ਇਤਲਾਹ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਗੁਰਜੀਤ ਸਿੰਘ ਅਤੇ ਇਕ ਹੋਰ ਵਿਅਕਤੀ ਨੂੰ ਦਾ ਰੂ ਦੇ ਮਾਮਲੇ ਵਿੱਚ ਚੁੱਕ ਕੇ ਥਾਣੇ ਲੈ ਆਈ। ਮਲਕੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਗੁਰਜੀਤ ਸਿੰਘ ਨੂੰ ਥਾਣੇ ਅੰਦਰ ਦੌਰਾ ਪੈ ਗਿਆ। ਪੁਲਿਸ ਨੇ ਉਸ ਨੂੰ ਦਵਾਈ ਨਹੀਂ ਦਿਵਾਈ।

ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪੁਲਿਸ ਵਾਲੇ ਕਹਿਣ ਲੱਗੇ ਕਿ ਥਾਣੇ ਦੇ ਅੰਦਰ ਹੀ ਡਾਕਟਰ ਲੈ ਆਓ ਪਰ ਕੋਈ ਵੀ ਡਾਕਟਰ ਥਾਣੇ ਅੰਦਰ ਆਉਣ ਲਈ ਤਿਆਰ ਨਹੀਂ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੇ ਪੁੱਤਰ ਅਤੇ ਇਕ ਹੋਰ ਵਿਅਕਤੀ ਦੀ ਮੱਦਦ ਨਾਲ ਗੁਰਜੀਤ ਸਿੰਘ ਨੂੰ ਗੱਡੀ ਵਿੱਚ ਚੁੱਕ ਕੇ ਥਾਣੇ ਵਿੱਚੋਂ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਲਕੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੁਰਜੀਤ ਸਿੰਘ ਨੂੰ ਥਾਣੇ ਵਿੱਚੋਂ ਚੁੱਕਿਆ ਤਾਂ ਉਸ ਦਾ ਸਰੀਰ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ।

ਥਾਣੇ ਦਾ ਫਰਸ਼ ਵੀ ਗਿੱਲਾ ਹੋ ਚੁੱਕਾ ਸੀ। ਮਲਕੀਤ ਕੌਰ ਨੇ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਜੋ ਵਿਅਕਤੀ ਗੁਰਜੀਤ ਸਿੰਘ ਦੇ ਨਾਲ ਫੜ ਕੇ ਲਿਆਂਦਾ ਗਿਆ ਸੀ ਉਸ ਦੇ ਦੱਸਣ ਮੁਤਾਬਕ ਉਹ ਵਾਰ ਵਾਰ ਪੁਲਿਸ ਵਾਲਿਆਂ ਨੂੰ ਕਹਿੰਦਾ ਰਿਹਾ ਕਿ ਗੁਰਜੀਤ ਸਿੰਘ ਦੀ ਹਾਲਤ ਖਰਾਬ ਹੋ ਗਈ ਹੈ। ਉਸ ਨੂੰ ਦਵਾਈ ਦਿਵਾਈ ਜਾਵੇ ਪਰ ਅੱਗੋਂ ਪੁਲਿਸ ਵਾਲੇ ਹੱਸਦੇ ਰਹੇ ਅਤੇ ਕਹਿ ਰਹੇ ਸਨ ਕਿ ਡਾਕਟਰ ਇੱਥੇ ਹੀ ਆ ਰਿਹਾ ਹੈ। ਉਨ੍ਹਾਂ ਨੇ ਗੁਰਜੀਤ ਸਿੰਘ ਨੂੰ ਪੀਣ ਲਈ ਪਾਣੀ ਵੀ ਨਹੀਂ ਦਿੱਤਾ।

ਇਸ ਵਿਅਕਤੀ ਨੇ ਜਿੱਥੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਉਸ ਦੀ ਮੰਗ ਹੈ ਕਿ ਜਿਸ ਵਿਅਕਤੀ ਨੇ ਪੁਲਿਸ ਨੂੰ ਫੋਨ ਕੀਤਾ ਹੈ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸਰਵਾਲੀ ਕਲਾਂ ਦੇ ਗੁਰਜੀਤ ਸਿੰਘ ਦੀ ਜਾਨ ਜਾਣ ਕਾਰਨ ਇੱਥੇ ਧਰਨਾ ਲਗਾਇਆ ਗਿਆ ਸੀ। ਉਨ੍ਹਾਂ ਨੇ ਮੋਹਤਬਰ ਵਿਅਕਤੀਆਂ ਨੂੰ ਸਮਝਾ ਕੇ ਧਰਨਾ ਚੁਕਾ ਦਿੱਤਾ ਹੈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ। ਜਿਸ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ ਅਤੇ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.