ਮਾਂ ਧੀ ਨੇ ਜਾਣਾ ਸੀ ਕਨੇਡਾ ਕਰ ਲਈ ਸੀ ਪੂਰੀ ਤਿਆਰੀ, ਜਹਾਜ਼ ਚੜ੍ਹਨ ਤੋਂ ਪਹਿਲਾ ਹੀ ਵਾਪਰ ਗਿਆ ਭਾਣਾ

ਜ਼ਿਲ੍ਹਾ ਤਰਨਤਾਰਨ ਵਿੱਚ ਦੋਦਾ ਪੁਲ ਤੋਂ ਕਸੇਲ ਨੂੰ ਜਾਣ ਵਾਲੀ ਲਿੰਕ ਸੜਕ ਤੇ ਇਕ ਔਰਤ ਦੀ ਮ੍ਰਿਤਕ ਦੇਹ ਪਈ ਮਿਲੀ ਹੈ। ਜਿਸ ਦੀ ਪਛਾਣ ਸੁਸ਼ਮਾ ਪਤਨੀ ਗੁਰਜੀਤ ਸਿੰਘ ਵਾਸੀ ਗੁਰੂ ਕਾ ਖੂਹ ਤਰਨਤਾਰਨ ਵਜੋਂ ਹੋਈ ਹੈ। ਮ੍ਰਿਤਕਾ ਦੇ ਸਬੰਧੀਆਂ ਵੱਲੋਂ ਮ੍ਰਿਤਕਾ ਦੇ ਪਤੀ ਗੁਰਜੀਤ ਸਿੰਘ ਅਤੇ ਇਕ ਏਜੰਟ ਹੈਪੀ ਤੇ ਮ੍ਰਿਤਕਾ ਦੀ ਜਾਨ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮ੍ਰਿਤਕਾ ਦੇ ਕਜ਼ਨ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਸੁਸ਼ਮਾ ਨੇ ਕੈਨੇਡਾ ਜਾਣਾ ਸੀ।

ਏਜੰਟ ਉਨ੍ਹਾਂ ਤੋਂ ਲੱਖ ਰੁਪਏ ਲੈ ਚੁੱਕਾ ਸੀ। ਏਜੰਟ ਨੇ ਉਨ੍ਹਾਂ ਨੂੰ ਬੁਲਾਇਆ ਕਿ ਉਹ ਬਾਕੀ ਰਹਿੰਦੇ 4 ਲੱਖ ਰੁਪਏ ਦੇ ਜਾਣ ਅਤੇ ਆਪਣੇ ਕਾਗਜ਼ ਲੈ ਜਾਣ। ਹਰਜਿੰਦਰ ਸਿੰਘ ਦੇ ਦੱਸਣ ਮੁਤਾਬਕ ਜਦੋਂ ਸੁਸ਼ਮਾ ਆਪਣੀ ਬੇਟੀ ਨਾਲ ਇਹ ਰਕਮ ਲੈ ਕੇ ਜਾ ਰਹੀ ਸੀ ਤਾਂ ਕਿਸੇ ਤਰ੍ਹਾਂ ਏਜੰਟ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਫੋਨ ਤੇ ਕਿਹਾ ਕਿ ਉਹ ਇਕੱਲੇ ਆਉਣ। ਆਪਣੀ ਬੇਟੀ ਨੂੰ ਘਰ ਛੱਡ ਆਉਣ। ਜਦੋਂ ਸੁਸ਼ਮਾ 4 ਲੱਖ ਰੁਪਏ ਸਮੇਤ ਇਕੱਲੀ ਸਦਰ ਥਾਣੇ ਨੇੜੇ ਚੁੱਲ੍ਹਾ ਹੋਟਲ ਕੋਲ ਪਹੁੰਚੀ ਤਾਂ ਉਸ ਨੂੰ ਕੋਈ ਧੱ ਕੇ ਨਾਲ ਆਪਣੇ ਨਾਲ ਲੈ ਗਿਆ।

ਹਰਜਿੰਦਰ ਸਿੰਘ ਨੇ ਸ਼ੱਕ ਜਤਾਇਆ ਹੈ ਕਿ ਇਸ ਘਟਨਾ ਪਿੱਛੇ ਸੁਸ਼ਮਾ ਦੇ ਪਤੀ ਗੁਰਜੀਤ ਸਿੰਘ ਅਤੇ ਏਜੰਟ ਹੈਪੀ ਦਾ ਹੱਥ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਫੜ ਲਿਆ ਹੈ। ਸੁਸ਼ਮਾ ਕਲੀਨਿਕ ਚਲਾਉਂਦੀ ਸੀ ਜਦਕਿ ਗੁਰਜੀਤ ਸਿੰਘ ਕੋਈ ਕੰਮ ਨਹੀਂ ਕਰਦਾ। ਸੁਸ਼ਮਾ ਦੇ ਇਕ ਹੋਰ ਰਿਸ਼ਤੇਦਾਰ ਧਰਮਿੰਦਰ ਸਿੰਘ ਨੇ ਵੀ ਇਹੋ ਦੱਸਿਆ ਹੈ ਕਿ ਸੁਸ਼ਮਾ ਨੇ ਏਜੰਟ ਨੂੰ ਪਹਿਲਾਂ 22 ਲੱਖ ਰੁਪਏ ਦਿੱਤੇ ਹੋਏ ਸਨ ਅਤੇ 4 ਲੱਖ ਰੁਪਏ ਹੋਰ ਦੇਣੇ ਸਨ। ਸੁਸ਼ਮਾ ਨੂੰ ਗੋਇੰਦਵਾਲ ਸਾਹਿਬ ਬਾਈਪਾਸ ਤੇ ਬੁਲਾਇਆ ਗਿਆ ਸੀ।

