ਰੇਹੜੀ ਤੇ ਖੜੇ ਖਾ ਰਹੇ ਸੀ ਗੋਲਗੱਪੇ ਪੈ ਗਈਆਂ ਭਾਜੜਾਂ, ਜਦ ਹੋ ਗਿਆ ਇਹ ਕਾਂਡ

ਥਾਣਾ ਫਿਲੌਰ ਦੇ ਪਿੰਡ ਗੜ੍ਹਾ ਵਿੱਚ 2 ਗਰੁੱਪਾਂ ਵਿੱਚ ਟਕਰਾਅ ਹੋਣ ਦੀ ਖਬਰ ਸਾਹਮਣੇ ਆਈ ਹੈ। ਦੋਵੇਂ ਧਿਰਾਂ ਇਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ। ਹਾਲਾਂਕਿ ਸੀ.ਸੀ.ਟੀ.ਵੀ ਵਿੱਚ ਇਹ ਘਟਨਾ ਕੈਦ ਹੋ ਗਈ ਹੈ। ਥਾਣਾ ਫਿਲੌਰ ਦੀ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਨੌਜਵਾਨ ਸੜਕ ਤੇ ਖੜ੍ਹੀ ਰੇਹੜੀ ਤੋਂ ਗੋਲ ਗੱਪੇ ਖਾ ਰਹੇ ਸੀ। ਇਨ੍ਹਾਂ ਦਾ ਇਕ ਮੋਟਰਸਾਈਕਲ ਰਸਤੇ ਵਿੱਚ ਖੜ੍ਹਾ ਸੀ। ਇੰਨੇ ਵਿਚ ਦੂਜੀ ਧਿਰ ਦੇ ਮੁੰਡੇ ਆ ਗਏ।

ਇਨ੍ਹਾਂ ਦੀ ਰਸਤੇ ਵਿੱਚ ਖੜ੍ਹੇ ਮੋਟਰਸਾਈਕਲ ਕਾਰਨ ਤੂੰ ਤੂੰ ਮੈਂ ਮੈਂ ਹੋ ਗਈ। ਮੋਟਰਸਾਈਕਲ ਵਾਲਿਆਂ ਨੇ ਕਿਹਾ ਕਿ ਉਹ ਮੋਟਰਸਾਈਕਲ ਪਾਸੇ ਕਰ ਦੇਣਗੇ। ਉਸ ਸਮੇਂ ਤਾਂ ਇਹ ਲੋਕ ਚਲੇ ਗਏ ਪਰ ਕੁਝ ਦੇਰ ਬਾਅਦ ਫੇਰ ਕਾਫ਼ੀ ਮੁੰਡੇ ਇਕੱਠੇ ਹੋ ਕੇ ਆ ਗਏ ਅਤੇ ਪਹਿਲੀ ਧਿਰ ਨੂੰ ਮੰਦਾ ਬੋਲੇ। ਇਸ ਤੋਂ ਬਾਅਦ ਪਹਿਲੀ ਧਿਰ ਥਾਣੇ ਚਲੀ ਗਈ। ਜਿਸ ਕਰਕੇ ਪੁਲਿਸ ਪਿੰਡ ਵਿੱਚ ਚੱਕਰ ਲਗਾਉਣ ਆਈ। ਪੁਲਿਸ ਦੇ ਜਾਣ ਤੋਂ ਬਾਅਦ ਦੂਜੀ ਧਿਰ ਵਾਲੇ ਫੇਰ 2-3 ਦਰਜਨ ਮੁੰਡੇ ਇਕੱਠੇ ਹੋ ਕੇ ਹੱਥ ਵਿੱਚ ਤਿੱਖੀਆਂ ਚੀਜ਼ਾਂ ਫੜ ਕੇ ਪਹਿਲੀ ਧਿਰ ਦੇ ਘਰ ਆ ਵੜੇ।

ਇਨ੍ਹਾਂ ਨੇ ਘਰਾਂ ਅੰਦਰ ਭੰ ਨ ਤੋ ੜ ਕੀਤੀ। ਇਕ ਔਰਤ ਤੇ ਤਿੱਖੀ ਚੀਜ਼ ਨਾਲ ਵਾਰ ਕੀਤਾ ਅਤੇ ਮੰਦਾ ਬੋਲਦੇ ਰਹੇ। ਇਨ੍ਹਾਂ ਦੀ ਭੱਜੇ ਜਾਂਦਿਆਂ ਦੀ ਸੀ.ਸੀ.ਟੀ.ਵੀ ਫੁਟੇਜ ਵੀ ਦੇਖੀ ਜਾ ਸਕਦੀ ਹੈ। ਹਾਲਾਂਕਿ ਦੂਜੀ ਧਿਰ ਵਾਲੇ ਵੀ ਹਸਪਤਾਲ ਵਿੱਚ ਪਹੁੰਚ ਗਏ ਹਨ। ਉਨ੍ਹਾਂ ਵੱਲੋਂ ਆਪਣੇ ਤੇ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਦੋਵੇਂ ਧਿਰਾਂ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ।

Leave a Reply

Your email address will not be published.