ਮਾਪਿਆਂ ਦੇ ਲਾਡਲੇ ਪੁੱਤ ਨਾਲ ਕਨੇਡਾ ਚ ਵੱਡੀ ਜੱਗੋ ਤੇਰਵੀ, ਦੋਸਤਾਂ ਨੇ ਮਦਦ ਲਈ ਸ਼ੁਰੂ ਕੀਤੇ ਡਾਲਰ ਇਕੱਠੇ ਕਰਨੇ

ਪਿਛਲੇ ਦਿਨੀਂ ਕੈਨੇਡਾ ਦੇ ਮਿਲਟਨ ਵਿਚ ਵਾਪਰੀ ਘਟਨਾ ਵਿਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ 3 ਹੋ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਿਸੇ ਵਿਅਕਤੀ ਨੇ ਇਸ ਘਟਨਾ ਵਿੱਚ ਗਲੀ ਚਲਾ ਕੇ ਪੁਲਿਸ ਅਫਸਰ ਦੀ ਜਾਨ ਲੈ ਲਈ ਸੀ। ਬਾਕੀ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਪਤਾ ਲੱਗਾ ਹੈ ਕਿ ਇਨ੍ਹਾਂ ਵਿਚ ਇਕ ਪੰਜਾਬ ਦੇ ਖੰਨਾ ਨਾਲ ਸਬੰਧਤ ਸਤਵਿੰਦਰ ਨਾਮ ਦਾ ਨੌਜਵਾਨ ਵੀ ਸ਼ਾਮਲ ਸੀ। ਉਹ ਪਿਛਲੇ ਸਾਲ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।

ਇਸ ਤੋਂ ਪਹਿਲਾਂ ਉਸ ਨੇ ਇਕ ਸਾਲ ਪੰਜਾਬ ਰਹਿ ਕੇ ਹੀ ਆਨਲਾਈਨ ਪੜ੍ਹਾਈ ਕੀਤੀ ਸੀ। ਅਜੇ ਪਿਛਲੇ ਮਹੀਨੇ ਹੀ ਉਸ ਦੀ ਪੜ੍ਹਾਈ ਪੂਰੀ ਹੋਈ ਸੀ ਅਤੇ ਉਹ ਪਾਰਟ ਟਾਈਮ ਕੰਮ ਕਰ ਰਿਹਾ ਸੀ। ਜਿੱਥੇ ਇਹ ਘਟਨਾ ਵਾਪਰੀ ਹੈ, ਉੱਥੇ ਉਹ 4 ਮਹੀਨੇ ਤੋਂ ਕੰਮ ਕਰਦਾ ਸੀ। ਸਮਝਿਆ ਜਾ ਰਿਹਾ ਹੈ ਕਿ ਬਹੁਤ ਨੇੜੇ ਤੋਂ ਸਤਵਿੰਦਰ ਤੇ ਗ ਲੀ ਚਲਾਈ ਗਈ। ਜੋ ਉਸ ਦੇ ਸਿਰ ਵਿੱਚੋਂ ਪਾਰ ਹੋ ਗਈ। ਸਤਵਿੰਦਰ ਦੇ ਪਿਤਾ ਦੁਬਈ ਵਿਚ ਹਨ ਜੋ ਕੈਨੇਡਾ ਪਹੁੰਚ ਰਹੇ ਹਨ।

ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ। ਜਿਸ ਲਈ ਗੋ ਫੰਡ ਮੀ ਪੇਜ਼ ਸਥਾਪਤ ਕੀਤਾ ਗਿਆ ਹੈ। ਸਤਵਿੰਦਰ ਦੇ ਪਰਿਵਾਰ ਵਿੱਚ ਉਸ ਦੀ ਮਾਂ, ਪਿਤਾ ਅਤੇ ਭੈਣ ਹਨ। ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਸਬੰਧੀ ਡੂੰਘੇ ਸਦਮੇ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਤਵਿੰਦਰ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ।  ਉਸ ਵਿੱਚ ਕਵੀ ਵਾਲੇ ਗੁਣ ਸਨ।

Leave a Reply

Your email address will not be published. Required fields are marked *