ਪਹਿਲਾਂ ਸੁਸ਼ਮਾ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਕੇ ਗਈ ਪਰ ਏਜੰਟਾਂ ਨੇ ਇਨ੍ਹਾਂ ਦੋਵਾਂ ਨੂੰ ਦੇਖ ਲਿਆ ਅਤੇ ਫੋਨ ਕਰਕੇ ਬੇਟੀ ਨੂੰ ਘਰ ਛੱਡਣ ਲਈ ਕਿਹਾ। ਧਰਮਿੰਦਰ ਦਾ ਕਹਿਣਾ ਹੈ ਕਿ ਜਦੋਂ ਸੁਸ਼ਮਾ ਇਕੱਲੀ ਗਈ ਤਾਂ ਉਸ ਨੂੰ ਕਾਰ ਵਿੱਚ ਬਿਠਾ ਕੇ ਸਰਾਇ ਅਮਾਨਤ ਖ਼ਾਨ ਲੈ ਗਏ ਅਤੇ ਉਸ ਦੀ ਜਾਨ ਲੈ ਲਈ ਗਈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਰੁੱਪਾਂ ਵਿੱਚ ਉਸਦੀਆਂ ਮ੍ਰਿਤਕ ਰੂਪ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ। ਧਰਮਿੰਦਰ ਸਿੰਘ ਨੇ ਵੀ ਸੁਸ਼ਮਾ ਦੇ ਪਤੀ ਗੁਰਜੀਤ ਸਿੰਘ ਅਤੇ

ਏਜੰਟ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸੁਸ਼ਮਾ ਦੀ ਬੇਟੀ ਨਵਜੀਤ ਨੇ ਦੱਸਿਆ ਹੈ ਕਿ ਜਦੋਂ ਉਹ ਦੋਵੇਂ ਮਾਂ ਧੀ 4 ਲੱਖ ਰੁਪਏ ਲੈ ਕੇ ਗਈਆਂ ਸਨ ਤਾਂ ਏਜੰਟਾਂ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇਖ ਲਿਆ ਅਤੇ ਫੋਨ ਕਰਕੇ ਉਸ ਦੀ ਮਾਂ ਨੂੰ ਇਕੱਲੀ ਆਉਣ ਲਈ ਕਿਹਾ। ਉਸ ਦੀ ਮਾਂ ਨੇ ਜਵਾਬ ਵਿੱਚ ਇਕੱਲੀ ਆਉਣ ਤੋਂ ਨਾਂਹ ਕਰ ਦਿੱਤੀ। ਇਸ ਤੇ ਏਜੰਟ ਕਹਿਣ ਲੱਗੇ ਕਿ ਫਿਰ ਉਹ ਕਲੀਨਿਕ ਤੇ ਚਲੇ ਜਾਣ। ਇਸ ਤੋਂ ਬਾਅਦ ਫੇਰ ਏਜੰਟਾਂ ਨੇ ਉਸ ਦੀ ਮਾਂ ਨੂੰ ਫੋਨ ਕਰਕੇ ਬੁਲਾ ਲਿਆ। ਸੁਸ਼ਮਾ ਆਪਣੇ ਨਾਲ 4 ਲੱਖ ਰੁਪਏ ਲੈ ਕੇ ਚਲੀ ਗਈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਦੋਦਾ ਪੁਲ ਤੋਂ ਕਸੇਲ ਨੂੰ ਜਾਂਦੀ ਲਿੰਕ ਸੜਕ ਤੇ ਨਾਮਾਲੂਮ 45-50 ਸਾਲ ਦੀ ਔਰਤ ਦੀ ਮ੍ਰਿਤਕ ਦੇਹ ਮਿਲੀ ਸੀ। ਜਿਸ ਨੂੰ ਸਿਵਲ ਹਸਪਤਾਲ ਤਰਨਤਾਰਨ ਪੁਚਾਇਆ ਗਿਆ। ਮ੍ਰਿਤਕਾ ਦੀ ਪਛਾਣ ਸੁਸ਼ਮਾ ਪਤਨੀ ਗੁਰਜੀਤ ਸਿੰਘ ਵਾਸੀ ਗੁਰੂ ਕਾ ਖੂਹ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਪਤੀ ਕਹਿ ਰਿਹਾ ਹੈ ਕਿ ਉਹ 13 ਤਰੀਕ ਨੂੰ ਲਖਨਊ ਗਿਆ ਸੀ। ਇਹ ਸਭ ਜਾਂਚ ਦਾ ਵਿਸ਼ਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.